ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਓਡੀਸ਼ਾ ਵਿੱਚ ਚੋਣ ਪ੍ਰਚਾਰ ਕਰਨਗੇ। ਭਾਜਪਾ ਨੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਦੇ ਚੋਣ ਦੌਰੇ ਦਾ ਪ੍ਰੋਗਰਾਮ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ। ਸ਼ਾਹ ਇਸ ਵਾਰ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਮੋਦੀ ਦੇ 400 ਪਾਰ ਦੇ ਟੀਚੇ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰ ਰਹੇ ਹਨ।
ਭਾਜਪਾ ਦੇ ਐਕਸ ਹੈਂਡਲ ਮੁਤਾਬਕ ਸਟਾਰ ਪ੍ਰਚਾਰਕ ਸ਼ਾਹ ਸਭ ਤੋਂ ਪਹਿਲਾਂ ਅੱਜ ਸਵੇਰੇ 10:30 ਵਜੇ ਸੰਬਲਪੁਰ, ਦੁਪਹਿਰ 12:30 ਵਜੇ ਕੇਂਦੂਝਰ ਅਤੇ ਦੁਪਹਿਰ 2:15 ਵਜੇ ਢੇਂਕਾਨਾਲ ‘ਚ ਜਨਸਭਾ ਨੂੰ ਸੰਬੋਧਨ ਕਰਨਗੇ। ਇੱਥੋਂ ਉਹ ਪੁਰੀ ਲੋਕ ਸਭਾ ਹਲਕੇ ਲਈ ਰਵਾਨਾ ਹੋਣਗੇ। ਸ਼ਾਹ ਇਸ ਲੋਕ ਸਭਾ ਹਲਕੇ ਦੇ ਨਯਾਗੜ੍ਹ ਵਿਖੇ ਸ਼ਾਮ 4 ਵਜੇ ਭਾਜਪਾ ਦੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ।
ਹਿੰਦੂਸਥਾਨ ਸਮਾਚਾਰ