ਪੰਜਾਬੀ ਗਾਇਕ ਸਿੰਗਾ ਨੇ ਆਪਣੀ ਗਾਇਕੀ ਨਾਲ ਦੇਸ਼ਾਂ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਆਪਣਾ ਸਿੱਕਾ ਜਮਾਇਆ ਹੈ। ਪਰ ਹੁਣ ਪੰਜਾਬੀ ਗਇਕ ਨਾਲ ਜੁੜੀ ਖਬਰ ਸਾਹਮਣੇ ਆਈ ਹੈ ਕਿ ਸਿੰਗਾ ਨੇ ਪੰਜਾਬ ਪੁਲਿਸ ਅਤੇ ਹਾਈਕੋਰਟ ਦੇ ਵਕੀਲ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ। ਪੰਜਾਬੀ ਗਾਇਕ ਨੇ ਖੁਦ ਇੰਸਟਾਗ੍ਰਾਮ ‘ਤੇ ਲਾਈਵ ਆ ਕੇ ਇਸ ਬਾਰੇ ਖੁਲਾਸਾ ਕੀਤਾ ਹੈ। ਉਨਾਂ ਕਿਹਾ ਕਿ ‘ਪੰਜਾਬ ਪੁਲਿਸ ਨੇ ਉਸ ;ਤੇ ਪਹਿਲਾਂ 294 ਤੇ 295 ਏ ਝੂਠਾ ਪਰਚਾ ਦਰਜ ਕੀਤਾ, ਫਿਰ ਪਰਚਾ ਰੱਦ ਕਰਨ ਲਈ 10 ਲੱਖ ਰੁਪਏ ਵੀ ਮੰਗੇ। ਇਸ ਵਿੱਚ ਹਾਈਕੋਰਟ ਦਾ ਵਕੀਲ ਵੀ ਸ਼ਾਮਲ ਹੈ।
ਉਨਾਂ ਕਿਹਾ ਕਿ ਉਸ ਖਿਲਾਫ ਪਰਚੇ ਦਰਜ ਕਰਨ ਦਾ ਉਸ ਦੇ ਨਾਲੋਂ ਜ਼ਿਆਦਾ ਨੁਕਸਾਨ ਉਸ ਦੇ ਪਰਿਵਾਰ ਨੂੰ ਹੋਇਆ ਹੈ ਅਤੇ ਸਭ ਤੋਂ ਜ਼ਿਆਦਾ ਪਰੇਸ਼ਾਨ ਉਸ ਦੇ ਪਿਤਾ ਹੋਏ ਹਨ। ਜਿਨ੍ਹਾਂ ਨੇ ਸਿੰਗਾ ਨੂੰ ਇਹ ਤੱਕ ਕਹਿ ਦਿੱਤਾ ਕਿ ‘ਜੇ ਤੂੰ ਮਰ ਜਾਂਦਾ ਤਾਂ ਵਧੀਆ ਹੁੰਦਾ।’ ਇਹਨਾਂ ਹੀ ਨਹੀਂ ਲਾਈਵ ਸੈਸ਼ਨ ਦੌਰਾਨ ਪੰਜਾਬੀ ਗਾਈਕ ਸਿੰਗਾਂ ਭਾਵੁਕ ਵੀ ਹੋ ਗਿਆ। ਸਿੰਗਾ ਨੇ ਭਾਵੁਕ ਹੁੰਦੇ ਕਿਹਾ ਕਿ ਉਹ ਹਰ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਕਦੇ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ। ਪਰ ਉਸ ਕੋਲੋਂ ਪੈਸੇ ਠੱਗਣ ਲਈ ਧੱਕੇ ਨਾਲ ਉਸ ਖਿਲਾਫ ਪਰਚੇ ਦਰਜ ਕੀਤੇ ਗਏ। ਇਸ ਦੌਰਾਨ ਸਿੰਗਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਡਾ.ਗੁਰਪ੍ਰੀਤ ਕੌਰ ਮਾਨ ਨੂੰ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ।