ਕੈਨੇਡੀਅਨ ਸੰਸਦੀ ਚੋਣਾਂ ਵਿੱਚ ਲਿਬਰਲ ਪਾਰਟੀ ਅਤੇ ਪੀਐੱਮ ਮਾਰਕ ਕਾਰਨੀ ਦੀ ਜਿੱਤ ਹੋਈ। ਇਸ ਦੇ ਨਾਲ ਹੀ ਵੱਖਵਾਦੀਆਂ ਨੂੰ ਵੱਡਾ ਝਟਕਾ ਲੱਗਾ ਹੈ। ਵੱਖਵਾਦੀ ਨੇਤਾ ਜਗਮੀਤ ਸਿੰਘ ਚੋਣ ਹਾਰ ਗਏ। ਜਗਮੀਤ ਸਿੰਘ ਦੀ ਐਨਡੀਪੀ ਨੇ ਸਾਰੀਆਂ 343 ਸੀਟਾਂ ‘ਤੇ ਚੋਣ ਲੜੀ ਪਰ ਸਿਰਫ਼ 7 ਸੀਟਾਂ ਹਾਸਲ ਹੋਈਆਂ। ਲਿਬਰਲ ਸਭ ਤੋਂ ਵੱਧ ਸੀਟਾਂ 169 ਉੱਤੇ ਅੱਗੇ ਰਹੀ। ਉਥੇ ਹੀ ਕੰਜ਼ਰਵੇਟਿਵ ਪਾਰਟੀ 144 ਸੀਟਾਂ ਨਾਲ ਦੂਜੇ ਸਥਾਨ ਉਪਰ ਰਹੀ ਹੈ।
ਇਸੇ ਤਰ੍ਹਾਂ ਬਲਾਕ ਕਿਊਬੇਕੋਇਸ ਨੂੰ 22 ਸੀਟਾਂ ਹਾਸਲ ਹੋਇਆਂ।
ਇਸ ਨਤੀਜੇ ਨੂੰ ਕੈਨੇਡਾ ਵਿੱਚ ਵੱਖਵਾਦੀ ਸਮਰਥਕਾਂ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਵੱਖਵਾਦੀ ਸਮਰਥਕ ਵਜੋਂ ਜਾਣਿਆ ਜਾਂਦਾ ਹੈ।
ਦਸ ਦਇਏ ਕਿ ਐੱਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਕਾਰਨ ਜਸਟਿਨ ਟਰੂਡੋ ਦੇ ਭਾਰਤ ਨਾਲ ਸਬੰਧ ਵਿਗੜੇ ਸਨ। ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਹੁਣ ਕੈਨੇਡਾ ਵਿੱਚ ਮੁੜ੍ਹ ਤੋਂ ਲਿਬਰਲ ਪਾਰਟੀ ਦੀ ਸਰਕਾਰ ਬਣ ਗਈ ਹੈ, ਤਾਂ ਕੀ ਭਾਰਤ ਨਾਲ ਕੈਨੇਡਾ ਦੇ ਸਬੰਧ ਸੁਧਰਨਗੇ?
ਚੋਣਾਂ ‘ਚ ਵੱਖਵਾਦੀਆਂ ਨੂੰ ਵੱਡਾ ਝਟਕਾ, ਕੀ ਟੁੱਟੇਗੀ ਵੱਖਵਾਦੀ ਏਜੰਡੇ ਦੀ ਕਮਰ?
ਜਗਮੀਤ ਸਿੰਘ ਐਂਡ ਪਾਰਟੀ ਜੋ ਕਿ ਵੱਖਵਾਦ ਦੇ ਸਮਰਥਕ ਹਨ। ਓਸ ਨੂੰ ਭਾਰਤ-ਕੈਨੇਡਾ ਸਬੰਧਾਂ ਦੇ ਵਿਗੜਨ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕਿਉਂਕਿ ਜਸਟਿਨ ਟਰੂਡੋ ਸਰਕਾਰ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਨ ਨਾਲ ਚਲਾ ਰਹੇ ਸਨ। ਪਰ ਇਸ ਵਾਰ ਜਗਮੀਤ ਸਿੰਘ ਨੂੰ ਕੈਨੇਡਾ ਸੰਸਦੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਜਾ ਸਾਹਮਣਾ ਕਰਨਾ ਪਿਆ। ਐੱਨਡੀਪੀ ਪਾਰਟੀ ਤੀਜੇ ਸਥਾਨ ‘ਤੇ ਆਈ ਹੈ। ਜੋ ਕਿ ਵੱਖਵਾਦੀਆਂ ਲਈ ਇੱਕ ਵੱਡਾ ਝਟਕਾ ਹੈ।
ਭਾਰਤੀ ਭਾਈਚਾਰੇ ਨੇ ਵੱਖਵਾਦੀ ਏਜੰਡੇ ਦੇ ਖਿਲਾਫ਼ ਪਾਈ ਵੋਟ
ਜਗਮੀਤ ਸਿੰਘ ਦੀ ਚੋਣ ਵਿੱਚ ਹਾਰ ਅਤੇ ਉਨ੍ਹਾਂ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਬਹੁਤ ਘੱਟ ਵੋਟਾਂ ਮਿਲਣ ਦਾ ਮਤਲਬ ਹੈ ਕਿ ਭਾਰਤੀ ਭਾਈਚਾਰਾ ਆਪਣੇ ਉਦੇਸ਼ ਵਿੱਚ ਸਫਲ ਹੋ ਗਿਆ ਹੈ। ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਆਦਿੱਤਿਆ ਝਾਅ ਨੇ ਕਿਹਾ ਹੈ ਕਿ “ਹਿੰਦੂ ਭਾਈਚਾਰਾ ਲਿਬਰਲ ਪਾਰਟੀ ਨੂੰ ਨਹੀਂ ਸਗੋਂ ਵੱਖਵਾਦੀਆਂ ਨੂੰ ਹਰਾ ਕੇ ਪਾਰਟੀ ਉੱਤੇ ਉਨ੍ਹਾਂ ਦੇ ਪ੍ਰਭਾਵ ਨੂੰ ਖਤਮ ਕਰਨਾ ਚਾਹੁੰਦਾ ਹੈ।” ਕਿਹਾ ਜਾ ਰਿਹਾ ਹੈ ਕਿ ਇਸ ਵਾਰ ਭਾਰਤੀ ਭਾਈਚਾਰੇ ਨੇ ਵੱਖਵਾਦੀ ਏਜੰਡੇ ਦੇ ਵਿਰੁੱਧ ਵੋਟ ਦਿੱਤੀ ਅਤੇ ਇਸੇ ਕਾਰਨ ਜਗਮੀਤ ਸਿੰਘ ਹਾਰ ਗਏ। ਇਸ ਦੇ ਨਾਲ ਹੀ, ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਲਿਬਰਲਾਂ ਦੀ ਸਥਿਤੀ ਵਿੱਚ ਵੀ ਸੁਧਾਰ ਹੋਇਆ। ਟਰੂਡੋ ਦੀ ਵਿਦੇਸ਼ ਨੀਤੀ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੇ ਅੰਦਰ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮਾਰਕ ਕਾਰਨੀ ਦਾ ਰੁਖ਼ ਭਾਰਤ ਨੂੰ ਲੈ ਕੇ ਬਹੁਤ ਵੱਖਰਾ ਹੈ। ਕਾਰੀਨ ਦਾ ਕਹਿਣਾ ਹੈ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ‘ਤੇ ਧਿਆਨ ਕੇਂਦਰਿਤ ਕਰਨਗੇ।
ਚੋਣ ਪ੍ਰਚਾਰ ਦੌਰਾਨ, ਕਾਰਨੀ ਨੇ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਦੇ ਸੰਕੇਤ ਦਿੱਤੇ
ਮਾਰਕ ਕਾਰਨੀ ਨੇ ਨਿੱਝਰ ਕਤਲ ਕੇਸ ਬਾਰੇ ਕਿਹਾ ਸੀ ਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਵਿਗੜ ਗਏ ਹਨ ਪਰ ਇਹ ਸਬੰਧ ਕਈ ਪੱਧਰਾਂ ‘ਤੇ ਮਹੱਤਵਪੂਰਨ ਹਨ
ਸਾਡੇ ਕੋਲ ਇਸ ਰਿਸ਼ਤੇ ਨੂੰ ਸਤਿਕਾਰ ਨਾਲ ਸੁਧਾਰਨ ਦਾ ਮੌਕਾ ਹੈ, ਭਾਰਤ ਨੂੰ ਇੱਕ ਮਹੱਤਵਪੂਰਨ ਦੇਸ਼ ਦਸਿਆ
ਰਿਸ਼ਤਿਆਂ ਵਿੱਚ ਤਣਾਅ ਹੈ, ਜੋ ਅਸੀਂ ਨਹੀਂ ਪੈਦਾ ਕੀਤਾ। ਵਿਸ਼ਵ ਅਰਥਵਿਵਸਥਾ ਹਾਲਤ ਖ਼ਰਾਬ ਸਥਿਤੀ ਵਿੱਚ ਹੈ, ਅਜਿਹੀ ਸਥਿਤੀ ਵਿੱਚ ਦੋਵੇਂ ਦੇਸ਼ ਵੱਡੀ ਭੂਮਿਕਾ ਨਿਭਾ ਸਕਦੇ ਹਨ
ਕੈਨੇਡਾ ਜੋ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਹੈ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਸਾਡੇ ਵਪਾਰਕ ਸਬੰਧਾਂ ਨੂੰ ਵਿਭਿੰਨ ਬਣਾਉਣਾ, ਅਤੇ ਭਾਰਤ ਨਾਲ ਸਬੰਧਾਂ ਨੂੰ ਮੁੜ੍ਹ ਤੋਂ ਬਣਾਉਣ ਦਾ ਮੌਕਾ ਹੈ
ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਵਪਾਰਕ ਸਬੰਧਾਂ ਦੇ ਆਲੇ-ਦੁਆਲੇ ਕਦਰਾਂ-ਕੀਮਤਾਂ ਦੀ ਸਾਂਝੀ ਭਾਵਨਾ ਹੋਣੀ ਚਾਹੀਦੀ ਹੈ, ਅਤੇ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ, ਤਾਂ ਮੈਂ ਇਸਨੂੰ ਇਸ ‘ਤੇ ਨਿਰਮਾਣ ਕਰਨ ਦੇ ਇੱਕ ਮੌਕੇ ਵਜੋਂ ਦੇਖਦਾ
ਉਹ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਦਾ ਇਰਾਦਾ ਰੱਖਦੇ ਹਨ, ਖ਼ਾਸ ਕਰਕੇ ਵਪਾਰਕ ਸਬੰਧਾਂ ਨੂੰ, ਕਿਉਂਕਿ ਕੈਨੇਡਾ ਡੋਨਾਲਡ ਟਰੰਪ ਦੀ ਟੈਰਿਫ਼ ਯੁੱਧ ਕਾਰਨ ਪੀੜਤ ਹੈ
ਅਮਰੀਕਾ ‘ਤੇ ਆਪਣੀ ਨਿਰਭਰਤਾ ਘਟਾਉਣ ਦੀ ਗੱਲ ਕਹੀ, ਇਸ ਦੇ ਚਲਦੇ ਕੈਨੇਡਾ ਲਈ ਭਾਰਤ ਹੀ ਇੱਕੋ ਇੱਕ ਵੱਡਾ ਸੰਕਲਪ ਬਚਿਆ, ਚੀਨ ਨਾਲ ਕੈਨੇਡਾ ਦੇ ਸਬੰਧ ਪਹਿਲਾਂ ਹੀ ਮਾੜੇ
ਭਾਰਤ ਨਾਲ ਤਣਾਅਪੂਰਨ ਸਬੰਧਾਂ ‘ਤੇ, ਉਨ੍ਹਾਂ ਕਿਹਾ- “ਮੈਂ ਸੰਕਟ ਦੇ ਸਮੇਂ ਸਭ ਤੋਂ ਵੱਧ ਉਪਯੋਗੀ ਹਾਂ
ਕਾਰੀਨ ਨੇ ਚੋਣ ਪ੍ਰਚਾਰ ਦੌਰਾਨ ਕਈ ਮੰਦਰਾਂ ਦਾ ਦੌਰਾ ਕੀਤਾ ਅਤੇ ਭਾਰਤੀ ਭਾਈਚਾਰੇ ਨਾਲ ਜੁੜਨ ਦੀ ਇੱਛਾ ਪ੍ਰਗਟਾਈ
ਮਾਰਕ ਕਾਰਨੀ ਦੇ ਇਹ ਸਾਰੇ ਬਿਆਨ ਅਤੇ ਉਨ੍ਹਾਂ ਦੀ ਜਿੱਤ ਨਵੀਂ ਦਿੱਲੀ ਅਤੇ ਓਟਾਵਾ ਵਿਚਕਾਰ ਦੁਵੱਲੇ ਸਬੰਧਾਂ ਵਿੱਚ ਸੰਭਾਵੀ ਸੁਧਾਰ ਵੱਲ ਇਸ਼ਾਰਾ ਕਰਦੇ ਹਨ। ਜੋ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਵਿਗੜ ਗਿਆ ਸੀ। ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਭਾਰਤ ਅਤੇ ਕੈਨੇਡਾ ਵਿਚਕਾਰ CEPA (Comprehensive Economic Partnership Agreement) ‘ਤੇ ਗੱਲਬਾਤ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਵੱਧ ਗਈ ਹੈ। ਇਹ ਇੱਕ ਵਪਾਰਕ ਸੌਦਾ ਹੈ ਜਿਸਨੂੰ ਭਾਰਤ ਨਾਲ ਵਿਵਾਦ ਤੋਂ ਬਾਅਦ ਟਰੂਡੋ ਨੇ ਰੋਕ ਦਿੱਤਾ ਸੀ।
ਭਾਰਤ-ਕੈਨੇਡਾ ਦੇ ਰਿਸ਼ਤੇ ਕਦੋਂ ਅਤੇ ਕਿਉਂ ਵਿਗੜੇ?
ਜੂਨ 2023 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਕੈਨੇਡੀਅਨ ਨਾਗਰਿਕ ਅਤੇ ਵੱਖਵਾਦੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਵਿਗੜਨੇ ਸ਼ੁਰੂ ਹੋ ਗਏ ਸਨ। ਜਸਟਿਨ ਟਰੂਡੋ ਨੇ ਇਸ ਕਤਲ ਦਾ ਦੋਸ਼ ਭਾਰਤੀ ਏਜੰਟਾਂ ‘ਤੇ ਲਗਾਇਆ ਸੀ। ਜਿਸ ਤੋਂ ਬਾਅਦ ਭਾਰਤ-ਕੈਨੇਡਾ ਸਬੰਧ 2023 ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ। ਭਾਰਤ ਸਰਕਾਰ ਕੈਨੇਡਾ ਤੇ ਕਾਫੀ ਸਮੇਂ ਤੋਂ ਦੋਸ਼ ਲਾ ਰਹੀ ਹੈ ਕਿ ਕੈਨੇਡਾ ਆਪਣੇ ਵੱਖਵਾਦੀਆਂ ਨੂੰ ਭਾਰਤ ਵਿਰੋਧੀ ਅਤੇ ਕੱਟੜਪੰਥੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਨਹੀਂ ਰੋਕ ਰਿਹਾ, ਸਗੋਂ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਹੈ। ਦਸ ਦਇਏ ਕਿ ਜਸਟਿਨ ਟਰੂਡੋ ਦੀ ਸਰਕਾਰ ‘ਤੇ ਵੱਖਵਾਦੀ ਅੱਤਵਾਦੀਆਂ ਦਾ ਦਬਦਬਾ ਸੀ।