ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ. ਆਏ ਦਿਨ ਪੰਜਾਬ ‘ਚ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਪਿੰਡ ਸੁੰਨਤ ਕਲਾਂ ਦੇ ਨੂਰਮਹਿਲ ਨੇੜੇ ਦੋ ਲੋਕਾਂ ਨੇ ਆਪਣੇ ਬੇਟੇ ਨੂੰ ਘਰ ਛੱਡ ਕੇ ਆ ਰਹੇ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ ਪਰ ਇਸ ਘਟਨਾ ‘ਚ ਵਿਅਕਤੀ ਵਾਲ-ਵਾਲ ਬਚ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ CIA ਦੀਆਂ ਟੀਮਾਂ ਜਲੰਧਰ ਦੇਹਾਤ ਅਤੇ ਥਾਣਾ ਨੂਰਮਹਿਲ ਦੀ ਪੁਲਿਸ ਜਾਂਚ ਲਈ ਉਥੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ ਖੋਲ ਬਰਾਮਦ ਕਰ ਲਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਅਕਤੀ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਬਲਰਾਜ ਸਿੰਘ ਪਿੰਡ ਵੱਡੀ ਪੱਤੀ ਬਿਲਗਾ ਦਾ ਰਹਿਣ ਵਾਲਾ ਹੈ।