ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕਨ੍ਹੱਈਆ ਕੁਮਾਰ ’ਤੇ ਬੀਤੇ ਦਿਨ ਕੁੱਝ ਲੋਕਾਂ ਨੇ ਸਿਆਹੀ ਸੁੱਟੀ। ਇਹ ਘਟਨਾ ਨਿਊ ਉਸਮਾਨਪੁਰ ਇਲਾਕੇ ’ਚ ਆਮ ਆਦਮੀ ਪਾਰਟੀ (AAP) ਦੇ ਦਫ਼ਤਰ ਦੇ ਬਾਹਰ ਉਸ ਸਮੇਂ ਵਾਪਰੀ ਜਦੋਂ ਕਨ੍ਹੇਇਆ ਕੁਮਾਰ ਸਥਾਨਕ ਕੌਂਸਲਰ ਛਾਇਆ ਸ਼ਰਮਾ ਨਾਲ ਪਾਰਟੀ ਦੀ ਬੈਠਕ ’ਚ ਹਿੱਸਾ ਲਣ ਪਹੁੰਚਿਆ ਸੀ.
ਕਨ੍ਹੱਈਆ ਨੇ ਹਮਲੇ ਦਾ ਦੋਸ਼ ਭਾਰਤੀ ਜਨਤਾ ਪਾਰਟੀ (BJP)ਦੇ ਉਮੀਦਵਾਰ ਮਨੋਜ ਤਿਵਾਰੀ ਤੇ ਲਾਇਆ ਹੈ. ਉਨ੍ਹਾਂ ਕਿਹਾ ਕਿ ਲੋਕ 25 ਮਈ ਨੂੰ ਵੋਟਾਂ ਨਾਲ ਹਿੰਸਾ ਦਾ ਜਵਾਬ ਦੇਣਗੇ। ਕੌਮੀ ਰਾਜਧਾਨੀ ’ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ 25 ਮਈ ਨੂੰ ਵੋਟਾਂ ਪੈਣਗੀਆਂ। ਉੱਤਰ-ਪੂਰਬੀ ਦਿੱਲੀ ਤੋਂ ਲੋਕ ਸਭਾ ਚੋਣਾਂ ਲਈ ਗੱਠਜੋੜ ਦੇ ਉਮੀਦਵਾਰ ਕਨ੍ਹਈਆ ਕੁਮਾਰ ਨੇ ਕਿਹਾ ਕਿ ਉਹ ਅਪਣੇ ਹਲਕੇ ’ਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੀ ਯੋਜਨਾ ਬਣਾ ਰਹੇ ਹਨ.
ਕਨ੍ਹੱਈਆ ਕੁਮਾਰ ਨੇ ਮਨੋਜ ਤਿਵਾਰੀ ਤੇ ਤੰਜ ਕਸਦਿਆਂ ਕਿਹਾ ਕਿ “ਤੁਹਾਡੇ ਸੰਸਦ ਮੈਂਬਰ ਨੇ 10 ਸਾਲਾਂ ’ਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ, ਇਸ ਲਈ ਮੈਂ ਤੁਹਾਡੇ ਵਿਚਕਾਰ ਆਇਆ ਹਾਂ। ਮੈਨੂੰ ਇਕ ਮੌਕਾ ਦਿਓ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵਚਨਬੱਧ ਰਹਾਂਗਾ.