ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ,ਜਿੱਥੇ ਲੁਧਿਆਣਾ ‘ਚ ਚਿਕਨ ਦੀ ਦੁਕਾਨ ਚਲਾ ਰਹੇ ਨੌਜਵਾਨ ਨੂੰ ਕੁੱਝ ਲੋਕਾਂ ਨੇ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ । ਇਹਨਾ ਹੀ ਨਹੀਂ ਉਕਤ ਲੋਕਾਂ ਨੇ ਤੇਜ਼ਦਾਰ ਹਥਿਆਰਾਂ ਦੇ ਨਾਲ ਨੌਜਵਾਨ ਦੀ ਅੱਖਾਂ ‘ਤੇ ਵਾਰ ਕੀਤਾ । ਇਸ ਦੌਰਾਨ ਬਚਾਵ ਕਰਨ ਆਏ ਨੌਜਵਾਨ ਦੇ ਭਰਾ ਦੀ ਗਰਦਨ ‘ਤੇ ਕਿਰਚ ਨਾਲ ਵਾਰ ਕੀਤਾ । ਇਸ ਘਟਨਾ ਦੀ ਸਾਰੀ ਵਿਡੀਉ ਸੀਸੀਟੀਵੀ ਕੈਮੇਰੇ ‘ਚ ਕੈਦ ਹੋ ਗਈ ਹੈ । ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੀ ਹੈ ਮਾਮਲਾ ?
ਜਾਣਕਾਰੀ ਮੁਤਾਬਿਕ , ਜਤਿਨ ਬਹਿਲ ਵਾਸੀ ਸ਼ਾਹੀ ਮੁਹੱਲਾ ਕੁੰਦਨਪੁਰੀ ਨੇ ਦੱਸਿਆ ਕਿ ਉਸ ਦਾ ਇਲਾਕੇ ਦੇ ਕਿਸੇ ਵਿਅਕਤੀ ਨਾਲ ਪੈਸਿਆਂ ਦਾ ਲੈਣ-ਦੇਣ ਹੈ। ਮੁਲਜ਼ਮਾਂ ਨੇ ਉਸ ਤੋਂ 30 ਹਜ਼ਾਰ ਰੁਪਏ ਲਏ ਸਨ। ਉਹ ਵਿਅਕਤੀ ਕਾਫੀ ਸਮੇਂ ਤੋਂ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਉਸ ਨੇ ਮੁਲਜ਼ਮ ਦੀ ਐਕਟਿਵਾ ਕੈਲਾਸ਼ ਨਗਰ ਪੁਲੀਸ ਚੌਕੀ ਕੋਲ ਰੱਖੀ ਹੋਈ ਸੀ । ਉਸ ਨੇ ਦੱਸਿਆ ਕਿ ਜਦੋਂ ਉਹ ਪੈਸੇ ਦੇ ਦੇਵੇਗਾ ਤਾਂ ਪੁਲੀਸ ਉਸ ਦਾ ਸਕੂਟਰ ਵਾਪਸ ਕਰ ਦੇਵੇਗੀ। ਇਸ ਤੋਂ ਗੁੱਸੇ ‘ਚ ਆ ਕੇ ਉਕਤ ਵਿਅਕਤੀਆਂ ਨੇ ਪਾਰਟੀ ‘ਚ ਕੁਝ ਅਣਪਛਾਤੇ ਲੋਕਾਂ ਨਾਲ ਮਿਲ ਕੇ ਉਸ ਦੇ ਭਰਾ ‘ਤੇ ਹਮਲਾ ਕਰ ਦਿੱਤਾ। ਜਤਿਨ ਨੇ ਦੱਸਿਆ ਕਿ ਜਦੋਂ ਉਹ ਜਸ਼ਨ ਨੂੰ ਬਚਾਉਣ ਲਈ ਗਿਆ ਸੀ ਤਾਂ ਬਦਮਾਸ਼ਾਂ ਨੇ ਉਸ ਦੀ ਗਰਦਨ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਉਸ ਦੀ ਅੱਖ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਜਸ਼ਨ ਦੀ ਅੱਖ ਬਿਲਕੁਲ ਵੀ ਕੰਮ ਨਹੀਂ ਕਰ ਰਹੀ ਹੈ। ਜਤਿਨ ਨੇ ਇਹ ਦੱਸਿਆ ਕਿ ਡਾਕਟਰਾਂ ਨੇ ਦੱਸਿਆ ਕਿ ਜਸ਼ਨ ਦੀਆਂ ਅੱਖਾਂ ਨੂੰ ਖ਼ਤਰਾ ਹੈ ਅਤੇ ਉਸ ਦਾ ਭਰਾ ਜਸ਼ਨ ਦੋ ਦਿਨਾਂ ਤੋਂ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ।