ਚੰਨ ਤੇ ‘ਤਿਰੰਗਾ ਲਹਿਰਾ ਕੇ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਮ ਹੋਰ ਬੁਲੰਦ ਹੋ ਗਿਆ ਹੈ। ਉੱਥੇ ਹੀ ਹੁਣ ਦੂਜੇ ਪਾਸੇ ਭਾਰਤ ਸੂਰਜ ਨੂੰ ਵੀ ਜਿੱਤਣ ਲਈ ਤਿਆਰ ਹੈ। ਹਾਲ ਹੀ ‘ਚ ਇਸਰੋ ਨੇ Aditya-L1 ਨੂੰ ਲਾਂਚ ਕਰਨ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਹੈ। ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਆਧਾਰਿਤ ਭਾਰਤੀ ਆਬਜ਼ਰਵੇਟਰੀ ਭਾਰਤ ਦਾ ਸੂਰਜ ਮਿਸ਼ਨ Aditya-L1 2 ਸਤੰਬਰ ਨੂੰ ਲਾਂਚ ਕਰੇਗੀ। ਇਸ ਮਿਸ਼ਨ ਨੂੰ ਭਾਰਤੀ ਸਮੇਂ ਮੁਤਾਬਿਕ ਸਵੇਰੇ 11:50 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਨੇ ਲੋਕਾਂ ਨੂੰ ਇਸ ਮਿਸ਼ਨ ਦੀ ਲਾਂਚਿੰਗ ਦੇਖਣ ਲਈ ਵੀ ਸੱਦਾ ਦਿੱਤਾ ਹੈ।
ਸੂਰਜ ਮਿਸ਼ਨ ਦੀ ਲਾਂਚਿੰਗ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਵਿਊ ਗੈਲਰੀ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਲਈ ਲੋਕਾਂ ਨੂੰ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ X (‘ਤੇ ਵੈੱਬਸਾਈਟ ਦਾ ਲਿੰਕ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜਲਦੀ ਹੀ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਜਾਵੇਗਾ। ਇਹ ਪੁਲਾੜ ਯਾਨ ਸੂਰਜ ਦੀ ਬਾਹਰੀ ਪਰਤਾਂ ਦੇ ਨਿਰੀਖਣ ਲਈ ਅਤੇ ਸੂਰਜ-ਧਰਤੀ ਲਾਗਰੇਂਜ ਪੁਆਇੰਟ (L1) ‘ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। L1 ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੀ ਦੂਰੀ ‘ਤੇ ਹੈ। ਸੂਰਜ ਦਾ ਨਿਰੀਖਣ ਕਰਨ ਵਾਲਾ ਇਹ ਪਹਿਲਾ ਭਾਰਤੀ ਪੁਲਾੜ ਮਿਸ਼ਨ ਹੋਵੇਗਾ।