ਜਾਪਾਨ ਦੀ ਰਾਜਧਾਨੀ ਟੋਕੀਓ ਦੇ ਹਨੇਡਾ ਹਵਾਈ ਅੱਡੇ ਦੇ 300 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਜਹਾਜ਼ ਵਿੱਚ ਧਮਾਕਾ ਹੋ ਗਿਆ। ਅੱਗ ਲੱਗਣ ਮਗਰੋਂ ਉੱਥੇ ਹਫੜਾ-ਦਫੜਾ ਮਚ ਗਈ। ਇਸ ਨਾਲ ਜੁੱਰਿਆ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ. ਵੀਡੀਓ ‘ਚ ਦਿਖਾਇਆ ਗਿਆ ਕਿ ਜਾਪਾਨ ਏਅਰਲਾਈਨਜ਼ ਦਾ ਇੱਕ ਜਹਾਜ਼ ਜਦੋਂ ਰਨਵੇ ‘ਤੇ ਚੜ੍ਹ ਰਿਹਾ ਸੀ ਤਾਂ ਉਸ ਵਿਚ ਧਮਾਕੇ ਮਗਰੋਂ ਅੱਗ ਲੱਗ ਗਈ। ਅੱਗ ਫਿਰ ਵਿੰਗ ਦੇ ਆਲੇ ਦੁਆਲੇ ਦੇ ਖੇਤਰ ਵਿਚ ਵੀ ਫੈਲ ਗਈ।
ਇਸ ਤੋਂ ਬਾਅਦ ਹਵਾਈ ਅੱਡੇ ‘ਤੇ ਐਮਰਜੈਂਸੀ ਲਗਾ ਦਿੱਤੀ ਗਈ। ਏਅਰਲਾਈਨ ਨੇ ਕਿਹਾ ਕਿ ਸਾਰੇ 379 ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਾਅਦ ਵਿੱਚ ਵੀਡੀਓ ਵਿੱਚ ਦਿਖਾਇਆ ਗਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਲਈ ਕੰਮ ਕਰ ਰਹੇ ਹਨ। ਦੱਸ ਦਈਏ ਕਿ ਹਨੇਡਾ ਜਾਪਾਨ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਅਤੇ ਬਹੁਤ ਸਾਰੇ ਲੋਕ ਨਵੇਂ ਸਾਲ ਦੀਆਂ ਛੁੱਟੀਆਂ ਵਿੱਚ ਯਾਤਰਾ ਕਰਦੇ ਹਨ।