ਪਾਕਿਸਤਾਨ ਦੇ ਸਿੰਧ ਸੂਬੇ ਦੇ ਬਾਗੋ ਕੋਹਲੀ ਵਿੱਚ ਇਕ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰਨ ਇਸਲਾਮ ਧਰਮ ਪਰਿਵਰਤਨ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤਾ ਦਾ ਨਾਂਅ ਮਾਇਆ ਦਸਿਆ ਜਾ ਰਿਹਾ ਹੈ। ਪੀੜਤਾ ਸਿੰਧ ਦੇ ਬਾਗੋ ਕੋਹਲੀ ਦੀ ਰਹਿਣ ਵਾਲੀ ਹੈ, ਭਾਵੇਂ ਪਾਕਿਸਤਾਨ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕਿੰਨਾ ਵੀ ਢੌਂਗ ਕਰ ਲਵੇ ਪਰ ਸੱਚਾਈ ਇਹ ਹੈ ਕਿ ਉਥੇ ਘੱਟ ਗਿਣਤੀਆਂ ਦਾ ਬੁਰਾ ਹਾਲ ਹੈ।
ਇਸਲਾਮਿਕ ਕੱਟੜਪੰਥੀ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਘੱਟ ਗਿਣਤੀਆਂ ਦਾ ਲਗਾਤਾਰ ਦਮਨ ਕਰ ਰਿਹਾ ਹਨ। ਇਸੇ ਲੜੀ ਤਹਿਤ ਸਿੰਧ ਸੂਬੇ ਵਿੱਚ ਇੱਕ ਵਾਰ ਫਿਰ ਇੱਕ ਹਿੰਦੂ ਨਾਬਾਲਗ ਨੂੰ ਅਗਵਾ ਕਰਕੇ ਉਸ ਦਾ ਜ਼ਬਰਨ ਧਰਮ ਪਰਿਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇੰਟਰਵੈਂਸ਼ਨ ਨਿਊਜ਼ ਦੇ ਮੁਤਾਬਕ ਪੀੜਤਾ ਦਾ ਨਾਂ ਮਾਇਆ ਹੈ ਅਤੇ ਉਹ ਅਜੇ ਨਾਬਾਲਗ ਹੈ।
ਪੀੜਤਾ ਸਿੰਧ ਦੇ ਬਾਗੋ ਕੋਹਲੀ ਦੀ ਰਹਿਣ ਵਾਲੀ ਹੈ। ਹਾਲ ਹੀ ਵਿੱਚ ਪੀੜਤ ਨੂੰ ਇਸਲਾਮਿਕ ਕੱਟੜਪੰਥੀਆਂ ਦੁਆਰਾ ਅਗਵਾ ਕਰ ਲਿਆ ਗਿਆ ਸੀ (ਹਾਲਾਂਕਿ, ਘਟਨਾ ਦੀ ਮਿਤੀ ਅਤੇ ਸਥਾਨ ਅਜੇ ਸਪੱਸ਼ਟ ਨਹੀਂ ਹੈ)। ਇਸ ਤੋਂ ਬਾਅਦ ਕੱਟੜਪੰਥੀ ਉਸ ਨੂੰ ਸਮਾਰੋ ਸਥਿਤ ਗੁਲਜ਼ਾਰ-ਏ-ਖਲੀਲ ਦਰਗਾਹ ‘ਤੇ ਲੈ ਜਾ ਕੇ ਕੱਟੜਪੰਥੀਆਂ ਨੇ ਪੀਰ ਆਗਾ ਜਾਨ ਸਰਹੰਦੀ ਰਾਹੀਂ ਜ਼ਬਰਨ ਪੀੜਤਾ ਨੂੰਇਸਲਾਮਿਕ ਧਰਮ ਪਰਿਵਰਤਨ ਕਰਵਾਇਆ। ਇਸਲਾਮਿਕ ਧਰਮ ਪਰਿਵਰਤਨ ਤੋਂ ਬਾਅਦ ਮੁਲਜ਼ਮ ਨੇ ਤੁਰੰਤ ਪੀੜਤਾ ਦਾ ਮੁਹੰਮਦ ਰਮਜ਼ਾਨ ਨਾਲ ਜ਼ਬਰਦਸਤੀ ਵਿਆਹ ਕਰਵਾ ਦਿੱਤਾ।
ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਸ ਘਟਨਾ ‘ਤੇ ਗੁੱਸਾ ਜ਼ਾਹਰ ਕੀਤਾ ਅਤੇ ਪ੍ਰਸ਼ਾਸਨ ਤੋਂ ਪੀੜਤਾ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਅਤੇ ਜੋ ਵੀ ਮਾਮਲੇ ਵਿੱਚ ਸ਼ਾਮਲ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸੂਬਾ ਕੱਟੜਪੰਥੀਆਂ ਦਾ ਨਿਸ਼ਾਨਾ ਬਣਿਆ ਹੋਇਆ ਹੈ। ਇੱਥੇ ਇਸਲਾਮਿਕ ਕੱਟੜਪੰਥੀ ਹਿੰਦੂ ਲੜਕੀਆਂ ਨਾਲ ਲਗਾਤਾਰ ਬਲਾਤਕਾਰ, ਅਗਵਾ ਅਤੇ ਧਰਮ ਪਰਿਵਰਤਨ ਕਰ ਰਹੇ ਹਨ। ਪਾਕਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਦੇ ਜ਼ਬਰਦਸਤੀ ਇਸਲਾਮੀਕਰਨ ਕਾਰਨ ਇਸਲਾਮਿਕ ਗਣਰਾਜ ਵਿੱਚ ਉਨ੍ਹਾਂ ਦੀ ਆਬਾਦੀ ਵਿੱਚ ਭਾਰੀ ਗਿਰਾਵਟ ਆਈ ਹੈ.
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਸਿੰਧ ਵਿੱਚ ਹੀ ਇੱਕ 13 ਸਾਲਾਂ ਨਾਬਾਲਗ ਗੁਜਰਾਤੀ ਭਾਈਚਾਰੇ ਦੀ ਹਿੰਦੂ ਕੁੜੀ ਨੀਨਾ ਨੂੰ ਇਸਲਾਮਿਕ ਕੱਟੜਪੰਥੀਆਂ ਨੇ ਅਗਵਾ ਕਰ ਲਿਆ ਸੀ। ਜਿਸ ਤੋਂ ਬਾਅਦ ਦੋਸ਼ੀ ਨੇ ਲੜਕੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਵਿਆਹ ਕਰਵਾ ਲਿਆ। ਜਦਕਿ ਦੋਸ਼ੀ ਪਹਿਲਾਂ ਹੀ ਤਿੰਨ ਬੱਚਿਆਂ ਦਾ ਪਿਤਾ ਸੀ।