ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ CBSE ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦੀ Datesheet ਜਾਰੀ ਕਰ ਦਿੱਤੀ ਗਈ ਹੈ। ਬੋਰਡ ਇਮਤਿਹਾਨ ਦੀ ਡੇਟਸ਼ੀਟ CBSE ਦੀ ਅਧਿਕਾਰਤ ਵੈੱਬਸਾਈਟ cbse.gov.in ਜਾਂ cbse.nic.in ‘ਤੇ ਜਾਰੀ ਕੀਤੀ ਗਈ ਹੈ। ਵੈੱਬਸਾਈਟ ‘ਤੇ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਕਿਵੇਂ Download ਕਰ ਸਕਦੇ ਹੈ Datesheet
1 ਸਭ ਤੋਂ ਪਹਿਲਾਂ CBSE ਦੀ ਅਧਿਕਾਰਤ ਵੈੱਬਸਾਈਟ cbse.gov.in ਜਾਂ cbse.nic.in ‘ਤੇ ਜਾਓ।
2 ਫਿਰ CBSE ਕਲਾਸ 10ਵੀਂ ਅਤੇ ਕਲਾਸ 12ਵੀਂ ਦੀ ਡੇਟਸ਼ੀਟ ‘ਤੇ ਨਵੀਨਤਮ ਅਪਡੇਟ ਲਿੰਕ ‘ਤੇ ਕਲਿੱਕ ਕਰੋ।
3. ਇਸ ਤੋਂ ਬਾਅਦ ਅਪਡੇਟ ‘ਤੇ ਕਲਿੱਕ ਕਰੋ
4. ਅੰਤ ਵਿੱਚ ਲਿੰਕ ‘ਤੇ ਕਲਿੱਕ ਕਰਕੇ ਬੋਰਡ ਪ੍ਰੀਖਿਆ ਦੀ ਮਿਤੀ ਸ਼ੀਟ PDF ਨੂੰ ਡਾਊਨਲੋਡ ਕਰੋ।