ਮੰਗਲਵਾਰ 13 ਮਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਦਮਪੁਰ ਏਅਰਬੇਸ ‘ਤੇ ਪਹੁੰਚ ਕੇ ਭਾਰਤੀ ਫੌਜ ਦੇ ਹੌਂਸਲੇ ਨੂੰ ਵਧਾਇਆ। ਪੀਐਮ ਮੋਦੀ ਨੇ ਆਦਮਪਿਰ ਏਅਰਬੇਸ ਤੋਂ ਸੇਨਾ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਤੁਹਾਡੇ ਪਰਾਕ੍ਰਮ ਕਾਰਨ ਓਪਰੇਸ਼ਨ ਸਿੰਦੂਰ ਸਫਲ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਇੱਕ ਖਾਸ ਫੌਜੀ ਕੈਪ ਪਹਿਨੀ ਹੋਈ ਸੀ। ਉਸ ਕੈਪ ਉੱਤੇ ਤ੍ਰਿਸ਼ੂਲ ਅਤੇ ਬਾਜ਼ ਬਣੇ ਹੋਏ ਸਨ। ਇਹ ਪੱਛਮੀ ਹਵਾਈ ਕਮਾਨਡ (Western Air Command) ਦੀ ਕੈਪ ਸੀ, ਜੋ ਕਿ ਫੌਜੀ ਪ੍ਰਤੀਕ, ਭਾਰਤੀ ਫੌਜ ਦੀ ਰੱਖਿਆ ਸ਼ਕਤੀ, ਅਤੇ ਬਹਾਦਰੀ ਦਾ ਪ੍ਰਤੀਕ ਹੈ।ਇਸ ਦੇ ਨਾਲ ਹੀ ਪਾਕਿਸਤਾਨ ਨੂੰ ਵੀ ਇਸ ਰਾਹੀਂ ਇੱਕ ਕਰੜਾ ਸੁਨੇਹਾ ਸੀ।
ਕਮਾਂਡ ਦੀ ਕੈਪ ਦੀ ਮਹੱਤਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪਹਿਨੀ ਗਈ ਪੱਛਮੀ ਹਵਾਈ ਕਮਾਂਡ ਦੀ ਕੈਪ ਸਿਰਫ਼ ਇੱਕ ਫੌਜੀ ਪ੍ਰਤੀਕ ਨਹੀਂ ਹੈ ਬਲਕਿ ਭਾਰਤ ਦੀ ਰੱਖਿਆ ਤਿਆਰੀ, ਲੀਡਰਸ਼ਿਪ ਅਤੇ ਦੁਸ਼ਮਣ ਵਿਰੁੱਧ ਦ੍ਰਿੜਤਾ ਦਾ ਪ੍ਰਤੀਕ ਹੈ। ਇਸ ਟੋਪੀ ਦੀ ਮਹੱਤਤਾ ਨੂੰ ਹੇਠ ਲਿਖੇ ਨੁਕਤਿਆਂ ਤੋਂ ਸਮਝਿਆ ਜਾ ਸਕਦਾ ਹੈ…
ਪੱਛਮੀ ਹਵਾਈ ਕਮਾਂਡ ਦੀ ਰਣਨੀਤਕ ਭੂਮਿਕਾ
ਪੱਛਮੀ ਹਵਾਈ ਕਮਾਂਡ ਭਾਰਤੀ ਹਵਾਈ ਸੈਨਾ ਦੀ ਸਭ ਤੋਂ ਮਹੱਤਵਪੂਰਨ ਕਮਾਂਡ ਹੈ, ਜੋ ਪੱਛਮੀ ਸਰਹੱਦਾਂ ਦੀ ਰੱਖਿਆ ਕਰਦੀ ਹੈ। ਇਹ ਕਮਾਂਡ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਰਗੇ ਖੇਤਰਾਂ ਵਿੱਚ ਹਵਾਈ ਕਾਰਵਾਈਆਂ ਦੀ ਅਗਵਾਈ ਕਰਦੀ ਹੈ, ਜੋ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ।
ਆਪ੍ਰੇਸ਼ਨ ਸਿੰਦੂਰ ਦੌਰਾਨ, ਇਸ ਕਮਾਂਡ ਨੇ ਆਪਣੀ ਤਿਆਰੀ ਅਤੇ ਪ੍ਰਭਾਵਸ਼ੀਲਤਾ ਸਾਬਤ ਕੀਤੀ, ਜਿਸਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਕੈਪ ਪਹਿਨ ਕੇ, ਨਰਿੰਦਰ ਮੋਦੀ ਨੇ ਇਸ ਕਮਾਂਡ ਦੇ ਯੋਗਦਾਨ ਦਾ ਸਨਮਾਨ ਕੀਤਾ।
ਰਾਸ਼ਟਰੀ ਏਕਤਾ ਅਤੇ ਮਾਣ ਦਾ ਪ੍ਰਤੀਕ
ਇਹ ਕੈਪ ਭਾਰਤ ਦੀ ਫੌਜੀ ਤਾਕਤ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ। ਆਪ੍ਰੇਸ਼ਨ ਸਿੰਦੂਰ ਵਿੱਚ ਹਵਾਈ ਸੈਨਾ, ਫੌਜ ਅਤੇ ਜਲ ਸੈਨਾ ਨੇ ਮਿਲ ਕੇ ਕੰਮ ਕੀਤਾ, ਜੋ ਕਿ ਭਾਰਤ ਦੀ ਏਕੀਕ੍ਰਿਤ ਰੱਖਿਆ ਰਣਨੀਤੀ ਨੂੰ ਦਰਸਾਉਂਦਾ ਹੈ। ਨਰਿੰਦਰ ਮੋਦੀ ਦਾ ਇਹ ਕਦਮ ਦੇਸ਼ ਵਾਸੀਆਂ ਵਿੱਚ ਮਾਣ ਅਤੇ ਵਿਸ਼ਵਾਸ ਦੀ ਭਾਵਨਾ ਜਗਾਉਂਦਾ ਹੈ।
ਵੈਸਟਰਨ ਏਅਰ ਕਮਾਨਡ ਕੀ ਹੈ?
ਵੈਸਟਰਨ ਏਅਰ ਕਮਾਨਡ (Western Air Command – WAC) ਭਾਰਤੀ ਹਵਾਈ ਸੈਨਾ ਦੀ ਸਭ ਤੋਂ ਮਹੱਤਵਪੂਰਨ ਕਮਾੰਡ ਹੈ। ਇਸ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਸਥਿਤ ਹੈ। ਇਸ ਕਮਾਨਡ ਵਿੱਚ ਕੁੱਲ 16 ਏਅਰਬੇਸ ਸ਼ਾਮਲ ਹਨ। ਇਸ ਦਾ ਮੁੱਖ ਕੰਮ ਭਾਰਤ ਦੀ ਹਵਾਈ ਰੱਖਿਆ ਕਰਨਾ ਹੈ, ਜਿਸ ਵਿੱਚ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਦਾ ਖੇਤਰ ਆਉਂਦਾ ਹੈ। ਨਾਲ ਹੀ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਨਵੀਂ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵੀ ਇਸ ਦੇ ਦਾਇਰੇ ਵਿੱਚ ਆਉਂਦੇ ਹਨ। ਵੈਸਟਰਨ ਏਅਰ ਕਮਾਨਡ ਦਾ ਮੂਲ ਉਦੇਸ਼ ਭਾਰਤ ਦੀ ਪੱਛਮੀ ਸਰਹੱਦ, ਖਾਸ ਕਰਕੇ ਪਾਕਿਸਤਾਨ ਨਾਲ ਲੱਗਦੀ ਹੱਦ ਨੂੰ ਮਜ਼ਬੂਤ ਬਣਾਈ ਰੱਖਣਾ ਅਤੇ ਰਣਨੀਤਕ ਓਪਰੇਸ਼ਨਾਂ ਨੂੰ ਅੰਜ਼ਾਮ ਦੇਣਾ ਹੈ।
ਜਵਾਨਾਂ ਨਾਲ ਮੁਲਾਕਾਤ ਮਗਰੋਂ ਪੀਐਮ ਮੋਦੀ ਨੇ ਕੀਤਾ ਟਵੀਟ
ਆਦਮਪੁਰ ਏਅਰਬੇਸ ਵਿੱਚ ਭਾਰਤੀ ਜਵਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਪੀਐਮ ਮੋਦੀ ਨੇ ‘ਐਕਸ’ (X) ’ਤੇ ਲਿਖਿਆ:
“ਅੱਜ ਸਵੇਰੇ ਮੈਂ AFS ਆਦਮਪੁਰ ਗਿਆ ਤੇ ਸਾਡੇ ਬਹਾਦਰ ਵਾਇੂ ਯੋਧਿਆਂ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਸਾਹਸ, ਦ੍ਰਿੜ ਨਿਰਣਯ ਅਤੇ ਨਿਡਰਤਾ ਦੇ ਪ੍ਰਤੀਕ ਇਹ ਲੋਕਾਂ ਦੇ ਨਾਲ ਹੋਣਾ ਇੱਕ ਬਹੁਤ ਹੀ ਵਿਸ਼ੇਸ਼ ਅਨੁਭਵ ਸੀ। ਸਸ਼ਸਤ੍ਰ ਬਲਾਂ ਵੱਲੋਂ ਦੇਸ਼ ਲਈ ਕੀਤੇ ਗਏ ਹਰ ਯੋਗਦਾਨ ਲਈ ਭਾਰਤ ਹਮੇਸ਼ਾਂ ਕਰਜ਼ਦਾਰ ਰਹੇਗਾ।”
Earlier this morning, I went to AFS Adampur and met our brave air warriors and soldiers. It was a very special experience to be with those who epitomise courage, determination and fearlessness. India is eternally grateful to our armed forces for everything they do for our nation. pic.twitter.com/RYwfBfTrV2
— Narendra Modi (@narendramodi) May 13, 2025
Sharing some more glimpses from my visit to AFS Adampur. pic.twitter.com/G9NmoAZvTR
— Narendra Modi (@narendramodi) May 13, 2025