ਹਰਿਆਣਾ ‘ਚ ਭੂਚਾਲ ਦੇ ਝਟਕਿਆਂ ਕਾਰਨ ਇਕ ਵਾਰ ਫਿਰ ਧਰਤੀ ਹਿੱਲ ਗਈ। ਮੰਗਲਵਾਰ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.0 ਮਾਪੀ ਗਈ। ਰਾਸ਼ਟਰੀ ਭੂਚਾਲ ਕੇਂਦਰ ( ਦੇ ਅਨੁਸਾਰ, ਇਸਦਾ ਕੇਂਦਰ ਪਾਣੀਪਤ ਹੈ। ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਵਿੱਚ ਹਰਿਆਣਾ ਵਿੱਚ ਇਹ ਦੂਜੀ ਵਾਰ ਭੂਚਾਲ ਆਇਆ ਹੈ। ਇਸ ਤੋਂ ਪਹਿਲਾਂ ਵੀ ਇੱਥੇ ਭੂਚਾਲ ਆਉਂਦੇ ਰਹੇ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੀ ਤੀਬਰਤਾ 3.0 ਤੋਂ 4.0 ਦਰਮਿਆਨ ਰਹੀ ਹੈ।
NCS ਦੇ ਅਨੁਸਾਰ, ਪਾਣੀਪਤ ਖੇਤਰ ਵਿੱਚ ਮੰਗਲਵਾਰ-ਬੁੱਧਵਾਰ ਦੀ ਰਾਤ 12.38 ਵਜੇ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਦੇ ਹੇਠਾਂ 5 ਕਿਲੋਮੀਟਰ ਡੂੰਘਾ ਸੀ। ਇਸ ਤੋਂ ਪਹਿਲਾਂ 26 ਨਵੰਬਰ ਨੂੰ ਵੀ ਹਰਿਆਣਾ ਵਿੱਚ ਭੂਚਾਲ ਆਇਆ ਸੀ। ਇਸ ਦਾ ਕੇਂਦਰ ਪਾਣੀਪਤ ਦੇ ਨਾਲ ਲੱਗਦੇ ਸੋਨੀਪਤ ਵਿੱਚ ਸੀ ਅਤੇ ਇਸਦੀ ਤੀਬਰਤਾ ਵੀ 3.0 ਸੀ।