ਕਲਪਨਾ ਕਰੋ, ਅਚਾਨਕ ਇੱਕ ਦਿਨ ਤੁਹਾਡੇ ਘਰ ਦੇ ਬਾਹਰ ਧਮਾਕੇ ਹੋਣ ਲੱਗਦੇ ਹਨ, ਜ਼ੋਰ-ਜ਼ੋਰ ਨਾਲ ਆਵਾਜ਼ਾਂ ਆਉਣ ਲੱਗਦੀਆਂ ਹਨ ਅਤੇ ਇਸ ਦੌਰਾਨ ਤੁਸੀਂ ਕੁਝ ਸਮਝ ਨਹੀਂ ਪਾਉਂਦੇ ਕੀ ਆਖਰਕਾਰ ਇਹ ਸਭ ਕੁਝ ਕੀ ਹੋ ਰਿਹਾ ਹੈ। ਇਹ ਸਭ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕੀ ਇਹ ਸਥਿਤੀ ਪਿੱਛੇ ਕੁਝ ਦਿਨਾਂ ਤੋਂ ਭਾਰਤ ‘ਚ ਬਣੀ ਹੋਈ ਹੈ।
ਪਹਿਲਗਾਮ ਹਮਲਾ ਅਤੇ ਆਪਰੇਸ਼ਨ ਸਿੰਦੂਰ
ਦਰਅਸਲ ਪਾਕਿਸਤਾਨ ਵੱਲੋਂ 22 ਅਪ੍ਰੈਲ ਨੂੰ ਪਹਿਲਗਾਮ ‘ਚ ਹਮਲਾ ਕਰ 25 ਲੋਕਾਂ ਦੀਆਂ ਜਾਨਾਂ ਲੈ ਲਈਆਂ ਗਈਆਂ। ਇਸ ਸਭ ਤੋਂ ਬਾਅਦ ਇਸ ਦਾ ਬਦਲਾ ਲੈਣ ਲਈ ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਸਿੰਦੂਰ ਚਲਾਇਆ ਗਿਆ ਅਤੇ ਇਸ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਦੇ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਗੋਲੀਬਾਰੀ ਕੀਤੀ ਗਈ। ਯਾਦ ਰੱਖਣਾ ਸਿਰਫ਼ ਪਾਕਿਸਤਾਨ ਦੇ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਗੋਲੀਬਾਰੀ ਕੀਤੀ ਗਈ।
ਤਣਾਅ ਵਧਦਾ ਵੇਖ ਬੌਂਦਲਿਆ ਪਾਕਿਸਤਾਨ
ਇਹ ਸਭ ਵੇਖ ਕੇ ਪਾਕਿਸਤਾਨ ਬੌਖਲਾ ਉੱਠਿਆ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਕੁਝ ਦਿਨਾਂ ਤੋਂ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ। ਕਦੇ ਪਾਕਿਸਤਾਨ ਵੱਲੋਂ ਕਿੱਥੇ ਹਮਲਾ ਕੀਤਾ ਜਾਂਦਾ ਸੀ ਤੇ ਕਦੇ ਕਿੱਥੇ। ਪਰ ਹਰ ਵਾਰ ਭਾਰਤ ਨੇ ਪਾਕਿਸਤਾਨ ਨੂੰ ਮੂਹ ਤੋੜ ਜਵਾਬ ਦਿੱਤਾ। ਪਰ ਇਸ ਸਭ ਦੇ ਚੱਲਦਿਆਂ ਦੇਸ਼ ਭਰ ‘ਚ ਅਲਰਟ ਕਰ ਦਿੱਤਾ ਗਿਆ ਸੀ, ਬਲੈਕਆਉਟ ਕਰ ਦਿੱਤਾ ਗਿਆ ਸੀ, ਹਨੇਰਾ ਹੋਣ ਤੋਂ ਪਹਿਲਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਮਨਾ ਕਰ ਦਿੱਤਾ ਗਿਆ ਸੀ। ਇਸ ਸਭ ਵਿਚਾਲੇ ਆਮ ਜਨਤਾ ਇਹ ਜਾਣਨ ਦੀ ਉਡੀਕ ਕਰ ਰਹੀ ਸੀ ਕਿ ਅੱਗੇ ਕੀ ਹੋਵੇਗਾ? ਕੀ ਇਹ ਯੁੱਧ ਹੋਰ ਵਧੇਗਾ? ਜਾਂ ਇੱਥੇ ਹੀ ਸ਼ਾਂਤ ਹੋ ਜਾਵੇਗਾ? ਪਰ, ਚਾਰ ਦਿਨਾਂ ਤੱਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ, ਦੋਵਾਂ ਦੇਸ਼ਾਂ ਦੇ ਸੈਨਿਕ ਇੱਕ ਦੂਜੇ ਨਾਲ ਟਕਰਾ ਰਹੇ ਸਨ।
ਪਰ ਇਸ ਵਿਚਾਲੇ ਕੁਝ ਅਜਿਹਾ ਹੋਇਆ ਜਿਸਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਸ਼ਨੀਵਾਰ (10 ਮਈ 2025) ਨੂੰ ਸ਼ਾਮ ਵੇਲੇ ਸਾਰੇ ਸਾਰੇ ਆਪਣੇ-ਆਪਣੇ ਕੰਮਾਂ ‘ਚ ਰੁੱਝੇ ਹੋਏ ਸਨ ਪਰ ਇਸ ਦੌਰਾਨ ਅਚਾਨਕ ਸ਼ਾਮ ਨੂੰ 5:33 ਮਿੰਟ ‘ਤੇ ਇੱਕ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਸਾਰੀਆਂ ਦੀਆ ਨਜਰਾਂ ਉਸ ਟਵੀਟ ਵੱਲ ਚੱਲ ਗਈਆਂ। ਲੋਕ ਇਸ ਟਵੀਟ ਨੂੰ ਅੱਗੇ ਫੋਰਵਰਡ ਕਰਨ ਲੱਗ ਪਏ, ਆਪਣੇ ਸਟੇਟਸ ‘ਤੇ ਲਗਾਉਣ ਲੱਗ ਪਏ। ਇਹ ਟਵੀਟ ਸੀ ਡੋਨਾਲਡ ਟਰੰਪ ਦਾ, ਜੋ ਅਮਰੀਕਾ ਦੇ ਰਾਸ਼ਟਰਪਤੀ ਸਨ। ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ। ਸਾਰੇ ਇਹਨੇ ਖੁਸ਼ ਹੋ ਗਏ ਕੀ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਸੀ।
5:33 PM: ਟਰੰਪ ਦਾ ਟਵੀਟ ਅਤੇ ਦੁਨੀਆ ਦਾ ਧਿਆਨ
ਟਰੰਪ ਨੇ ਟਵੀਟ ਕੀਤਾ, “ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ।”
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ”ਤੇ ਲਿਖਿਆ ਸੀ – “ਅਮਰੀਕਾ ਦੀ ਵਿਚੋਲਗੀ ਹੇਠ ਰਾਤ ਭਰ ਚੱਲੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਪੂਰਨ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਦੋਵਾਂ ਦੇਸ਼ਾਂ ਨੂੰ ਵਧਾਈਆਂ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ।”
5:37 PM, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੁਆਰਾ ਪੋਸਟ
4 ਮਿੰਟ ਬਾਅਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਬਿਆਨ ਆਉਂਦਾ ਹੈ। ਉਹ ਲਿਖਦੇ ਹਨ ਕਿ ਪਿਛਲੇ 48 ਘੰਟਿਆਂ ਤੋਂ, ਉਹ ਅਤੇ ਉਪ-ਪ੍ਰਧਾਨ ਜੇਡੀ ਵੈਂਸ ਭਾਰਤ ਅਤੇ ਪਾਕਿਸਤਾਨ ਦੇ ਚੋਟੀ ਦੇ ਨੇਤਾਵਾਂ ਦੇ ਸੰਪਰਕ ਵਿੱਚ ਸਨ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸ਼ਾਮਲ ਹਨ। ਮੈਨੂੰ ਖੁਸ਼ੀ ਹੈ ਕਿ ਭਾਰਤ ਅਤੇ ਪਾਕਿਸਤਾਨ ਜੰਗਬੰਦੀ ‘ਤੇ ਸਹਿਮਤ ਹੋ ਗਏ ਹਨ।
ਸ਼ਾਮ 5:38 ਵਜੇ : ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਦੀ ਪੋਸਟ
ਇਸ ਦੇ ਠੀਕ ਇੱਕ ਮਿੰਟ ਬਾਅਦ ਇਸਹਾਕ ਡਾਰ ਦੀ ਪੋਸਟ ਆਉਂਦੀ ਹੈ। ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਦੀ ਪੁਸ਼ਟੀ ਕਰਦੇ ਹਨ।
ਸ਼ਾਮ 5:54 ਵਜੇ : ਵਿਦੇਸ਼ ਮੰਤਰਾਲੇ ਦਾ ਐਲਾਨ
ਸ਼ਾਮ 5:54 ਵਜੇ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਇੱਕ ਛੋਟੀ ਜਿਹੀ ਪ੍ਰੈਸ ਕਾਨਫਰੰਸ ਕਰਦੇ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਮ 5 ਵਜੇ ਤੋਂ ਜੰਗਬੰਦੀ ਦਾ ਐਲਾਨ ਕੀਤਾ ਜਾਂਦਾ ਹੈ। ਉਨ੍ਹਾਂ ਕਹਿੰਦੇ ਹਨ ਕਿ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਨੇ ਭਾਰਤੀ ਡੀਜੀਐਮਓ ਨਾਲ ਦੁਪਹਿਰ 3:35 ਵਜੇ ਫ਼ੋਨ ‘ਤੇ ਗੱਲ ਕੀਤੀ ਅਤੇ ਦੋਵੇਂ ਧਿਰਾਂ ਸ਼ਾਮ 5 ਵਜੇ ਤੋਂ ਪੂਰੀ ਤਰ੍ਹਾਂ ਜੰਗਬੰਦੀ ‘ਤੇ ਸਹਿਮਤ ਹੋ ਗਈਆਂ।
#WATCH | दिल्ली: विदेश सचिव विक्रम मिस्री ने कहा, “पाकिस्तान के सैन्य संचालन महानिदेशक (DGMO) ने आज दोपहर 15:35 बजे भारतीय DGMO को फोन किया। उनके बीच सहमति बनी कि दोनों पक्ष भारतीय मानक समयानुसार 17:00 बजे से जमीन, हवा और समुद्र में सभी तरह की गोलीबारी और सैन्य कार्रवाई बंद कर… pic.twitter.com/l0UUTEWMsZ
— ANI_HindiNews (@AHindinews) May 10, 2025
ਜੰਗਬੰਦੀ ਅਤੇ ਜੰਗਬੰਦੀ ਦੀ ਉਲੰਘਣਾ
ਜੰਗਬੰਦੀ ਦਾ ਐਲਾਨ ਹੁੰਦੇ ਹੀ ਪੂਰੀ ਦੁਨੀਆ ਨੇ ਰਾਹਤ ਦਾ ਸਾਹ ਲਿਆ। ਭਾਰਤ ਨੇ ਆਪਣਾ ਵਾਅਦਾ ਨਿਭਾਇਆ, ਪਰ ਕੁਝ ਘੰਟੇ ਵੀ ਨਹੀਂ ਬੀਤੇ ਅਤੇ ਪਾਕਿਸਤਾਨ ਨੇ ਉਹੀ ਕੀਤਾ ਜੋ ਉਹ ਦਹਾਕਿਆਂ ਤੋਂ ਕਰਦਾ ਆ ਰਿਹਾ ਸੀ – ਵਿਸ਼ਵਾਸਘਾਤ। ਐਲਓਸੀ ‘ਤੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ। ਭਾਰਤ ਹੁਣ ਦੁਨੀਆ ਨੂੰ ਸਿਰਫ਼ ਕੂਟਨੀਤੀ ਨਾਲ ਹੀ ਨਹੀਂ ਸਗੋਂ ਆਪਣੀ ਹਿੰਮਤ ਅਤੇ ਦ੍ਰਿੜਤਾ ਨਾਲ ਜਵਾਬ ਦੇਵੇਗਾ। ਜੰਗਬੰਦੀ ਦੀ ਉਲੰਘਣਾ ਸਿਰਫ਼ ਐਲਓਸੀ ‘ਤੇ ਹੀ ਦਰਜ ਨਹੀਂ ਹੈ, ਸਗੋਂ ਪਾਕਿਸਤਾਨ ਦੀ ਸੋਚ ਵਿੱਚ ਵੀ ਦਰਜ ਹੈ। ਅਤੇ ਜਦੋਂ ਸੋਚ ਗੰਦੀ ਹੁੰਦੀ ਹੈ, ਤਾਂ ਕਈ ਵਾਰ… ਗੋਲੀ ਇਸਨੂੰ ਸੁਧਾਰਨ ਦੀ ਆਖਰੀ ਭਾਸ਼ਾ ਬਣ ਜਾਂਦੀ ਹੈ।