ਅੰਮ੍ਰਿਤਸਰ ਦੀ ਸਦਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿੱਥੇ ਪੁਲਿਸ ਨੇ ਖਿਡੌਣਾ ਪਿਸਤੌਲ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮਾਂ ਨੂੰ 4 ਘੰਟੇ ਦੇ ਅੰਦਰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਫੋਨ ਵੀ ਬਰਾਮਦ ਕੀਤੇ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ADCP ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਅਕਸ਼ੇ ਕੁਮਾਰ ਇੱਕ ਵੇਟਰ ਦੇ ਰੂਪ ‘ਚ ਕੰਮ ਕਰਦਾ ਹੈ। ਉਨਾਂ ਨੇ ਅੱਗੇ ਦੱਸਿਆ ਕਿ ਜਦੋਂ ਅਕਸ਼ੇ ਕੁਮਾਰ 27 ਦਿਸੰਬਰ ਦੀ ਰਾਤ 12:00 ਵਜੇ ਦਾਰਾ ਹੋਟਲ ਬਾਈਪਾਸ ਤੋਂ ਆਪਣੇ ਘਰ ਵਾਪਿਸ ਜਾ ਰਿਹਾ ਸੀ। ਤਾਂ ਉਸ ਦੌਰਾਨ ਉਸ ਕੋਲ ਕੁੱਝ ਅਣਪਛਾਤੇ ਵਿਅਕਤੀ ਆਏ । ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਸਦੀ ਸਕੂਟਰ ਰੋਕੀ ਅਤੇ ਪਿਸਤੌਲ ਦਿਖਾ ਕੇ ਪੀੜਿਤ ਵਿਅਕਤੀ ਕੋਲੋਂ ਫੋਨ ਖੋਹ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਜਿਸ ਤੋਂ ਬਾਅਦ ਪੀੜਿਤ ਨੇ ਸਦਰ ਪੁਲਿਸ ਕੋਲੋਂ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਹਰ ਪਹਿਲੂ ਤੋਂ ਤਫ਼ਤੀਸ਼ ਵਿੱਚ ਜੁਟੇ ਅਸਲਮ ਉਰਫ਼ ਆਸ਼ੂ, ਗੁਰਮ ਸਿੰਘ ਉਰਫ਼ ਗਾਮਾ ਨੂੰ 4 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ। ਉਨਾਂ ਅੱਗੇ ਦੱਸਿਆ ਕਿ ਦੋਵਾਂ ਕੋਲੋਂ ਖੋਹੇ ਗਏ ਮੋਬਾਈਲ ਬਰਾਮਦ ਕਰ ਲਏ ਗਏ ਹਨ। ADCP ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।