ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ‘ਗਦਰ 2‘ ਪੰਜਵੇਂ ਹਫਤੇ ‘ਚ ਪਹੁੰਚ ਗਈ
ਹੈ। ਤਾਰਾ ਸਿੰਘ ਤੇ ਸਕੀਨਾ ਦਾ ਜਾਦੂ ਪੰਜਵੇਂ ਹਫ਼ਤੇ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਵੈਸੇ ਆਮ ਤੌਰ ‘ਤੇ ਫਿਲਮਾਂ ਸਿਨੇਮਾਘਰਾਂ ‘ਚ ਇੰਨੀ ਦੇਰ ਤੱਕ ਨਹੀਂ ਰੁਕਦੀਆਂ। ਅਜਿਹੇ ‘ਚ ਇਹ ਆਪਣੇ ਆਪ ‘ਚ ਕਿਸੇ ਰਿਕਾਰਡ ਤੋਂ ਘੱਟ ਨਹੀਂ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਸ਼ਾਹਰੁਖ ਖਾਨ ਦੀ ਹਾਲ ਹੀ ‘ਚ ਰਿਲੀਜ਼
ਹੋਈ ਫਿਲਮ ਜਵਾਨ ਦਾ ਗਦਰ 2 ਦੀ ਕਮਾਈ ‘ਤੇ ਜ਼ਿਆਦਾ
ਅਸਰ ਨਹੀਂ ਪਿਆ
ਪਹਿਲਾਂ ਗਦਰ 2 ਦਾ ਮੁਕਾਬਲਾ ਅਕਸ਼ੈ ਕੁਮਾਰ ਦੀ OMG 2 ਨਾਲ ਸੀ। ਇਸ ਤੋਂ ਬਾਅਦ ਗਦਰ 2 ਦੀ ਡ੍ਰੀਮ ਗਰਲ ਨਾਲ
ਟੱਕਰ ਹੋਈ। ਹੁਣ ਸੰਨੀ ਦਿਓਲ ਦੀ ਫਿਲਮ ਸ਼ਾਹਰੁਖ ਖਾਨ ਦੇ
ਜਵਾਨ ਨਾਲ ਭਿੜ ਰਹੀ ਹੈ। ਪਰ ਇੰਜ ਜਾਪਦਾ ਹੈ ਜਿਵੇਂ ਤਾਰਾ ਸਿੰਘ ਨੇ ਕਿਸੇ ਅੱਗੇ ਨਾ ਝੁਕਣ ਦੀ
ਸਹੁੰ ਚੁੱਕੀ ਹੋਈ ਹੈ।
ਗਦਰ 2 ਨੇ ਐਤਵਾਰ ਨੂੰ 1.60 ਕਰੋੜ ਰੁਪਏ ਦਾ ਕਾਰੋਬਾਰ
ਕੀਤਾ, ਜੋ ਸ਼ਨੀਵਾਰ ਦੇ ਮੁਕਾਬਲੇ 18 ਫੀਸਦੀ ਜ਼ਿਆਦਾ ਸੀ। ਰਿਪੋਰਟਾਂ ਮੁਤਾਬਿਕ, ਗਦਰ 2 ਨੇ 32ਵੇਂ ਦਿਨ ਬਾਕਸ ਆਫਿਸ ‘ਤੇ 75 ਲੱਖ ਰੁਪਏ ਦੀ ਕਮਾਈ ਕੀਤੀ
ਹੈ। ਇਸ ਤਰ੍ਹਾਂ ਫਿਲਮ ਦਾ ਕੁਲ ਕਲੈਕਸ਼ਨ 514 ਕਰੋੜ ਹੋ ਗਿਆ ਹੈ।‘