CBSE 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। CBSE ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਡੇਟਸ਼ੀਟਾਂ ਵਿੱਚ ਬਦਲਾਅ ਕੀਤੇ ਹਨ। ਸੋਧੀ ਹੋਈ ਡੇਟਸ਼ੀਟ ਦੇ ਅਨੁਸਾਰ, 10ਵੀਂ ਜਮਾਤ ਦਾ ਤਿੱਬਤੀ ਵਿਸ਼ੇ ਦਾ ਪੇਪਰ, ਜੋ ਪਹਿਲਾਂ 4 ਮਾਰਚ, 2024 ਨੂੰ ਹੋਣਾ ਸੀ, ਹੁਣ 23 ਫਰਵਰੀ, 2024 ਨੂੰ ਹੋਵੇਗਾ। ਇਸ ਤੋਂ ਇਲਾਵਾ ਰਿਟੇਲ ਵਿਸ਼ੇ ਦਾ ਪੇਪਰ ਪਹਿਲਾਂ 16 ਫਰਵਰੀ 2024 ਨੂੰ ਹੋਣਾ ਸੀ, ਜੋ ਹੁਣ 26 ਫਰਵਰੀ 2024 ਨੂੰ ਹੋਵੇਗਾ। ਇਸੇ ਤਰ੍ਹਾਂ 12ਵੀਂ ਜਮਾਤ ਦੇ ਫੈਸ਼ਨ ਸਟੱਡੀਜ਼ ਵਿਸ਼ੇ ਦਾ ਪੇਪਰ ਪਹਿਲਾਂ 11 ਮਾਰਚ 2024 ਨੂੰ ਹੋਣਾ ਸੀ, ਜੋ ਹੁਣ 21 ਮਾਰਚ 2024 ਨੂੰ ਹੋਵੇਗਾ।
ਜੇ ਤੁਹਾਡੇ ‘ਚੋਂ ਕੋਈ ਵੀ ਉਮੀਦਵਾਰ ਸੀਬੀਐਸਈ ਬੋਰਡ ਤੋਂ 10ਵੀਂ, 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਭਾਗ ਲੈਣ ਜਾ ਰਿਹਾ ਹੈ, ਤਾਂ ਤੁਸੀਂ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਸੀਬੀਐਸਈ 10ਵੀਂ, 12ਵੀਂ ਦੀ ਸੋਧੀ ਹੋਈ ਡੇਟ ਸ਼ੀਟ 2024 ਨੂੰ ਡਾਊਨਲੋਡ ਕਰ ਸਕਦੇ ਹੋ। ਦੱਸ ਦਈਏ ਕਿ ਸਮਾਂ ਸਾਰਣੀ ਦੇ ਅਨੁਸਾਰ, 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ 2024 ਤੋਂ 13 ਮਾਰਚ 2024 ਤੱਕ, ਜਦਕਿ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ 2024 ਤੋਂ 2 ਅਪ੍ਰੈਲ 2024 ਤੱਕ ਕਰਵਾਈਆਂ ਜਾਣਗੀਆਂ।