Mumbai: ਪੁਣੇ ਜ਼ਿਲ੍ਹੇ ਦੇ ਇੰਦਾਪੁਰ ‘ਚ ਉਜਨੀ ਜਲ ਭੰਡਾਰ ‘ਚ ਡੁੱਬੇ ਸਾਰੇ 6 ਲੋਕਾਂ ਦੀਆਂ ਲਾਸ਼ਾਂ ਐੱਨਡੀਆਰਐੱਫ ਦੀ ਟੀਮ ਨੇ ਵੀਰਵਾਰ ਨੂੰ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਇੰਦਾਪੁਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਭੀਮਾ ਨਦੀ ‘ਚ ਮੰਗਲਵਾਰ ਸ਼ਾਮ ਨੂੰ ਭਾਰੀ ਤੂਫਾਨੀ ਮੀਂਹ ਕਾਰਨ ਕਿਸ਼ਤੀ ਪਲਟ ਗਈ ਸੀ। ਉਸ ਸਮੇਂ ਕਿਸ਼ਤੀ ਵਿੱਚ ਸੱਤ ਲੋਕ ਸਵਾਰ ਸਨ। ਇਨ੍ਹਾਂ ‘ਚੋਂ ਇਕ ਪੁਲਿਸ ਕਰਮਚਾਰੀ ਤੈਰ ਕੇ ਕਿਨਾਰੇ ‘ਤੇ ਪਹੁੰਚ ਗਿਆ ਸੀ, ਜਦਕਿ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਮੰਗਲਵਾਰ ਸ਼ਾਮ ਤੋਂ ਛੇ ਲੋਕਾਂ ਦੀ ਭਾਲ ਕਰ ਰਹੀਆਂ ਸਨ। ਲਗਾਤਾਰ 36 ਘੰਟੇ ਚੱਲੇ ਤਲਾਸ਼ੀ ਅਭਿਆਨ ਦੌਰਾਨ ਅੱਜ ਉਜਨੀ ਜਲ ਭੰਡਾਰ ‘ਚੋਂ ਸਾਰੇ 6 ਲਾਪਤਾ ਲੋਕਾਂ ਦੀਆਂ ਲਾਸ਼ਾਂ ਮਿਲੀਆਂ।
ਐੱਨਡੀਆਰਐੱਫ ਦੀ ਟੀਮ ਨੇ ਇਨ੍ਹਾਂ ਲਾਸ਼ਾਂ ਨੂੰ ਬਰਾਮਦ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਭੀਮਾ ਨਦੀ ਵਿੱਚ ਡੁੱਬਣ ਨਾਲ ਮਰਨ ਵਾਲਿਆਂ ਵਿੱਚ ਚਾਰ ਪੁਰਸ਼, ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ। ਇਨ੍ਹਾਂ ਦੀ ਪਛਾਣ ਗੋਕੁਲ ਦੱਤਾਤ੍ਰੇਆ ਜਾਧਵ (30), ਕੋਮਲ ਦੱਤਾਤ੍ਰੇਆ ਜਾਧਵ (25), ਸ਼ੁਭਮ ਗੋਕੁਲ ਜਾਧਵ (1.5), ਮਾਹੀ ਗੋਕੁਲ ਜਾਧਵ (3), ਅਨੁਰਾਗ ਢੀਕਾਏ (35) ਅਤੇ ਗੌਰਵ ਧਨੰਜੈ ਡੋਂਗਰੇ (16) ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ