ਸਿੱਕਿਮ ਵਿੱਚ ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ ‘ਚ ਅਚਾਨਕ ਹੜ੍ਹ ਆ ਗਿਆ ਹੈ, ਜਿਸ ਨੇ ਪੂਰੇ ਸੂਬੇ ਵਿੱਚ ਤਬਾਈ ਮਚਾ ਦਿੱਤੀ ਹੈ। ਹੜ੍ਹ ‘ਚ ਫੌਜ ਦੇ 23 ਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਪ੍ਰਸ਼ਾਸਨ ਨੇ ਨੇੜੇ – ਤੇੜੇ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਇਸ ਦੌਰਾਨ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਦੱਸ ਦਈਏ ਕਿ ਦਰਿਆ ਦੇ ਨਾਲ ਲੱਗਦੇ ਇਲਾਕੇ ਵਿੱਚ ਫੌਜ ਦਾ ਕੈਂਪ ਸੀ, ਜੋ ਹੜ੍ਹ ਦੀ ਮਾਰ ਹੇਠ ਆ ਕੇ ਰੁੜ੍ਹ ਗਿਆ। ਗੁਹਾਟੀ ਦੇ ਰੱਖਿਆ ਪੀਆਰਓ ਨੇ ਕਿਹਾ- ਅਚਾਨਕ ਪਾਣੀ ਵਧਣ ਕਾਰਨ ਚੁੰਗਥਾਂਗ ਡੈਮ ਤੋਂ ਪਾਣੀ ਛੱਡਣਾ ਪਿਆ। ਇਸ ਤੋਂ ਬਾਅਦ ਨੀਵੇਂ ਇਲਾਕੇ ਵੀ ਡੁੱਬਣ ਲੱਗੇ। ਇੱਥੇ ਸਿੰਗਟਾਮ ਨੇੜੇ ਬਾਰਦਾਂਗ ਵਿਖੇ ਖੜ੍ਹੀਆਂ ਫੌਜ ਦੀਆਂ 41 ਗੱਡੀਆਂ ਡੁੱਬ ਗਈਆਂ।
ਫੌਜ ਮੁਤਾਬਕ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਤੀਸਤਾ ਨਦੀ ਦੇ ਪਾਣੀ ਦਾ ਪੱਧਰ ਅਚਾਨਕ 15 ਤੋਂ 20 ਫੁੱਟ ਵਧ ਗਿਆ। ਇਸ ਤੋਂ ਬਾਅਦ ਨਦੀ ਦੇ ਨਾਲ ਲੱਗਦੇ ਇਲਾਕਿਆਂ ‘ਚ ਪਾਣੀ ਭਰ ਗਿਆ। ਦਰਿਆ ਦਾ ਪਾਣੀ ਕਈ ਘਰਾਂ ਵਿੱਚ ਵੀ ਵੜ ਗਿਆ। ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਹਾਲਾਂਕਿ ਅਜੇ ਤੱਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ 16 ਜੂਨ ਨੂੰ ਵੀ ਸਿੱਕਮ ਵਿੱਚ ਬੱਦਲ ਫਟ ਗਏ ਸਨ। ਇੱਥੇ ਪਾਕਯੋਂਗ ਵਿੱਚ ਜ਼ਮੀਨ ਖਿਸਕਣ ਅਤੇ ਫਿਰ ਬੱਦਲ ਫਟਣ ਕਾਰਨ ਘਰਾਂ ਵਿੱਚ ਪਾਣੀ ਭਰ ਗਿਆ ਸੀ। ਜਿਸ ਨਾਲ ਕਈ ਲੋਕ ਪ੍ਰਭਾਵਿਤ ਹੋਏ ਸਨ