ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਨੇਤਾ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਉੱਤਰ ਪ੍ਰਦੇਸ਼ (UP)ਵਿੱਚ ਚੋਣ ਪ੍ਰਚਾਰ ਕਰਨਗੇ। ਭਾਜਪਾ
(BJP)ਨੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਦੇ ਚੋਣ ਦੌਰੇ ਦਾ ਪ੍ਰੋਗਰਾਮ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ। ਸ਼ਾਹ ਇਨ੍ਹਾਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ 400 ਪਾਰ ਦੇ ਟੀਚੇ ਨੂੰ ਪੂਰਾ ਕਰਨ ਲਈ ਜ਼ੋਰਦਾਰ ਪ੍ਰਚਾਰ ਕਰਕੇ ਦਿਨ-ਰਾਤ ਇੱਕ ਕਰ ਰਹੇ ਹਨ।
ਭਾਜਪਾ(BJP)ਦੇ ਐਕਸ ਹੈਂਡਲ ਮੁਤਾਬਕ ਸ਼ਾਹ ਅੱਜ ਸਭ ਤੋਂ ਪਹਿਲਾਂ ਝਾਂਸੀ ਲੋਕ ਸਭਾ ਹਲਕੇ ‘ਚ ਚੋਣ ਪ੍ਰਚਾਰ ਕਰਨਗੇ। ਉਹ ਸਵੇਰੇ 11:30 ਵਜੇ ਤੁਆਨ ਮੰਦਰ ਮੈਦਾਨ (ਲਲਿਤਪੁਰ) ਵਿਖੇ ਜਨਸਭਾ ਨੂੰ ਸੰਬੋਧਨ ਕਰਨਗੇ। ਇੱਥੋਂ ਉਹ ਬਾਂਦਾ ਪਹੁੰਚਣਗੇ। ਦੁਪਹਿਰ 1.30 ਵਜੇ ਬਾਂਦਾ ਦੇ ਜੀਆਈਸੀ ਗਰਾਊਂਡ ਵਿੱਚ ਜਨਸਭਾ ਕਰਨ ਤੋਂ ਬਾਅਦ ਉਹ ਸਿੱਧੇ ਅਮੇਠੀ ਲੋਕਸਭਾ ਹਲਕੇ ਵਿੱਚ ਪੁੱਜਣਗੇ। ਸ਼ਾਹ ਦੁਪਹਿਰ 3.30 ਵਜੇ ਅਮੇਠੀ ਲੋਕ ਸਭਾ ਹਲਕੇ ‘ਚ ਰੋਡ ਸ਼ੋਅ ਕਰਨਗੇ। ਇਹ ਰੋਡ ਸ਼ੋਅ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੋ ਕੇ ਦੇਵੀ ਪਾਟਨ ਮੰਦਰ ਪਹੁੰਚੇਗਾ।