ਦੇਸ਼ ਦੀ ਰਾਜਧਾਨੀ ਦਿੱਲੀ ਦੇ ਚਾਣਕਿਆਪੁਰੀ ਖੇਤਰ ਵਿੱਚ ਸਥਿਤ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਬੀਤੇ ਦਿਨ 26 ਦਸੰਬਰ ਦੀ ਸ਼ਾਮ ਨੂੰ ਇੱਕ ਖਾਲੀ plot ‘ਚ ਵੱਡਾ ਧਮਾਕਾ ਹੋਇਆ। ਇਸ ਧਮਾਕੇ ਤੋਂ ਬਾਅਦ ਚਾਰੇ ਪਾਸੇ ਹੜਕੰਪ ਮਚ ਗਿਆ ਅਤੇ ਦਿੱਲੀ ਪੁਲਿਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਆ ਗਈਆਂ. ਹੁਣ ਇਸ ਧਮਾਕੇ ਨੂੰ ਲੈ ਕੇ NIA Active ਹੋ ਗਈ ਹੈ ਅਤੇ ਇਸ ਤੋਂ ਜੁੜੇ ਸਾਰੇ ਸਬੂਤ ਇਕੱਠੇ ਕਰ ਰਹੀ ਹੈ. ਸਬੂਤ ਇਕੱਠੇ ਕਰਨ ਦੌਰਾਨ ਪੁਲਿਸ ਦੇ ਹੱਥ ਇੱਕ CCTV ਫੁਟੇਜ ਲੱਗੀ ਹੈ ਜਿਸ ‘ਚ ਦੋ ਸ਼ੱਕੀ ਵਿਅਕਤੀ ਦਿੱਖ ਦੇ ਰਹੇ ਹਨ. ਪਰ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ CCTV ਫੁਟੇਜ ‘ਚ ਵਿਖ ਰਹੇ ਵਿਅਕਤੀ ਸ਼ਕੀ ਹੈ ਜਾਂ ਨਹੀਂ।
ਇਸਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਧਮਾਕੇ ਵਾਲੀ ਥਾਂ ਤੋਂ ਪੁਲਿਸ ਨੂੰ ਇੱਕ ਚਿੱਠੀ ਮਿਲੀ ਹੈ ਜੋ ਕਿ ਇਜ਼ਰਾਈਲੀ ਝੰਡੇ ਵਿੱਚ ਲਪੇਟੀ ਹੋਈ ਸੀ। ਇਹ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਇੱਕ ਪੰਨੇ ਦਾ ਪੱਤਰ ਸੀ, ਜੋ ਕਿ Sir Allah Resistance’ group’ ਨਾਲ ਜੁੜਿਆ ਹੋਇਆ ਹੈ। ਇਸ ਪੱਤਰ ‘ਚ Zionist, Gaza ਤੇ ਫਲਸਤੀਨ ਸ਼ਬਦ ਲਿਖੇ ਗਏ ਹਨ। ਇੱਕ News Agency ਮੁਤਾਬਕ ਪੱਤਰ ਵਿੱਚ ‘ਗਾਜ਼ਾ ‘ਤੇ ਇਜ਼ਰਾਈਲ ਦੇ ਹਮਲੇ’ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਪੱਤਰ ਵਿੱਚ ਗਾਜ਼ਾ ‘ਤੇ ਇਜ਼ਰਾਈਲ ਦੀ ਕਾਰਵਾਈ ਦੀ ਵੀ ਆਲੋਚਨਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਇਸਲਾਮਿਕ ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਜ਼ਰਾਈਲ ਗਾਜ਼ਾ ‘ਚ ਲਗਾਤਾਰ ਅੱਤਵਾਦ ਵਿਰੋਧੀ ਮੁਹਿੰਮ ਚਲਾ ਰਿਹਾ ਹੈ। ਇਹ ਧਮਾਕਾ ਇਸ ਦੇ ਪ੍ਰਤੀਕਰਮ ਵਜੋਂ ਹੋਇਆ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਇਜ਼ਰਾਈਲ ਦੂਤਘਰ ਦੇ ਬਾਹਰ ਹੋਏ ਇਸ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਆਪਣੇ ਨਾਗਰਿਕਾਂ ਲਈ Travel Advisory ਜਾਰੀ ਕੀਤੀ ਹੈ। ਸੁਰੱਖਿਆ ਪ੍ਰੀਸ਼ਦ ਇਸ ਨੂੰ ਸੰਭਾਵਿਤ ਅੱਤਵਾਦੀ ਹਮਲੇ ਦੇ ਤੌਰ ‘ਤੇ ਵਿਚਾਰ ਕਰ ਰਹੀ ਹੈ। ਇਸਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਅਤੇ ਖਾਸ ਕਰਕੇ ਦਿੱਲੀ ਵਿੱਚ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਸਥਿਤ ਇਜ਼ਰਾਈਲੀ ਦੂਤਘਰ ਨੂੰ ਸੁਰੱਖਿਆ ਚਿੰਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਜਨਵਰੀ 2021 ਵਿੱਚ ਦੂਤਾਵਾਸ ਦੇ ਅਹਾਤੇ ਦੇ ਨੇੜੇ ਇੱਕ ਘੱਟ-ਤੀਬਰਤਾ ਵਾਲਾ ਧਮਾਕਾ ਹੋਇਆ ਸੀ, ਜਿਸ ਨਾਲ ਸੁਰੱਖਿਆ ਉਪਾਅ ਵਧਾ ਦਿੱਤੇ ਗਏ। ਉਸ ਘਟਨਾ ਦੌਰਾਨ ਇਜ਼ਰਾਈਲੀ ਦੂਤਘਰ ਦੇ ਰਾਜਦੂਤ ਨੂੰ ਸੰਬੋਧਿਤ ਇੱਕ ਪੱਤਰ ਵੀ ਲੱਭਿਆ ਗਿਆ ਸੀ। ਆਖਰਕਾਰ ਇਹ ਕੇਸ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।
ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇ ਇਹ ਵਾਕਏ ਹੀ ਧਮਾਕਾ ਹੈ ਤਾ ਇਸਦੀ ਸਾਜਿਸ਼ ਕਿੰਨੇ ਰਚੀ? ਤੇ ਨਾਲ ਹੀ ਧਮਾਕਾ ਕਿਹੜੇ OBJECT ਨਾਲ ਕੀਤਾ ਗਿਆ ਹੈ. ਹੁਣ ਇਹ ਸਾਰੀਆਂ ਗੱਲਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੀਆਂ