ਸੁਪਰੀਮ ਕੋਰਟ ਨੇ ਬੀਤੇ ਦਿਨੀਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਰੌਸ ਐਵੇਨਿਊ ‘ਚ ਹਾਈ ਕੋਰਟ ਨੂੰ ਅਲਾਟ ਕੀਤੀ ਗਈ ਜਮੀਨ ‘ਤੇ ਆਮ ਆਦਮੀ ਪਾਰਟੀ ਦਾ ਦਫ਼ਤਰ ਬਣਿਆ ਹੋਇਆ ਹੈ। ਇਸ ਸਭ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵਲੋਂ ਜਵਾਬ ਦਾਇਰ ਕੀਤਾ ਗਈ ਹੈ। ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਜਿਸ ਜ਼ਮੀਨ ‘ਤੇ ਪਾਰਟੀ ਦਫ਼ਤਰ ਬਣਾਇਆ ਗਿਆ ਹੈ, ਉਸ ‘ਤੇ ਕੋਈ ਕਬਜ਼ਾ ਨਹੀਂ ਹੋਇਆ ਹੈ।
ਇਸ ਤੋਂ ਬਾਅਦ ‘ਆਪ’ ਨੇ ਕਿਹਾ ਕਿ ਪਾਰਟੀ ਨੂੰ ਸਾਲ 2015 ਵਿੱਚ ਜ਼ਮੀਨ ਅਲਾਟ ਕੀਤੀ ਗਈ ਸੀ। ‘ਆਪ’ ਦੇ ਵਕੀਲਾਂ ਨੇ ਅੱਗੇ ਕਿਹਾ ਕਿ ਜੇਕਰ ਅਦਾਲਤ ਰਾਸ਼ਟਰੀ ਪਾਰਟੀ ਦੀ ਸਥਿਤੀ ਨੂੰ ਦੇਖਦੇ ਹੋਏ ਕਿਸੇ ਹੋਰ ਜ਼ਮੀਨ ‘ਤੇ ਫੈਸਲਾ ਦਿੰਦੀ ਹੈ ਤਾਂ ਪਾਰਟੀ ਰਾਉਸ ਐਵੇਨਿਊ ਸਥਿਤ ਦਫਤਰ ਨੂੰ ਖਾਲੀ ਕਰਨ ਲਈ ਤਿਆਰ ਹੈ।