ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਦੋ ਤਲਵਾਰਾਂ ਧਾਰਨ ਕਰਕੇ, ਮੀਰੀ ਪੀਰੀ ਦਾ ਸਿਧਾਂਤ ਸਿਰਜਣ ਦੀ ਯਾਦ ਵਿੱਚ ਹਰ ਸਾਲ ਸਿੱਖ ਕੌਮ ਵੱਲੋਂ ਮੀਰੀ ਪੀਰੀ ਦਿਵਸ ਮਨਾਇਆ ਜਾਂਦਾ ਹੈ।
ਮੀਰੀ-ਪੀਰੀ ਦਿਵਸ ਭਗਤੀ ਤੇ ਸ਼ਕਤੀ ਦਾ ਸੁਮੇਲ, ਸਿੱਖੀ ਦਾ ਆਦਰਸ਼ ਤੇ ਅਧਿਆਤਮਕਤਾ ਦੇ ਨਾਲ ਸੰਸਾਰਕਤਾ ਦਾ ਅਲੌਕਿਕ ਸੰਜੋਗ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਹਰ ਸਿੱਖ ਨੂੰ ਮੀਰੀ-ਪੀਰੀ ਦੇ ਸਿਧਾਂਤ ਨਾਲ ਜੀਵਨ ਜਿਉਣ ਦਾ ਉਪਦੇਸ਼ ਦਿੱਤਾ।
ਹਰ ਸਾਲ ਸਿੱਖ ਕੌਮ ਵੱਲੋਂ ਇਹ ਯਾਦ ਵਜੋਂ ਮੀਰੀ ਪੀਰੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਦੱਸਦਾ ਹੈ ਕਿ ਸਿੱਖੀ ਵਿੱਚ ਭਗਤੀ ਅਤੇ ਸ਼ਕਤੀ ਦੋਹਾਂ ਦਾ ਗਹਿਰਾ ਜੋੜ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਇਹ ਸਿਖਾਇਆ ਕਿ ਉਹ ਆਪਣੇ ਧਰਮ ਦੀ ਰਾਖੀ ਕਰਨ, ਪਰ ਜੇ ਕਦੇ ਜ਼ਬਰ ਜਾਂ ਜ਼ੁਲਮ ਹੋਵੇ, ਤਾਂ ਉਸ ਦਾ ਵੀ ਡਟ ਕੇ ਮੁਕਾਬਲਾ ਵੀ ਕਰਨ।
ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਤਾਂ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਾ ਕੇ ਜ਼ਾਲਮ ਹਕੂਮਤ ਨੂੰ ਇਹ ਸਪਸ਼ਟ ਸੁਨੇਹਾ ਦਿੱਤਾ ਕਿ ਹੁਣ ਸਿੱਖ ਕੌਮ ਨਾ ਕੇਵਲ ਭਗਤਿ ਕਰੇਗੀ, ਸਗੋਂ ਜ਼ੁਲਮ ਦੇ ਖਿਲਾਫ ਖੜੀ ਵੀ ਹੋਏਗੀ। ਇਹ ਮੀਰੀ-ਪੀਰੀ ਦਾ ਸਿਧਾਂਤ ਅੱਜ ਵੀ ਸਿੱਖੀ ਦੀ ਰੂਹ ਹੈ, ਜੋ ਅਧਿਆਤਮਿਕਤਾ ਅਤੇ ਧਰਤੀ ਉੱਤੇ ਇਨਸਾਫ ਦੀ ਰਾਹ ਨੂੰ ਇਕਠੇ ਚਲਾਉਂਦਾ ਹੈ।
1. ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਅਤੇ ਸ਼ੁਰੂਆਤੀ ਜੀਵਨ
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1595 ਨੂੰ ਗੋਇੰਦਵਾਲ ਸਾਹਿਬ (ਮੌਜੂਦਾ ਜਿਲ੍ਹਾ ਤਰਨ ਤਾਰਨ, ਪੰਜਾਬ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ, ਅਤੇ ਮਾਤਾ ਗੰਗਾ ਜੀ ਜੋ ਕਿ ਨਿਮਰਤਾ ਤੇ ਸੰਤੋਖ ਦੀ ਮੂਰਤ ਸਨ। ਉਹਨਾਂ ਦਾ ਸ਼ੁਰੂਆਤੀ ਜੀਵਨ ਸਿੱਖ ਧਰਮ ਦੀਆਂ ਸਿੱਖਿਆਵਾਂ ਵਿੱਚ ਰਚਿਆ-ਬਸਿਆ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੇ ਪਿਤਾ ਵਲੋਂ ਦਿੱਤੀ ਗਈ ਆਤਮਕ ਸਿੱਖਿਆ ‘ਤੇ ਖਾਸ ਜ਼ੋਰ ਦਿੱਤਾ ਗਿਆ। ਹਾਲਾਂਕਿ, ਉਸ ਸਮੇਂ ਦੇ ਸਮਾਜਿਕ-ਰਾਜਨੀਤਿਕ ਮਾਹੌਲ ਵਿੱਚ ਮੁਗਲਾਂ ਦਾ ਅਤਿਆਚਾਰ ਆਪਣੇ ਚਰਮ ਤੇ ਸੀ।
2. ਮੁਗਲਾਂ ਦੇ ਅਤਿਆਚਾਰ ਅਤੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ
ਪੰਜਵੇਂ ਸਿੱਖ ਗੁਰੂ ਸ਼੫ੀ ਗੁਰੂ ਅਰਜੁਨ ਦੇਵ ਜੀ ਨੂੰ ਉਸ ਸਮੇਂ ਦੀ ਮੁਗ਼ਲ ਹਕੂਮਤ ਵੱਲੋਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ । ਗੁਰੂ ਸਾਹਿਬ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਜਹਾਂਗੀਰ ਦੇ ਵੱਡੇ ਲੜਕੇ ਖੁਸਰੋ ਮਿਰਜ਼ਾ ਦੀ ਬਗਾਵਤ ਬਣੀ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੀ ਵੱਧਦੀ ਸ਼ਹੁਰਤ ਨੂੰ ਦੇਖਦਿਆਂ ਅਤੇ ਇਸਲਾਮ ਧਰਮ ਤੇ ਆਪਣੀ ਬਾਦਸ਼ਾਹਤ ਨੂੰ ਖਤਰੇ ਵਿੱਚ ਪੈਂਦਿਆ ਦੇਖਿਆ ਤਾਂ ਇੱਕ ਝੂਠੀ ਸ਼ਾਜਸ ਰਚ ਕੇ ਉਨ੍ਹਾਂ ਨੂੰ ਕਤਲ ਕਰਣ ਦਾ ਹੁਕਮ ਦੇ ਦਿੱਤਾl ਪਰ ਗੁਰੂ ਸਾਹਿਬ ਖਬਰਾਏ ਨਹੀਂ l
3. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਬਦਲਣ ਦੀ ਥਾਂ ਸ਼ਹਾਦਤ ਕਬੂਲ ਕੀਤੀ
ਗੁਰੂ ਸਾਹਿਬ ਸਾਹਮਣੇ ਜਾਨ ਬਚਾਉਣ ਲਈ ਮੁਸਲਮਾਨ ਬਣਨ, ਦੋ ਲੱਖ ਜੁਰਮਾਨਾ ਭਰਨ ਅਤੇ ਆਦਿ ਗ੍ਰੰਥ ਵਿੱਚ ਜਹਾਂਗੀਰ ਦੀ ਮਰਜ਼ੀ ਮੁਤਾਬਕ ਸੋਧ ਕਰਨ ਦੀ ਤਜ਼ਵੀਜ ਰੱਖੀ ਗਈ। ਗੁਰੂ ਸਾਹਿਬ ਨੇ ਸਾਰੀਆਂ ਸ਼ਰਤਾਂ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਹੀਦੀ ਗਲੇ ਲਗਾਉਣ ਨੂੰ ਤਰਜੀਹ ਦਿੱਤੀ। ਗੁਰੂ ਅਰਜਨ ਦੇਵ ਜੀ ਨੂੰ ਜਿਸ ਤਰ੍ਹਾਂ ਤਸੀਹੇ ਦੇਕੇ ਕਤਲ ਕੀਤਾ ਗਿਆl ਬਾਹਰੋਂ ਇਹੀ ਦਸਿਆ ਗਿਆ ਕੀ ਗੁਰੂ ਸਾਹਿਬ ਨੇ ਖੁਸਰੋ ਨੂੰ ਬਗਾਵਤ ਲਈ ਉਕਸਾਇਆ ਹੈ, ਜਦ ਕਿ ਇਹ ਸੱਚ ਨਹੀਂ ਸੀl ਗੁਰੂ ਸਾਹਿਬ ਤੇ ਲਗਾਇਆ ਜੁਰਮਾਨਾ, ਜੋ ਉਨ੍ਹਾ ਨੇ ਦੇਣ ਤੋ ਇਨਕਾਰ ਕਰ ਦਿਤਾ, ਮਤਲਬ ਹਕੂਮਤ ਦੇ ਖਿਲਾਫ਼ ਬਗਾਵਤ ਕਰਨੀ ਹੈ l ਇਸ ਜੁਰਮ ਵਜੋਂ ਗੁਰੂ ਸਾਹਿਬ ਨੂੰ ਤਸੀਹੇ ਦੇਕੇ 30 ਮਈ 1606 ਵਾਲੇ ਦਿਨ ਸ਼ਹੀਦ ਕਰ ਦਿੱਤਾ ਗਿਆ।
4. ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੱਦੀ ‘ਤੇ ਬੈਠਣਾ ਅਤੇ ਮੀਰੀ ਪੀਰੀ ਧਾਰਣ ਕਰਨਾ
ਜਿਸ ਤੋਂ ਬਾਅਦ 11 ਜੂਨ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਛੇਵੇਂ ਸਿੱਖ ਗੁਰੂ ਵਜੋਂ ਗੁਰਗੱਦੀ ਸੰਭਾਲੀ ਤਾਂ ਪਿਤਾ ਦੀ ਸਿੱਖਿਆ ਉਤੇ ਅਮਲ ਕਰਦਿਆਂ ਦੋ ਤਲਵਾਰਾਂ ਮੰਗਵਾਈਆਂ ਅਤੇ ਪਹਿਨੀਆਂ। ਉਸ ਵੇਲੇ ਗੁਰੂ ਜੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਤਲਵਾਰਾਂ ‘ਚੋਂ ਇਕ ਤਲਵਾਰ ਜ਼ਾਲਮ ਦੇ ਜ਼ੁਲਮ ਦਾ ਤਾਕਤ ਨਾਲ ਟਾਕਰਾ ਕਰਨ ਲਈ ਹੈ ਅਤੇ ਦੂਜੀ ਧਰਮ ਅਤੇ ਅਧਿਆਤਮਿਕਤਾ ਦੀ ਸੁਰੱਖਿਆ ਲਈ ਸਵੈ-ਨਿਯੰਤਰਣ ਨੂੰ ਹਮੇਸ਼ਾ ਯਾਦ ਰੱਖਣ ਲਈ ਹੈ। ਭਾਵ ਇਕ ਤਲਵਾਰ ਦੁਨਿਆਵੀ ਸ਼ਕਤੀ ਦਾ ਚਿੰਨ੍ਹ ਹੈ ਅਤੇ ਦੂਸਰੀ ਅਧਿਆਤਮਿਕ ਸ਼ਕਤੀ ਦਾ ਚਿੰਨ੍ਹ ਹੈ। ਇਨ੍ਹਾਂ ਦੋਹਾਂ ਤਲਵਾਰਾਂ ਨੰੂ ਮੀਰੀ ਤੇ ਪੀਰੀ ਦਾ ਨਾਂ ਦਿੱਤਾ ਗਿਆ। ਜਦੋਂ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ‘ਤੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਕੇਵਲ 11 ਸਾਲ ਦੀ ਉਮਰ ਵਿੱਚ ਗੁਰੂ ਗੱਦੀ ‘ਤੇ ਆਸੀन ਹੋਏ।
5. ਸਿੱਖ ਧਰਮ ਵਿੱਚ ਮੀਰੀ-ਪੀਰੀ ਦੀ ਪ੍ਰਰੰਪਰਾ ਦਾ ਅਰੰਭ
ਇਹ ਇੱਕ ਇਤਿਹਾਸਕ ਸਚ ਹੈ ਇਸ ਤੋਂ ਬਾਅਦ ਸਿੱਖ ਧਰਮ ਵਿਚ ਮੀਰੀ-ਪੀਰੀ ਦੀ ਪ੍ਰਰੰਪਰਾ ਦਾ ਅਰੰਭ ਹੋਇਆ। ਇਸ ਕਰਕੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਹੋਰ ਪੁੱਠ ਦੇਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ ਤੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ। ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਰਚਨਾ ਕੀਤੀ ਤਾਕਿ ਅਕਾਲ ਤਖਤ ਤੇ ਬੈਠਾ ਇਨਸਾਨ ਧਰਮ ਨੂੰ ਤੇ ਹਰਮੰਦਿਰ ਸਾਹਿਬ ਬੈਠਾ ਇਨਸਾਨੀਅਤ ਨਾਂ ਭੁੱਲੇ l ਅਕਾਲ ਤਖਤ ਤੇ ਮੀਰੀ ਅਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਝੁਲਾਏ।ਪੀਰੀ ਦਾ ਨਿਸ਼ਾਨ ਮੀਰੀ ਤੋਂ ਉੱਚ ਰੱਖਕੇ ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾl ਅਕਾਲ ਤਖਤ ਤੇ ਜੰਗੀ ਵਾਰਾਂ ਉੱਚੀ ਸੁਰ ਵਿੱਚ ਗਾਵੀਆਂ ਜਾਣ ਲੱਗੀਆਂ, ਤੇ ਜੰਗੀ ਮਸ਼ਕਾਂ ਹੋਣ ਲੱਗੀਆਂ ਤੇ ਹਰਮੰਦਿਰ ਸਾਹਿਬ ਵਿੱਚ ਕਥਾ ਕੀਰਤਨ। ਗੁਰੂ ਸਾਹਿਬਾਨਾਂ ਵਿੱਚ ਤਾਂ ਮੀਰੀ-ਪੀਰੀ ਦੇ ਗੁਣ ਹੈ ਹੀ ਸਨ ,ਆਪਣੇ ਸਿੱਖਾਂ ਅੰਦਰ ਵੀ ਇਹ ਗੁਣ ਭਰ ਦਿਤੇ l
6. ਮੀਰੀ ਪੀਰੀ ਦਾ ਅਰਥ
‘ਮੀਰੀ’ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਅਮੀਰ’ ਤੋਂ ਫਾਰਸੀ ਵਿਚ ਆਏ ਸ਼ਬਦ ‘ਮੀਰ’ ਤੋਂ ਲਿਆ ਗਿਆ ਹੈ। ਅਰਬੀ ਭਾਸ਼ਾ ਵਿਚ ਅਮੀਰ ਸ਼ਬਦ ਨੂੰ ਅ-ਮੀਰ ਕਰਕੇ ਬੋਲਿਆ ਜਾਂਦਾ ਹੈ ਜਿਸ ਦਾ ਮਤਲਬ ਹੈ-ਗਵਰਨਰ, ਕਮਾਂਡਰ, ਹਾਕਮ, ਮੁਖੀਆ, ਸਰਦਾਰ ਆਦਿ। ਮੀਰੀ ਦਾ ਮਤਲਬ ਤਾਕਤ ਉਹ ਤਾਕਤ ਨਹੀਂ ਜੋ ਕਿਸੇ ਤੇ ਜਬਰ ,ਜ਼ੁਲਮ ਜਾਂ ਅੱਤਿਆਚਾਰ ਕਰੇ ਬਲਿਕ ਉਹ ਤਾਕਤ ਜੋ ਜਬਰ,ਜ਼ੁਲਮ ਤੇ ਅਤਿਆਚਾਰਾਂ ਨੂੰ ਰੋਕੇ, ਚਾਹੇ ਉਹ ਆਪਣੇ ਤੇ ਹੋਵੇ ਜਾਂ ਦੂਸਰਿਆਂ ਤੇ l ਮੀਰੀ ਰਾਜ ਦੀ ਸੂਚਕ ਹੈ ਅਤੇ ਪੀਰੀ ਜੋਗ ਦੀ। ਮੀਰੀ ਸਮਾਜਕ ਜੀਵਨ ਦੇ ਵਿਵਹਾਰਕ ਖੇਤਰ ਦੀ ਅਗਵਾਈ ਕਰਦੀ ਹੈ ਅਤੇ ਪੀਰੀ ਅਧਿਆਤਮਕ ਖੇਤਰ ਦੀ।
7. ਫਾਰਸੀ ਤੋਂ ਲਿਆ ਗਿਆ ਪੀਰੀ ਸ਼ਬਦ
ਪੀਰੀ ਸ਼ਬਦ ਵੀ ਫਾਰਸੀ ਦੇ ਸ਼ਬਦ ‘ਪੀਰ’ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ-ਸੰਤ, ਪਵਿੱਤਰ ਵਿਅਕਤੀ, ਅਧਿਆਤਮਿਕ ਆਗੂ ਜਾਂ ਧਾਰਮਿਕ/ਅਧਿਆਤਮਿਕ ਸੰਸਥਾ ਦਾ ਮੁਖੀਆ। ਇੰਝ ਗੁਰੂ ਜੀ ਨੇ ਆਪਣੀਆਂ ਦੋਹਾਂ ਤਲਵਾਰਾਂ ਨੂੰ ਮੀਰੀ ਤੇ ਪੀਰੀ ਦਾ ਨਾਂ ਦਿੱਤਾ।
8. ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਅਤੇ ਬੰਦੀ ਛੋੜ ਦਿਵਸ
ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਮੀਰੀ-ਪੀਰੀ ਦਾ ਪਹਿਲਾ ਸੰਸਥਾਨ ਹੈ। ਜਦ ਗੁਰੂ ਜੀ ਸ੍ਰੀ ਹਰਿਮੰਦਰ ਸਾਹਿਬ ਵਿਚ ਜਾਂਦੇ ਸਨ ਤਾਂ ਉਹ ਇਕ ਸੰਤ ਹੁੰਦੇ ਸਨ ਅਤੇ ਜਦ ਉਹ ਸ੍ਰੀ ਅਕਾਲ ਤਖਤ ਦੀ ਫਸੀਲ ਉਤੇ ਬੈਠਦੇ ਸਨ ਤਾਂ ਉਹ ਇਕ ਰਾਜੇ ਵਾਂਗ ਹੁੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤਾ ਗਿਆ ਅਕਾਲ ਤਖ਼ਤ ਸਿੱਖ ਧਰਮ ਦੇ ਸੰਸਾਰੀ ਅਧਿਕਾਰ ਦੀ ਗੱਦੀ ਵਜੋਂ ਕੰਮ ਕਰਦਾ ਹੈ। ਇਹੋ ਥਾਂ ਸੀ ਜਿੱਥੋਂ ਗੁਰੂ ਸਾਹਿਬ ਜੀ ਨੇ ਸਿੱਖ ਕੌਮ ਨੂੰ ਸੰਸਾਰੀ ਮਾਮਲਿਆਂ ਵਿੱਚ ਸਲਾਹ ਦਿੱਤੀ ਅਤੇ ਨੇਤ੍ਰਤਵ ਕੀਤਾ।
9. ਹਰਿਮੰਦਰ ਸਾਹਿਬ ਦੇ ਸਾਹਮਣੇ ਬਣਵਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ
ਬਾਹਰਾਂ ਫੁਟ ਉੱਚਾ ਅਕਾਲ ਤਖਤ ਠੀਕ ਹਰਿਮੰਦਰ ਸਾਹਿਬ ਦੇ ਸਾਹਮਣੇ ਬਣਵਾਇਆ, ਜਦ ਕੀ ਮੁਗਲ ਹਕੂਮਤ ਵਿਚ 11 ਫੁਟ ਉਚਾ ਥੜਾ ਬਣਾਉਣ ਦੀ ਸਜਾ-ਏ- ਮੋਤ ਮੁਕਰਰ ਸੀ , ਤਾਂ ਕਿ ਹਰਿਮੰਦਰ ਸਾਹਿਬ ਵਿਚ ਬੈਠਕੇ ਸਿਖ ਆਪਣਾ ਇਨਸਾਨੀ ਫਰਜ਼ ਨਾ ਭੁਲੇ ਤੇ ਤਖਤ ਤੇ ਬੈਠਾ ਧਰਮ ਨਾ ਭੁਲੇ। ਅਕਾਲ ਬੁੰਗੇ ਤੇ ਦੋ ਨਿਸ਼ਾਨ ਸਾਹਿਬ, ਇਕ ਭਗਤੀ ਤੇ ਇਕ ਸ਼ਕਤੀ ਦਾ , ਭਗਤੀ ਦਾ ਨਿਸ਼ਾਨ ਉਚਾ ਰਖਕੇ, ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ। ਬਾਦਸ਼ਾਹਾ ਵਾਂਗ ਕਲਗੀ ਲਗਾਈ, ਤਖਤ ਤੇ ਬੈਠ ਕੇ ਲੋਕਾਂ ਦੇ ਸ਼ੰਕੇਂ, ਸ਼ਿਕਾਇਤਾ ਤੇ ਝਗੜਿਆਂ ਦਾ ਨਿਪਟਾਰਾ ਕੀਤਾ, ਫੌਜਾਂ ਰੱਖੀਆਂ, ਨਗਾਰੇ ਵਜਾਏ।
10. ਗ੍ਵਾਲਿਯਰ ਤੋਂ ਰਿਹਾਈ ਅਤੇ ਬੰਦੀ ਛੋੜ ਦਿਵਸ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਕੈਦ ਕੀਤੇ 52 ਹਿੰਦੂ ਰਾਜਿਆਂ ਦੀ ਵੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਦੀ ਇਸ ਯਾਚਨਾ ਨੂੰ ਸਵੀਕਾਰ ਕਰਦਿਆਂ, ਗੁਰੂ ਸਾਹਿਬ ਨੂੰ 1612 ਵਿੱਚ ਰਿਹਾ ਕਰ ਦਿੱਤਾ ਗਿਆ। ਉਨ੍ਹਾਂ ਦੇ ਨਾਲ ਉਹ ਸਾਰੇ 52 ਰਾਜੇ ਵੀ ਰਿਹਾ ਹੋ ਗਏ। ਇਸ ਇਤਿਹਾਸਕ ਘਟਨਾ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਕਿ ਸਿੱਖ ਰਵਾਇਤ ਵਿੱਚ ਦੀਵਾਲੀ ਦੇ ਨਾਲ ਇਕੱਠੇ ਮਨਾਇਆ ਜਾਣ ਵਾਲਾ ਪ੍ਰਸਿੱਧ ਤਿਉਹਾਰ ਹੈ।
ਦਸ ਦਇਏ ਕਿ ਇਹਨਾਂ ਹਿੰਦੂ ਰਾਜਿਆਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਕੈਦ ਦੌਰਾਨ ਹੀ ਸੀ। ਜੋ ਕਿ ਪਹਿਲਾਂ ਹੀ ਉਥੇ ਕੈਦ ਸਨ। ਗੁਰੂ ਜੀ ਦਾ ਇਹ ਕਿੱਸਾ ਉਨ੍ਹਾਂ ਦੀ ਇਨਸਾਫ ਅਤੇ ਮੁਕਤੀ ਪ੍ਰਤੀ ਨਿਸ਼ਠਾ ਨੂੰ ਦਰਸਾਉਂਦਾ ਹੈ — ਜੋ ਸਿਰਫ਼ ਸਿੱਖ ਭਾਈਚਾਰੇ ਤੱਕ ਸੀਮਿਤ ਨਹੀਂ ਸੀ, ਸਗੋਂ ਹਰ ਪੀੜਤ ਦੇ ਹੱਕ ਵਿੱਚ ਸੀ। ਅੰਮ੍ਰਿਤਸਰ ਵਿਖੇ ਹਰ ਸਾਲ ਇਹ ਦਿਨ ਰੋਸ਼ਨੀ, ਦੀਵੇ ਅਤੇ ਆਤਿਸ਼ਬਾਜ਼ੀ ਨਾਲ ਮਨਾਇਆ ਜਾਂਦਾ ਹੈ, ਜੋ ਆਜ਼ਾਦੀ ਅਤੇ ਖੁਸ਼ੀ ਦੇ ਭਾਵ ਨੂੰ ਹੋਰ ਉਭਾਰਦਾ ਹੈ।
11. ਖ਼ਾਸ ਸ਼ਰਤ: ਆਪਣੀ ਰਿਹਾਈ ਲਈ ਰੱਖੀ ਅਨੋਖੀ ਮੰਗ
ਜਦੋਂ ਜਹਾਂਗੀਰ ਨੇ ਗੁਰੂ ਜੀ ਦੀ ਵੱਧਦੀ ਪ੍ਰਸਿੱਧੀ ਅਤੇ ਆਪਣੀ ਅਸਥਿਰਤਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ, ਤਾਂ ਗੁਰੂ ਸਾਹਿਬ ਨੇ ਇਕੱਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ 52 ਹਿੰਦੂ ਰਾਜਿਆਂ ਦੀ ਵੀ ਰਿਹਾਈ ਦੀ ਸ਼ਰਤ ਰੱਖੀ।
ਜਹਾਂਗੀਰ ਨੇ ਚਲਾਕੀ ਕਰਦਿਆਂ ਕਿਹਾ ਕਿ ਜਿਨ੍ਹਾਂ ਰਾਜਿਆਂ ਨੇ ਸਿੱਧਾ ਗੁਰੂ ਜੀ ਦੇ ਕਪੜੇ ਨੂੰ ਫੜਿਆ ਹੋਵੇਗਾ, ਸਿਰਫ਼ ਉਹੀ ਰਿਹਾ ਹੋਣਗੇ। ਇਸ ਤੁਰੰਤਬੁੱਧੀ ਦੇ ਜਵਾਬ ਵਿੱਚ, ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਇਕ ਵਿਸ਼ੇਸ਼ ਚੋਲਾ ਤਿਆਰ ਕਰਵਾਇਆ, ਜਿਸ ਦੀ ਹਰ ਕਲੀ ਨੂੰ ਇਕ-ਇਕ ਰਾਜਾ ਫੜ ਸਕੇ। ਇਸ ਤਰ੍ਹਾਂ ਸਾਰੇ ਰਾਜੇ ਬਾਹਰ ਆ ਗਏ।
12. ਗੁਰੂ ਹਰਗੋਬਿੰਦ ਜੀ ਵੱਲੋਂ ਲੜੀਆਂ ਮੁਖ਼ ਜੰਗਾਂ
ਜੇ ਗੁਰੂ ਹਰਗੋਬਿੰਦ ਜੀ ਵੱਲੋਂ ਲੜੀਆਂ ਜੰਗਾਂ ਦੀ ਸੂਚੀ ਬਣਾਈ ਜਾਵੇ, ਤਾਂ ਇਸ ਵਿੱਚ 1628 ਦੀ ਸੰਗਰਾਂਦ ਦੀ ਲੜਾਈ, 1630 ਵਿੱਚ ਹੋਈ ਰੋਹਿੱਲਾ ਦੀ ਜੰਗ, 1634 ਦੀ ਅੰਮ੍ਰਿਤਸਰ ਦੀ ਲੜਾਈ ਸ਼ਾਮਲ ਕੀਤੀ ਜਾ ਸਕਦੀ ਹੈ।
ਇਸੇ ਸਾਲ ਹੋਈ ਲਾਹਿਰਾ ਦੀ ਜੰਗ, ਮਾਹਮ ਲਈ ਹੋਈ ਲੜਾਈ, ਪਟਿਆਲਾ ਅਤੇ ਕੀਰਤਪੁਰ ਦੀ ਲੜਾਈ ਵੀ ਇਸ ਵਿੱਚ ਆਉਂਦੀਆਂ ਹਨ। ਇਸ ਤੋਂ ਇਲਾਵਾ, 1635 ਵਿੱਚ ਉਨ੍ਹਾਂ ਨੇ ਕਰਤਾਰਪੁਰ ਅਤੇ ਫਗਵਾੜਾ ਦੀ ਲੜਾਈ ਵੀ ਲੜੀ ਸੀ।
13. ਅੰਮ੍ਰਿਤਸਰ ਅਤੇ ਕਰਤਾਰਪੁਰ ਵਿਚ ਮੁਗਲਾਂ ‘ਤੇ ਜਿੱਤ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਫੌਜ ਦੇ ਖ਼ਿਲਾਫ ਅੰਮ੍ਰਿਤਸਰ ਅਤੇ ਕਰਤਾਰਪੁਰ ਵਿੱਚ ਯੁੱਧ ਕੀਤੇ। 1634 ਈ. ਵਿੱਚ ਅੰਮ੍ਰਿਤਸਰ ਨੇੜੇ ਹੋਏ ਜੰਗ ਵਿੱਚ ਸਿੱਖਾਂ ਨੇ ਮੁਗਲ ਫੌਜ ਨੂੰ ਪਿੱਛੇ ਹਟਾ ਦਿੱਤਾ। ਬਾਅਦ ਵਿੱਚ ਮੁਗਲਾਂ ਦੀ ਹੋਰ ਫੌਜ ਨੇ ਗੁਰੂ ਜੀ ਉੱਤੇ ਹਮਲਾ ਕੀਤਾ, ਪਰ ਉਨ੍ਹਾਂ ਨੂੰ ਵੀ ਹਰਾ ਦਿੱਤਾ ਗਿਆ ਅਤੇ ਆਗੂ ਮਾਰੇ ਗਏ। ਗੁਰੂ ਸਾਹਿਬ ਨੇ ਮੁਗਲਾਂ ਦੇ ਖ਼ਿਲਾਫ ਹੋਰ ਵੀ ਕਈ ਜੰਗਾਂ ਲੜੀਆਂ।
14. ਸ਼ਾਹਜਹਾਨ ਦੇ ਕਾਲ ਵਿੱਚ ਲੜੀਆਂ ਜੰਗਾਂ
ਸ਼ਾਹਜਹਾਨ ਦੇ ਕਾਲ ਵਿੱਚ 4 ਜੰਗਾਂ ਵੀ ਲੜੀਆਂ ਤੇ ਜਿੱਤੀਆਂ ਵੀ। ਇੱਥੋਂ ਹੀ ਉਨ੍ਹਾਂ ਨੇ ਮੁਗਲ ਸਾਮਰਾਜ ਅਤੇ ਹੋਰ ਵਿਰੋਧੀਆਂ ਵੱਲੋਂ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿੱਖ ਭਾਈਚਾਰੇ ਨੂੰ ਇੱਕਠਾ ਕੀਤਾ। ਬਾਦਸ਼ਾਹ ਜਹਾਂਗੀਰ ਨਾਲ ਉਨ੍ਹਾਂ ਦੇ ਰਿਸ਼ਤੇ ਕਾਫ਼ੀ ਜਟਿਲ ਰਹੇ — ਸ਼ੁਰੂ ਵਿੱਚ ਵੈਰਵਿਰੋਧ ਦੇ ਚਿੰਨ੍ਹ ਸਨ, ਜਿਸ ਕਾਰਨ ਗੁਰੂ ਜੀ ਨੂੰ ਗ੍ਵਾਲਿਯਰ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਹਾਲਾਂਕਿ ਸਮਾਂ ਬੀਤਣ ਨਾਲ, ਇੱਕ ਤਰ੍ਹਾਂ ਦੀ ਸਮਝੌਤਾ ਵਾਪਰਿਆ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਰਿਹਾਈ ਹੋਈ।
15. ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤਿ ਜੋਤ ਸਮਾਉਣ
1644 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤਿ ਜੋਤ ਸਮਾਉਣ ਨਾਲ ਇੱਕ ਯੁੱਗ ਤੋਂ ਦੂਜੇ ਯੁੱਗ ਵਿੱਚ ਪ੍ਰਵੇਸ਼ ਹੋਇਆ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੋਤੇ ਗੁਰੂ ਹਰ ਰਾਇ ਜੀ ਨੇ ਗੁਰੂਤਾ ਦੀ ਗੱਦੀ ਸੰਭਾਲੀ। ਹਾਲਾਂਕਿ ਗੁਰੂ ਜੀ ਨੇ ਕੁਝ ਛੰਦਾਂ ਦੀ ਰਚਨਾ ਕੀਤੀ ਸੀ, ਪਰ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਹਨ।
ਗੁਰੂ ਗ੍ਰੰਥ ਸਾਹਿਬ, ਜਿਸ ਦੀ ਸ਼ੁਰੂਆਤੀ ਸੰਪਾਦਨਾ ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੇ “ਆਦਿ ਗ੍ਰੰਥ” ਵਜੋਂ ਕੀਤੀ ਸੀ, ਜਿਸ ਵਿੱਚ ਪਹਿਲੇ ਪੰਜ ਗੁਰੂਆਂ — ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ — ਦੀ ਬਾਣੀਆਂ ਸ਼ਾਮਿਲ ਹਨ।