ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਸੀਂ ਆਏ ਦਿਨ ਖਬਰਾਂ ਵੇਖਦੇ ਹਾਂ. ਪਰ ਹੁਣ ਕਾਨੂੰਨ ਵਿਵਸਥਾ ਇਸ ਹੱਦ ਤੱਕ ਵਿਗੜ ਚੁੱਕੀ ਹੈ ਕਿ ਆਮ ਲੋਕ ਤਾ ਛੱਡੋ ਪੁਲਿਸ ਵਾਲੇ ਵੀ ਸੁਰਖਿਅਤ ਨਹੀਂ ਹਨ. ਦਰਅਸਲ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਭਾਵ 31 ਦਸੰਬਰ ਦੀ ਸਵੇਰ ਨੂੰ ਇੱਕ ਅਜਿਹੀ ਖ਼ਬਰ ਆਈ ਸੀ ਜਿਸ ਨੇ ਸਾਰੀਆਂ ਦੇ ਹੋਸ਼ ਉਡਾ ਦਿਤੇ ਸੀ. 31 ਦਸੰਬਰ ਨੂੰ ਦੇਰ ਰਾਤ ਬਸਤੀ ਬਾਵਾ ਖੇਲ ਨਹਿਰ ਨੇੜੇ ਜ਼ਿਲਾ ਕਪੂਰਥਲਾ ਦੇ ਪਿੰਡ ਖੋਜੇਵਾਲਾ ਦੇ ਰਹਿਣ ਵਾਲੇ 57 ਸਾਲਾ ਅਰਜੁਨ ਐਵਾਰਡੀ DSP ਦਲਬੀਰ ਸਿੰਘ ਦਿਓਲ ਦੀ ਲਾਸ਼ ਮਿਲੀ ਸੀ
ਸਵੇਰ ਦੀ ਸੈਰ ਕਰਨ ਗਏ ਲੋਕਾਂ ਨੇ ਜਦੋਂ ਲਾਸ਼ ਦੇਖੀ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਪਹਿਲਾਂ ਤਾਂ ਪੁਲਸ ਵੱਲੋਂ ਇਸ ਨੂੰ Accident Case ਦੱਸਿਆ ਜਾ ਰਿਹਾ ਸੀ ਪਰ ਬਾਅਦ ਵਿਚ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਮੌਕੇ ਤੋਂ DSP ਨੂੰ ਮਾਰੀਆਂ ਗੋਲ਼ੀਆਂ ਦੇ 2 ਖੋਲ ਪੁਲਿਸ ਨੇ ਬਰਾਮਦ ਕੀਤੇ . ਜਿਸ ਤੋਂ ਬਾਅਦ ਪੁਲਸ ਨੇ ਕਿਹਾ ਕਿ DSP ਦੀ ਮੌਤ ਐਕਸੀਡੈਂਟ ਵਿਚ ਨਹੀਂ ਹੋਈ, ਸਗੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਜਿਆਦਾ ਸਨਸਨੀਖੇਜ ਬਣ ਗਿਆ ਹੈ।
ਅੱਜ ਹੁਣ ਇਸੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ PRESS CONFERENCE ਕਰ ਵੱਡੇ ਖੁਲਾਸੇ ਕੀਤੇ ਗਏ ਹਨ. ਇਸ ਕੇਸ ‘ਚ ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ. ਮੁਲਜ਼ਮ ਦੀ ਪਛਾਣ ਲਾਂਬੜਾ ਨੇੜੇ ਪੈਂਦੇ ਥਾਣਾ ਸਦਰ ਜਮਸ਼ੇਰ ਦੇ ਪਿੰਡ ਪ੍ਰਤਾਪਪੁਰਾ ਦੇ ਰਹਿਣ ਵਾਲੇ ਵਿਜੇ ਕੁਮਾਰ ਵਜੋਂ ਹੋਈ ਹੈ। DSP ਦੇ ਕਤਲ ਕੇਸ ਦੀਆਂ CCTV ਫੁਟੇਜ ਵੀ ਸਾਹਮਣੇ ਆ ਗਈਆਂ ਹਨ, ਜਿਸ ਵਿਚ ਮੁਲਜ਼ਮ ਆਟੋ ਚਾਲਕ ਸਾਫ਼ ਵਿਖਾਈ ਦੇ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ DSP ਦਿਓਲ ਨੇ Workshop Chowk ’ਤੇ ਪਹੁੰਚ ਕੇ ਮਾਮੇ ਦੇ ਢਾਬੇ ’ਤੇ ਸ਼ਰਾਬ ਪੀਤੀ ਅਤੇ ਜਿਸ ਆਟੋ ’ਚ ਉਹ Workshop Chowk ਗਿਆ ਸੀ, ਉਸ ਦਾ ਚਾਲਕ ਵਿਜੇ ਕੁਮਾਰ ਵੀ ਉਸ ਨਾਲ ਢਾਬੇ ’ਤੇ ਬੈਠਾ ਸੀ। ਇਸ ਗੱਲ ਦਾ ਖ਼ੁਲਾਸਾ ਮਾਮੇ ਦੇ ਢਾਬੇ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਹੋਇਆ। ਨਵੇਂ ਸਾਲ ਦਾ ਜਸ਼ਨ ਮਨਾਉਂਦਿਆਂ ਸ਼ਰਾਬ ਪੀਂਦੇ ਸਮੇਂ DSP ਦਿਓਲ ਦਾ ਆਟੋ ਚਾਲਕ ਨਾਲ ਝਗੜਾ ਹੋ ਗਿਆ ਸੀ। DSP ਦਾ ਵਿਵਹਾਰ ਚੰਗਾ ਨਾ ਵੇਖ ਕੇ ਆਟੋ ਚਾਲਕ ਨੇ ਉਸ ਦੇ ਹੀ ਪਿਸਤੌਲ ਨਾਲ ਉਸ ਦਾ ਕਤਲ ਕਰ ਦਿੱਤਾ।