ਪੰਜਾਬ ਦੀ ਕਾਨੂੰਨ ਵਿਵਸਥਾ ਇਸ ਸਮੇ ਸੂਬੇ ਦਾ ਸਬ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਜਿਸ ਨੂੰ ਲੋਕ ਸਿਆਸਤਦਾਨ ਆਏ ਦਿਨ ਖੁਲਾਸਾ ਕਰਦੇ ਰਹਿੰਦੇ ਹਨ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਕਿੰਨੀ ਵਿਗੜ ਚੁੱਕੀ ਹੈ। ਹੁਣ ਇਸ ਵਿਚਕਾਰ ਆਈ.ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਵੱਡਾ ਦਾਅਵਾ ਕੀਤਾ ਹੈ ਕਿ, ਪੰਜਾਬ ਪੁਲਿਸ ਦੇ ਵਲੋਂ ਇਸ ਸਾਲ 60 ਐਨਕਾਊਂਟਰ ਕੀਤੇ ਗਏ ਹਨ।
ਇਸ ਤੋਂ ਇਲਾਵਾ ਇਨ੍ਹਾਂ ਐਨਕਾਊਂਟਰਾਂ ’ਚ 9 ਗੈਂਗਸਟਰ ਮਾਰੇ ਗਏ ਹਨ, ਜਦੋਂਕਿ 482 ਗੈਂਗਸਟਰ ਤੇ ਦੋਸ਼ੀ ਕਾਬੂ ਕੀਤੇ ਗਏ ਹਨ। ਇਸ ਦੇ ਨਾਲ ਹੀ 32 ਗੈਂਗਸਟਰ ਪੁਲਿਸ ਮੁਕਾਬਲੇ ’ਚ ਜ਼ਖਮੀ ਹੋਏ ਹਨ। ਗੈਂਗਸਟਰਾਂ ਦੇ ਕੋਲੋਂ 519 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਐਨਕਾਊਂਟਰਾਂ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂਕਿ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।