ਲੁਧਿਆਣਾ ‘ਚ ਅੱਜ ਪਿੱਟਬੁਲ ਨੇ ਔਰਤ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਔਰਤ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਲੋਕਾਂ ਨੇ ਉਸ ਨੂੰ ਕੁੱਤੇ ਤੋਂ ਛੁਡਵਾਇਆ,ਔਰਤ ਦੀਆਂ ਲੱਤਾਂ ਅਤੇ ਬਾਹਾਂ ‘ਤੇ ਕੁੱਤੇ ਦੇ ਦੰਦਾਂ ਦੇ ਨਿਸ਼ਾਨ ਹਨ। ਜਿਸ ਕਾਰਨ ਇਲਾਕੇ ‘ਚ ਡਰ ਦਾ ਮਾਹੌਲ਼ ਹੈ । ਔਰਤ ਦੀ ਪਛਾਣ ਰੀਤੂ ਵਜੋਂ ਹੋਈ ਹੈ ਜੋ ਕਿ ਕਿਦਵਈ ਨਗਰ ਦੀ ਰਹਿਣ ਵਾਲੀ ਹੈ। ਪੀੜਿਤ ਮਹਿਲਾ ਨੇ ਦੱਸਿਆ ਕਿ ਉਹ ਬੈਂਕ ਤੋਂ ਕੋਈ ਕੰਮ ਨਿਪਟਾ ਕੇ ਆਪਣੇ ਘਰ ਜਾ ਰਹੀ ਸੀ ।
ਦੁਪਹਿਰ 1 ਵਜੇ ਦੇ ਕਰੀਬ ਜਦੋਂ ਉਹ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਅਚਾਨਕ ਇੱਕ ਪਿਟਬੁੱਲ ਕੁੱਤਾ ਘਰ ਵਿੱਚੋਂ ਬਾਹਰ ਆ ਗਿਆ। ਆਉਂਦਿਆਂ ਹੀ ਉਸ ਨੇ ਉਸਦੀ ਬਾਂਹ ਫੜ ਲਈ। ਇਸ ਤੋਂ ਬਾਅਦ ਮਹਿਲਾ ਦੇ ਰੌਲਾ ਪਾਉਣ ‘ਤੇ ਲੋਕ ਇਕੱਠੇ ਹੋ ਗਏ। ਔਰਤ ਨੇ ਦੱਸਿਆ ਕਿ ਲੋਕਾਂ ਨੇ ਕੁੱਤੇ ‘ਤੇ ਡੰਡਿਆਂ ਨਾਲ ਕਈ ਵਾਰ ਵੀ ਕੀਤੇ। ਪਰ ਕੁੱਤੇ ਨੇ ਉਸ ਨੂੰ ਨਹੀਂ ਛੱਡਿਆ। ਮਹਿਲਾ ਨੇ ਦੱਸਿਆ ਕਿ ਪਿੱਟਬੁਲ ਨੇ ਉਸਦੀ ਬਾਂਹ ਆਪਣੇ ਜਬੜਿਆਂ ‘ਚ ਫੜ੍ਹ ਲਈ ਅਤੇ ਜ਼ਮੀਨ ‘ਤੇ ਡਿੱਗਦੇ ਹੀ ਉਸ ਨੂੰ ਰਗੜਨਾ ਸ਼ੁਰੂ ਕਰ ਦਿੱਤਾ। ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਉਸ ਨੂੰ ਕੁੱਤੇ ਤੋਂ ਛੁਡਵਾਇਆ। ਜਿਸ ਤੋ ਬਾਅਦ ਮਹਿਲਾ ਦਾ ਪਤੀ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਕਿਹਾ ਹੈ ਮਹਿਲਾ ਨੂੰ 4 ਟੀਕੇ ਲੱਗਣੇ ਹਨ।