ਪੰਜਾਬ ਦੇ ਮੋਗਾ ਦੇ ਪਿੰਡ ਡਰ ਕਲਾ ਵਿਖੇ ਇੱਕ 64 ਸਾਲਾ ਬਜ਼ੁਰਗ ਵਿਅਕਤੀ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ ਅਤੇ ਬਜ਼ੁਰਗ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਮ੍ਰਿਤਕ ਰਣਜੀਤ ਦੇ ਪੁੱਤਰ ਰੁਪਿੰਦਰ ਜੀਤ ਸਿੰਘ ਨੇ ਦੱਸਿਆ ਉਸ ਦੇ ਪਿਤਾ ਜੀ ਹਰ ਰੋਜ਼ ਖੇਤਾਂ ਵਿੱਚ ਸੈਰ ਕਰਨ ਜਾਂਦੇ ਸੀ।
ਰੋਜ਼ ਵਾਂਗ ਉਹ ਕੱਲ ਵੀ ਸ਼ਾਮ ਨੂੰ ਵੀ ਖੇਤਾਂ ਵਿੱਚ ਸੈਰ ਕਰਨ ਗਏ ਸੀ। ਉਨਾਂ ਕਿਹਾ ਜਦੋਂ ਉਹ ਰਾਤ 9 ਵਜੇ ਤੱਕ ਖੇਤਾਂ ਤੋਂ ਘਰ ਵਾਪਿਸ ਨਹੀਂ ਆਏ ਤਾਂ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਬਜ਼ੁਰਗ ਦੇ ਵੱਡੇ ਪੁੱਤਰ ਨੇ ਖੇਤ ‘ਚ ਜਾ ਕੇ ਦੇਖਿਆ ਤਾਂ ਉਥੇ ਉਸ ਦੇ ਪਿਤਾ ਦੀ ਲਾਸ਼ ਪਈ ਸੀ। ਇਸ ਦੌਰਾਨ ਮ੍ਰਿਤਕ ਦੇ ਪੁੱਤਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿਤੀ।