ਇਸ ਸਾਲ ਭਾਰਤ G-20 ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ ਜੋ ਕਿ ਭਾਰਤ ਲਈ ਬਹੁਤ ਹੀ ਮਾਣ ਦੀ ਗੱਲ ਹੈ। ਅੱਜ G-20 ਸਿਖਰ ਸੰਮੇਲਨ ਦਾ ਅੱਜ ਆਗਾਜ ਹੋ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਖੇ ਜੀ20 ਸ਼ਿਖਰ ਸੰਮੇਲਨ ਦੇ ਆਯੋਜਨ ਵਾਲੀ ਥਾਂ ‘ਭਾਰਤ ਮੰਡਪਮ’ ਵਿਚ ਦੁਨੀਆ ਦੇ ਨੇਤਾਵਾਂ ਦਾ ਅੱਜ ਸਵੇਰੇ ਯਾਨੀ ਕਿ ਸ਼ਨੀਵਾਰ ਸਵੇਰੇ ਸਵਾਗਤ ਕੀਤਾ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਤੋਨੀਓ ਗੁਤਾਰੇਸ, ਕੌਮਾਂਤਰੀ ਮੁਦਰਾ ਫੰਡ ਦੀ ਪ੍ਰਬੰਧ ਡਾਇਰੈਕਟਰ ਅਤੇ ਚੇਅਰਮੈਨ ਕ੍ਰਿਸਟਾਲਿਨਾ ਜਾਰਜੀਵਾ ਅਤੇ ਵਿਸ਼ਵ ਵਪਾਰ ਸੰਗਠਨ ਦੀ ਜਨਰਲ ਡਾਇਰੈਕਟਰ ਨਗੋਜੀ ਓਕੋਂਜੀ ਏਵੀਲਾ ਆਯੋਜਨ ਵਾਲੀ ਥਾਂ ਪਹੁੰਚਣ ਵਾਲਿਆਂ ਵਿਚ ਸ਼ਾਮਲ ਹਨ। ਇਸਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਪ੍ਰਗਤੀ ਮੈਦਾਨ ਵਿਚ ਸੰਮੇਲਨ ਵਾਲੀ ਥਾਂ ‘ਤੇ ਪਹੁੰਚੀ। ਪ੍ਰਧਾਨ ਮੰਤਰੀ ਮੋਦੀ ਨੇ ਜਿਸ ਥਾਂ ‘ਤੇ ਦੁਨੀਆ ਦੇ ਨੇਤਾਵਾਂ ਦਾ ਸਵਾਗਤ ਕੀਤਾ ਅਤੇ ਉਸ ਦੇ ਠੀਕ ਪਿੱਛੇ 13ਵੀਂ ਸ਼ਤਾਬਦੀ ਦੀ ਪ੍ਰਸਿੱਧ ਕਲਾਕ੍ਰਿਤੀ ਕੋਨਾਰਕ ਚੱਕਰ ਦੀ ਪ੍ਰਤੀਰੂਪ ਸਥਾਪਿਤ ਕੀਤੀ ਗਈ, ਇਸ ਚੱਕਰ ਨੂੰ ਸਮੇਂ, ਤਰੱਕੀ ਅਤੇ ਲਗਾਤਾਰ ਬਦਲਾਅ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਜੀ-20 ਸਿਖ਼ਰ ਸੰਮੇਲਨ ਦਾ ਆਗਾਜ ਹੋ ਚੁੱਕਾ ਹੈ। 10 ਸਤੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਲਈ ਦਿੱਲੀ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ ਅਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ G-20 ਸਿਖਰ ਸੰਮੇਲਨ ਵਿੱਚ ਕਿਹੜੇ – ਕਿਹੜੇ ਵੱਡੇ ਫੈਸਲੇ ਕੀਏ ਜਾਣਗੇ