ਕੀ ਤੁਸੀਂ ਕਦੇ ਸੋਚਿਆ ਹੈ ਕਿ ਪੁਲਿਸ ਦੀ ਵਰਦੀ ਦਾ ਰੰਗ ਖਾਕੀ
ਕਿਉਂ ਹੁੰਦਾ ਹੈ? ਕੀ ਇਸ ਪਿੱਛੇ ਕੋਈ ਖਾਸ
ਕਾਰਨ ਹੈ ਜਾਂ ਸੰਵਿਧਾਨ ਵਿੱਚ ਇਸ ਸਬੰਧੀ ਕੋਈ ਕਾਨੂੰਨ ਪਾਸ ਕੀਤਾ ਗਿਆ ਹੈ? ਦਰਅਸਲ ਭਾਰਤੀ ਪੁਲਿਸ
ਦੀ ਵਰਦੀ ਦੀ ਅਸਲ ਪਹਿਚਾਣ ਇਸਦਾ ਖਾਕੀ ਰੰਗ ਹੈ। ਅਜਿਹਾ ਨਹੀਂ ਹੈ ਕਿ ਹਰ ਥਾਂ ਪੁਲਿਸ ਖਾਕੀ ਰੰਗ
ਦੀ ਵਰਦੀ ਪਹਿਨਦੀ ਹੈ। ਕੋਲਕਾਤਾ ਪੁਲਿਸ ਅਜੇ ਵੀ ਚਿੱਟੀ ਵਰਦੀ ਪਹਿਨਦੀ ਹੈ, ਜਦਕਿ ਪੱਛਮੀ
ਬੰਗਾਲ ਪੁਲਿਸ ਖਾਕੀ ਵਰਦੀ ਪਹਿਨਦੀ ਹੈ।
ਪੁਲਿਸ ਦੀ ਵਰਦੀ ਦੇ ਰੰਗ ਨੂੰ ਸਮਝਣ ਲਈ ਸਾਨੂੰ ਥੋੜ੍ਹਾ ਪਿਛੋਕੜ ‘ਚ ਜਾਣਾ ਪਵੇਗਾ। ਕਿਹਾ ਜਾਂਦਾ ਹੈ ਕਿ ਜਦੋਂ ਅੰਗਰੇਜ਼ ਭਾਰਤ ਆਏ ਸਨ ਤਾਂ ਭਾਰਤੀ ਪੁਲਿਸ ਵਿਭਾਗ
ਦੀ ਵਰਦੀ ਖਾਕੀ ਦੀ ਥਾਂ ਚਿੱਟੀ ਹੁੰਦੀ ਸੀ, ਪਰ ਚਿੱਟੀ
ਵਰਦੀ ਦੀ ਸਮੱਸਿਆ ਇਹ ਸੀ ਕਿ ਲੰਬੀ ਡਿਊਟੀ ਦੌਰਾਨ ਇਹ ਜਲਦੀ ਗੰਦੀ ਹੋ ਜਾਂਦੀ ਸੀ। ਇਸ ਕਾਰਨ ਅੰਗਰੇਜ਼ ਅਫਸਰਾਂ ਨੇ ਵਰਦੀ ਬਦਲਣ ਦੀ ਯੋਜਨਾ ਬਣਾਈ। ਇਸ ਦੌਰਾਨ
ਪੁਲਿਸ ਅਧਿਕਾਰੀਆਂ ਨੇ ਇੱਕ ਰੰਗ ਬਣਾਇਆ, ਜੋ ਸੀ ‘ਖਾਕੀ‘ ਰੰਗ। ਇਸ ਰੰਗ ਨੂੰ ਬਣਾਉਣ ਲਈ ਚਾਹ ਪੱਤੀਆਂ ਦੀ ਵਰਤੋਂ ਕੀਤੀ
ਜਾਂਦੀ ਸੀ ਪਰ ਹੁਣ ਸਿੰਥੈਟਿਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਪੁਲਿਸ
ਮੁਲਾਜ਼ਮਾਂ ਨੇ ਹੌਲੀ-ਹੌਲੀ ਆਪਣੀ ਵਰਦੀ ਦਾ ਰੰਗ ਚਿੱਟੇ ਤੋਂ ਖਾਕੀ ਕਰ ਦਿੱਤਾ।