New Delhi: ਬੁੱਧ ਪੂਰਨਿਮਾ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਲੋਕ ਜਲਤੀਰਥ ਮਾਂ ਗੰਗਾ ਦੇ ਤੱਟਾਂ ’ਤੇ ਆਸਥਾ ਦੀ ਡੁੱਬਕੀ ਲਗਾ ਕੇ ਪੁੰਨ ਕਮਾ ਰਹੇ ਹਨ। ਅਯੁੱਧਿਆਧਾਮ ’ਚ ਭਗਵਾਨ ਰਾਮਲਲਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਐਕਸ ਹੈਂਡਲ ‘ਤੇ ਲੋਕਾਂ ਨੂੰ ਬੁੱਧ ਪੂਰਨਿਮਾ ਦੀ ਵਧਾਈ ਦਿੱਤੀ ਹੈ।
ਭਾਜਪਾ ਨੇ ਲਿਖਿਆ ਹੈ, ”ਸਾਰੇ ਦੇਸ਼ ਵਾਸੀਆਂ ਨੂੰ ਬੁੱਧ ਪੂਰਨਿਮਾ ਦੀਆਂ ਹਾਰਦਿਕ ਸ਼ੁਭਕਾਮਨਾਵਾਂ।” ਬਿਹਾਰ ਦੇ ਗਯਾ ‘ਚ ਬੁੱਧ ਪੂਰਨਿਮਾ ਦੇ ਮੌਕੇ ‘ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਸਾਰਨਾਥ ਦੇ ਮੂਲਗੰਧ ਕੁਟੀ ਵਿਹਾਰ ਮੰਦਰ ਵਿੱਚ ਸ਼ਰਧਾਲੂਆਂ ਅਤੇ ਬੋਧੀਆਂ ਦੀ ਭਾਰੀ ਭੀੜ ਇਕੱਠੀ ਹੋਈ ਹੈ। ਅਯੁੱਧਿਆ ਦੇ ਸਰਯੂ ਘਾਟ ‘ਤੇ ਸ਼ਰਧਾਲੂਆਂ ਨੇ ਪੂਜਾ ਅਰਚਨਾ ਕੀਤੀ ਹੈ। ਨਾਲ ਹੀ ਵੱਡੀ ਗਿਣਤੀ ‘ਚ ਸ਼ਰਧਾਲੂ ਰਾਮ ਮੰਦਰ ਦੇ ਦਰਸ਼ਨਾਂ ਲਈ ਪਹੁੰਚੇ ਹਨ। ਪ੍ਰਯਾਗਰਾਜ ਵਿੱਚ ਸ਼ਰਧਾਲੂਆਂ ਨੇ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ। ਵਾਰਾਣਸੀ ‘ਚ ਵੀ ਲੋਕਾਂ ਨੇ ਮਾਂ ਗੰਗਾ ‘ਚ ਪਵਿੱਤਰ ਇਸ਼ਨਾਨ ਕੀਤਾ ਹੈ। ਹਰਿਦੁਆਰ, ਉੱਤਰਾਖੰਡ ਵਿੱਚ ਸ਼ਰਧਾਲੂਆਂ ਨੇ ਪਵਿੱਤਰ ਡੁਬਕੀ ਲਗਾਈ ਹੈ। ਅਯੁੱਧਿਆਧਾਮ ਦੇ ਸ਼੍ਰੀ ਰਾਮ ਮੰਦਰ ‘ਚ ‘ਜੈ ਪ੍ਰਸੰਨਾ ਹਨੂੰਮਾਨ’ ਪਾਠ ਦਾ ਆਯੋਜਨ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ