ਪਿਛਲੇ ਕਈ ਦਿਨਾ ਤੋਂ ਸ਼ਹੀਦੀ ਹਫਤਾ ਚੱਲ ਰਿਹਾ ਸੀ, ਇਸ ਹਫ਼ਤੇ ਦੌਰਾਨ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੀ ਖਾਤਰ ਆਪਣਾ ਸਰਬੰਸ ਵਾਰ ਦਿੱਤਾ ਸੀ। ਇਸ ਦੇ ਚੱਲਦਿਆਂ ਸ਼ਰਧਾਲੂ ਉਨ੍ਹਾਂ ਦੇ ਬਲੀਦਾਨ ਨੂੰ ਨਮਨ ਕਰਨ ਲਈ ਫਤਹਿਗੜ੍ਹ ਸਾਹਿਬ ਜਾ ਕਿ ਨਤਮਸਤਕ ਹੋ ਰਹੇ ਹਨ। ਹੁਣ ਇਸ ਦੌਰਾਨ ਬੀਤੇ ਦਿਨ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਫਤਿਹਗੜ੍ਹ ਸਾਹਿਬ ਮੱਥੇ ਟੇਕਣ ਪਹੁੰਚੇ। ਜਦੋਂ ਮਨਕੀਰਤ ਗੁਰੂਦਵਾਰੇ ਤੋਂ ਮੱਥਾ ਟੇਕ ਕੇ ਬਾਹਰ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਕਿਸੇ ਹੋਰ ਗੱਡੀ ਨਾਲ ਟਕਰਾਅ ਗਈ ਜਿਸ ਕਰਕੇ ਉੱਥੇ ਮਨਕੀਰਤ ਦੇ ਗੰਨਮੈਨਾਂ ਅਤੇ ਗੱਡੀ ਦੇ ਮਾਲਕ ਵਿਚਕਾਰ ਬਹਿਸ ਬਾਜੀ ਸ਼ੁਰੂ ਹੋ ਜਾਂਦੀ ਹੈ ਅਤੇ ਮੌਕੇ ‘ਤੇ ਪੁਲੀਸ ਵੀ ਪਹੁੰਚ ਜਾਂਦੀ ਹੈ। ਅਤੇ ਫਿਰ ਮਨਕੀਰਤ ਔਲਖ਼ ਦੇ ਗੰਨਮੈਨਾਂ ਦੀ ਪੁਲੀਸ ਨਾਲ ਵੀ ਬਹਿਸ ਹੋ ਜਾਂਦੀ ਹੈ, ਜਿਸ ਕਰਕੇ ਮਾਮਲਾ ਵੱਧ ਜਾਂਦਾ ਹੈ। ਪਰ ਜਦੋਂ ਇਸ ਸਾਰੇ ਮਾਮਲੇ ਦਾ ਪਤਾ ਫਤਿਹਗੜ੍ਹ ਸਾਹਿਬ ਦੇ DSP ਅਤੇ ਆਲਾ ਅਧਿਕਾਰੀਆਂ ਨੂੰ ਲੱਗਦਾ ਹੈ ਤਾਂ ਉੱਥੇ ਇਹ ਮਾਮਲਾ ਤੂਲ ਫੜ੍ਹ ਲੈਂਦਾ ਹੈ। ਆਲਾ ਅਧਿਕਾਰੀ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਮੁਲਾਜ਼ਮਾਂ ਨਾਲ ਵਤੀਰਾ ਕੀਤਾ ਹੈ ਤਾਂ ਉਨ੍ਹਾਂ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ। ਫਿਰ ਹੀ ਉਨ੍ਹਾਂ ਨੂੰ ਇੱਥੋਂ ਜਾਣ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਮਨਕੀਰਤ ਦੇ ਗੰਨਮੈਨਾਂ ਨੂੰ ਪੁਲੀਸ ਤੋਂ ਮੁਆਫੀ ਪਈ, ਫਿਰ ਜਾਂ ਕੇ ਇਹ ਮਾਮਲਾ ਸ਼ਾਂਤ ਹੋਇਆ।