Malé:ਮਾਲਦੀਵ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਮੁਹੰਮਦ ਮੁਈਜ਼ੂ ਨੇ ਚੀਨ ਦੇ ਨੇੜੇ ਆਉਣਾ ਸ਼ੁਰੂ ਕਰ ਦਿੱਤਾ ਸੀ। ਪਰ ਹੁਣ ਮੁੜ੍ਹ ਤੋਂ ਮਾਲਦੀਵ ਭਾਰਤ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਲਦੀਵ ਨੇ ਕਿਹਾ ਹੈ ਕਿ ਉਹ ਭਾਰਤ ਦੀ ‘RuPay’ਸੇਵਾ ਸ਼ੁਰੂ ਕਰੇਗਾ।
ਮਾਲੇ: ਪਿਛਲੇ ਕੁਝ ਦਿਨਾਂ ਤੋਂ ਮਾਲਦੀਵ ਅਤੇ ਭਾਰਤ ਵਿੱਚ ਤਣਾਅ ਬਣਿਆ ਹੋਇਆ ਹੈ। ਪਰ ਹੁਣ ਮਾਲਦੀਵ ਨੇ ਜਲਦੀ ਹੀ ਭਾਰਤ ਦੀ RuPay ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਲਾਂਚ ਹੋਣ ਦੀਆਂ ਮਿਤਿਆਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ। ਮੁਹੰਮਦ ਮੁਈਜ਼ੂ ਦੀ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਦੇ ਮੁਤਾਬਕ ਇਹ ਕਦਮ ‘ਮਾਲਦੀਵੀਅਨ ਰੁਫੀਆ ਨੂੰ ਹੁਲਾਰਾ ਦੇਵੇਗਾ।’ ‘RuPay’ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦਾ ਪ੍ਰੋਡਕਟ ਹੈ। ਇਹ ਗਲੋਬਲ ਭੁਗਤਾਨਾਂ ਲਈ ਹੈ, ਜਿਸ ਦੇ ਤਹਿਤ ਏਟੀਐੱਮ, ਪੀਓਐਸ ਮਸ਼ੀਨਾਂ ਅਤੇ ਈ-ਕਾਮਰਸ ਵੈੱਬਸਾਈਟਾਂ ‘ਤੇ ਭੁਗਤਾਨ ਕੀਤਾ ਜਾ ਸਕਦਾ ਹੈ।
ਇਹ ਸਾਰਾ ਘਟਨਾਕ੍ਰਮ ਭਾਰਤ ਅਤੇ ਮਾਲਦੀਵ ਦਰਮਿਆਨ ਤਣਾਅਪੂਰਨ ਦੁਵੱਲੇ ਸਬੰਧਾਂ ਦੇ ਵਿਚਾਲੇ ਆਇਆ ਹੈ। ਹਾਲਾਂਕਿ ਇਸ ਸਾਲ ਜਨਵਰੀ ‘ਚ ਸ਼ੁਰੂਆਤੀ ਤਣਾਅ ਤੋਂ ਬਾਅਦ ਦੋਵੇਂ ਦੇਸ਼ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਸ ਦਇਏ ਕਿ ਮਾਲਦੀਵ ਵਿੱਚ ਮੁਹੰਮਦ ਮੁਈਜ਼ੂ ਨੇ ਸੱਤਾ ਵਿੱਚ ਆਉਣ ਲਈ ਭਾਰਤ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ। ਚੋਣਾਂ ਜਿੱਤਣ ਤੋਂ ਬਾਅਦ ਉਸਨੇ ਮਾਲਦੀਵ ਤੋਂ ਭਾਰਤੀ ਫੌਜ ਨੂੰ ਹਟਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੇ ਮੰਤਰੀਆਂ ਨੇ ਪੀਐੱਮ ਮੋਦੀ ਬਾਰੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ। ਪਰ ਹੁਣ ਮਾਲਦੀਵ ਦੇ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਮੁਹੰਮਦ ਸਈਦ ਨੇ ਭਾਰਤ ਦੇ ‘RuPay’ਬਾਰੇ ਗੱਲ ਕੀਤੀ ਹੈ।