ਲੁਧਿਆਣਾ ਦਾ ਨੈਸ਼ਨਲ ਹਾਈਵੇ ਪੱਥਰਬਾਜ਼ਾਂ ਦੇ ਕਬਜ਼ੇ ਵਿੱਚ ਹੈ। ਹਰ ਰੋਜ਼ ਸਾਹਨੇਵਾਲ ਤੋਂ ਲੈ ਕੇ ਦੋਰਾਹਾ ਤੱਕ ਪਥਰਾਅ ਕਰਨ ਵਾਲਿਆਂ ਵੱਲੋਂ ਵਾਹਨਾਂ ‘ਤੇ ਪਥਰਾਅ ਦੀਆਂ ਘਟਨਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ। ਪੱਥਰਬਾਜ਼ਾਂ ਦਾ ਆਤੰਕ ਇੰਨਾ ਫੈਲ ਗਿਆ ਹੈ ਕਿ ਹੁਣ ਟਰੱਕ ਚਾਲਕ ਆਪਣੇ ਵਾਹਨ ਸੜਕਾਂ ‘ਤੇ ਲਿਜਾਣ ਤੋਂ ਵੀ ਡਰਦੇ ਹਨ।
ਹੁਣ ਲੁਧਿਆਣਾ ‘ਚ ਵੀ ਇਕ ਡਰਾਈਵਰ ਤੇ ਪੱਥਰਬਾਜ਼ੀ ਕਰ ਕੇ ਉਸ ਨੂੰ ਲਹੂ ਲੁਹਾਣ ਕਰ ਦਿਤਾ ਗਿਆ। ਡਰਾਈਵਰ ਅਨੁਸਾਰ ਉਹ ਕਈ ਹੋਰ ਸਾਥੀ ਡਰਾਈਵਰਾਂ ਨੂੰ ਵੀ ਮਿਲਿਆ ਜਿਨ੍ਹਾਂ ਨੇ ਦੱਸਿਆ ਕਿ ਸਾਹਨੇਵਾਲ ਅਤੇ ਦੋਰਾਹਾ ਵਿਚਕਾਰ ਰਾਤ ਸਮੇਂ ਸੜਕ ’ਤੇ ਪਥਰਾਅ ਹੁੰਦਾ ਹੈ। ਡਰਾਈਵਰ ਅਨੁਸਾਰ ਉਸ ਨੇ ਕਦੇ ਵੀ ਪੁਲਿਸ ਨੂੰ ਰਾਤ ਵੇਲੇ ਸੜਕ ’ਤੇ ਗਸ਼ਤ ਕਰਦੇ ਨਹੀਂ ਦੇਖਿਆ।
ਇਸ ਪੂਰੀ ਘਟਨਾ ਬਾਅਦ ਬਾਰੇ ਜਾਣਕਾਰੀ ਦਿੰਦੇ ਹੋਏ ਰਾਈਵਰ ਰਾਜਾ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਦੋ ਬਦਮਾਸ਼ਾਂ ਨੇ ਉਸ ਦੇ ਟਰਾਲੇ ‘ਤੇ ਪਥਰਾਅ ਕੀਤਾ। ਰਾਜਾ ਨੇ ਦੱਸਿਆ ਕਿ ਹੁਣ ਹਾਈਵੇਅ ‘ਤੇ ਪੈਦਲ ਚੱਲਣਾ ਸੁਰੱਖਿਅਤ ਨਹੀਂ ਹੈ। ਵਾਹਨਾਂ ‘ਤੇ ਵੱਡੇ-ਵੱਡੇ ਪੱਥਰ ਸੁੱਟੇ ਜਾ ਰਹੇ ਹਨ। ਉਹਨੇ ਕਿਹਾ ਕਿ ਪੱਥਰ ਸੁੱਟਣ ਵਾਲੇ ਦੋ ਵਿਅਕਤੀ ਸਨ। ਦੋਵੇਂ ਮੋਟਰਸਾਈਕਲ ਸਵਾਰ ਹਨ। ਇੱਕ ਨੌਜਵਾਨ ਬਾਈਕ ‘ਤੇ ਸਵਾਰ ਸੀ ਜਦਕਿ ਉਸਦਾ ਦੂਜਾ ਦੋਸਤ ਹੱਥ ‘ਚ ਪੱਥਰ ਲੈ ਕੇ ਬਾਈਕ ਦੇ ਪਿੱਛੇ ਜਾ ਰਿਹਾ ਸੀ।
ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਇਹ ਲੋਕ ਮਜ਼ਾਕ ਕਰ ਰਹੇ ਹਨ, ਪਰ ਅਚਾਨਕ ਜਦੋਂ ਟਰਾਲਾ ਉਨ੍ਹਾਂ ਦੇ ਕੋਲੋਂ ਲੰਘਿਆ ਤਾਂ ਅਚਾਨਕ ਬਦਮਾਸ਼ਾਂ ਨੇ ਸ਼ੀਸ਼ੇ ‘ਤੇ ਪਥਰਾਅ ਕਰ ਦਿੱਤਾ। ਖੁਸ਼ਕਿਸਮਤੀ ਇਹ ਰਹੀ ਕਿ ਪੱਥਰ ਅਗਲੇ ਸ਼ੀਸ਼ੇ ‘ਤੇ ਨਹੀਂ ਵੱਜਿਆ ਪਰ ਕੈਬਿਨ ਦੇ ਸਾਈਡ ਸ਼ੀਸ਼ੇ ‘ਤੇ ਜਾ ਵੱਜਿਆ। ਸ਼ੀਸ਼ਾ ਟੁੱਟਣ ਤੋਂ ਬਾਅਦ ਪੂਰੀ ਸ਼ੀਸ਼ਾ ਚਕਨਾਚੂਰ ਹੋ ਗਿਆ ਤੇ ਡਰਾਈਵਰ ਦੇ ਨੱਕ ਤੇ ਸੱਟ ਵੱਜੀ।