New Delhi: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਬਿਹਾਰ ਅਤੇ ਝਾਰਖੰਡ ਵਿੱਚ ਚੋਣ ਪ੍ਰਚਾਰ ਕਰਨਗੇ। ਭਾਜਪਾ ਨੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਦੇ ਚੋਣ ਦੌਰੇ ਦਾ ਪ੍ਰੋਗਰਾਮ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ। ਸ਼ਾਹ ਇਨ੍ਹਾਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ 400 ਪਾਰ ਦੇ ਟੀਚੇ ਨੂੰ ਪੂਰਾ ਕਰਨ ਲਈ ਜ਼ੋਰਦਾਰ ਪ੍ਰਚਾਰ ਕਰਕੇ ਦਿਨ-ਰਾਤ ਇੱਕ ਕਰ ਰਹੇ ਹਨ।
ਬੀਜੇਪੀ (BJP) ਦੇ ਐਕਸ ਹੈਂਡਲ ਦੇ ਮੁਤਾਬਕ, ਸਟਾਰ ਪ੍ਰਚਾਰਕ ਸ਼ਾਹ ਬਿਹਾਰ ਦੇ ਆਰਾ ਲੋਕ ਸਭਾ ਹਲਕੇ ਵਿੱਚ ਸਵੇਰੇ 11:30 ਵਜੇ ਭੋਜਪੁਰ ਦੇ ਵੀਰ ਕੁੰਵਰ ਸਿੰਘ ਸਟੇਡੀਅਮ ਵਿੱਚ ਜਨਸਭਾ ਨੂੰ ਸੰਬੋਧਿਤ ਕਰਨ ਤੋਂ ਬਾਅਦ ਸਿੱਧੇ ਝਾਰਖੰਡ ਲਈ ਰਵਾਨਾ ਹੋਣਗੇ। ਉਹ ਝਾਰਖੰਡ ਦੇ ਦੁਮਕਾ ਲੋਕ ਸਭਾ ਹਲਕੇ ਵਿੱਚ ਦੁਪਹਿਰ 2.30 ਵਜੇ ਪੰਚਾਇਤ ਮੇਝੀਆ ਸਰਕਲ ਜਾਮਤਾੜਾ ਵਿੱਚ ਭਾਜਪਾ ਦੀ ਜਨਸਭਾ ਨੂੰ ਸੰਬੋਧਨ ਕਰਨਗੇ। ਸ਼ਾਹ ਇੱਥੋਂ ਗੋਡਾ ਲੋਕ ਸਭਾ ਹਲਕੇ ਵਿੱਚ ਜਾਣਗੇ। ਇੱਥੇ ਉਹ ਸ਼ਾਮ 4 ਵਜੇ ਮਧੁਪੁਰ ਦੇ ਰੇਲਵੇ ਫੁੱਟਬਾਲ ਗਰਾਊਂਡ ਵਿੱਚ ਜਨਸਭਾ ਨੂੰ ਸੰਬੋਧਨ ਕਰਨਗੇ।
ਹਿੰਦੂਸਥਾਨ ਸਮਾਚਾਰ