Lok Sabha Election 2024: ਛੇਵੇਂ ਪੜਾਅ ਲਈ ਚੋਣ ਪ੍ਰਚਾਰ ਵੀਰਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਇਹੀ ਕਾਰਨ ਹੈ ਕਿ ਆਖਰੀ ਦਿਨ ਸਿਆਸੀ ਪਾਰਾ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਅਤੇ ਪੰਜਾਬ ਵਿੱਚ ਜਨ ਸਭਾਵਾਂ ਕਰਨਗੇ। ਅਤੇ ਅਮਿਤ ਸ਼ਾਹ ਯੂਪੀ ਵਿੱਚ ਅਤੇ ਜੇਪੀ ਨੱਡਾ ਓਡੀਸ਼ਾ ਵਿੱਚ ਰੈਲੀਆਂ ਕਰਨਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਭਾਜਪਾ (BJP) ਦੀ ਟਿਕਟ ‘ਤੇ ਟਿੱਲਾ ਤੋਂ ਚੋਣ ਲੜ ਰਹੇ ਹਨ।
ਜੇਕਰ ਗੱਲ ਕਰਿਏ ਪ੍ਰਧਾਨ ਮੰਤਰੀ ਮੋਦੀ ਦੀ ਤਾਂ ਉਹ ਇਸ ਵਾਰ ਆਮ ਚੋਣਾਂ ਵਿੱਚ 400 ਨੂੰ ਪਾਰ ਦੇ ਸੰਕਲਪ ਨੂੰ ਹਾਸਲ ਕਰਨ ਲਈ ਵੀਰਵਾਰ ਨੂੰ ਸਭ ਤੋਂ ਪਹਿਲਾਂ ਦੁਪਹਿਰ 2 ਵਜੇ ਹਰਿਆਣਾ ਦੇ ਭਿਵਾਨੀ-ਮਹੇਂਦਰਗੜ੍ਹ ਸੰਸਦੀ ਹਲਕੇ ‘ਚ ਭਾਜਪਾ (BJP) ਦੀ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨਗੇ। ਇੱਥੋਂ ਉਹ ਪੰਜਾਬ ਵੱਲ ਰੁਖ ਕਰਨਗੇ। ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਪਟਿਆਲਾ ਵਿਖੇ ਸ਼ਾਮ 4:30 ਵਜੇ ਜਨਸਭਾ ਨੂੰ ਸੰਬੋਧਨ ਕਰਨਗੇ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰਨਗੇ। ਸ਼ਾਹ ਦੁਪਹਿਰ 12.15 ਵਜੇ ਡੁਮਰੀਆਗੰਜ ਲੋਕ ਸਭਾ ਹਲਕੇ ਦੇ ਸਿਧਾਰਥਨਗਰ ਵਿੱਚ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਦੁਪਹਿਰ 1:30 ਵਜੇ ਸੰਤ ਕਬੀਰਨਗਰ ਦੇ ਖਲੀਲਾਬਾਦ, ਦੁਪਹਿਰ 3 ਵਜੇ ਅੰਬੇਡਕਰਨਗਰ ਲੋਕ ਸਭਾ ਹਲਕਾ ਅਤੇ ਸ਼ਾਮ 4:15 ਵਜੇ ਪ੍ਰਤਾਪਗੜ੍ਹ ਵਿਖੇ ਭਾਜਪਾ BJP ਦੀ ਜਨਸਭਾ ਨੂੰ ਸੰਬੋਧਨ ਕਰਨਗੇ।
ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (BJP)ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅੱਜ ਓਡੀਸ਼ਾ ਵਿੱਚ ਚੋਣ ਪ੍ਰਚਾਰ ਕਰਨਗੇ। ਨੱਡਾ ਵੀਰਵਾਰ ਸਵੇਰੇ 11 ਵਜੇ ਮਯੂਰਭੰਜ ‘ਚ, ਦੁਪਹਿਰ 1 ਵਜੇ ਭਦਰਕ ‘ਚ, ਦੁਪਹਿਰ 2:35 ਵਜੇ ਜਾਜਪੁਰ ‘ਚ ਅਤੇ ਸ਼ਾਮ 4:10 ਵਜੇ ਜਗਤਸਿੰਘਪੁਰ ‘ਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।
ਉੱਤਰ ਪ੍ਰਦੇਸ਼ (UP) ਦੇ ਮੁੱਖ ਮੰਤਰੀ ਯੋਗੀ (Yogi)ਆਦਿਤਿਆਨਾਥ ਦੀ ਗੱਲ ਕਰਿਏ ਤਾਂ ਉਹਨਾਂ ਦੀਆਂ ਵੀਰਵਾਰ ਨੂੰ ਓਡੀਸ਼ਾ ਦੇ ਪੁਰੀ ਅਤੇ ਕੇਂਦਰਪਾੜਾ ਵਿੱਚ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਬਿਹਾਰ ਦੇ ਪੂਰਬੀ ਚੰਪਾਰਨ ਅਤੇ ਪੱਛਮੀ ਚੰਪਾਰਨ ਵਿੱਚ ਰੈਲੀਆਂ ਕਰਨਗੇ। ਰੱਖਿਆ ਮੰਤਰੀ ਰਾਜਨਾਥ (Rajnath) ਸਿੰਘ ਲਾਲਗੰਜ ਲੋਕ ਸਭਾ ਹਲਕੇ ਵਿੱਚ ਮੋਰਚਾ ਸੰਭਾਲਣਗੇ ਅਤੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਮੀਟਿੰਗ ਕਰਨਗੇ।
ਹਿੰਦੂਸਥਾਨ ਸਮਾਚਾਰ