“ਸਿਹਤਮੰਦ ਪੰਜਾਬ” ਕੋਈ ਸੁਪਨਾ ਨਹੀਂ ਹੈ ਸਗੋਂ ਓਹ ਜਿੱਤਣ ਵਾਲੀ ਲੜਾਈ ਹੈ ਜੋ ਹਰ ਕਿਸਾਨ, ਹਰ ਮਾਂ ਅਤੇ ਹਰ ਬੱਚੇ ਨੂੰ ਸਿਹਤ ਸੰਭਾਲ ਪ੍ਰਦਾਨ ਕਰਨ ਕਰਦੀ ਹੈ। ਜਿਸਦੇ ਪੰਜਾਬ ਦੇ ਉਹ ਸਾਰੇ ਲੋਕ ਹੱਕਦਾਰ ਹਨ ਜੋ ਸਿਹਤ ਸੰਭਾਲ ਦਾ ਖਰਚ ਨਹੀਂ ਚੁੱਕ ਸਕਦੇ। ਇਹ ਇੱਕ ਅਜਿਹਾ ਪੰਜਾਬ ਬਣਾਉਣ ਦੀ ਲੜਾਈ ਹੈ ਜੋ ਪੰਜਾਬ ਨਾ ਸਿਰਫ਼ ਦੇਸ਼ ਦਾ ਪੇਟ ਭਰਦਾ ਹੈ। ਬਲਕਿ ਆਪਣੇ ਲੋਕਾਂ ਦਾ ਪਾਲਣ ਪੋਸ਼ਣ ਵੀ ਕਰਦਾ ਹੈ।
ਆਯੁਸ਼ਮਾਨ ਭਾਰਤ PM-JAY ਪੰਜਾਬ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ (SSBY)
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (PM-JAY), ਜੋ ਪੰਜਾਬ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ (SSBY) ਵਜੋਂ ਜਾਣੀ ਜਾਂਦੀ ਹੈ, ਇਸ ਯੋਜਨਾ ਨੇ ਪੰਜਾਬ ਦੀ ਸਿਹਤ ਸੰਭਾਲ ਦੀ ਸਥਿਤੀ ਵਿੱਚ ਵੱਡਾ ਬਦਲਾਅ ਲਿਆਂਦਾ ਹੈ। 2019 ਵਿੱਚ ਸ਼ੁਰੂ ਕੀਤੀ ਗਈ, ਇਹ ਯੋਜਨਾ ਹੁਣ ਤੱਕ ਸੂਬੇ ਦੀ 70% ਆਬਾਦੀ ਯਾਨੀ 45.86 ਲੱਖ ਪਰਿਵਾਰਾਂ ਨੂੰ ਕਵਰ ਕਰ ਚੁੱਕੀ ਹੈ, ਜਿਸ ਵਿੱਚ 5 ਲੱਖ ਰੁਪਏ ਤੱਕ ਦਾ ਸਾਲਾਨਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਪੈਨਲ ਵਾਲੇ ਹਸਪਤਾਲਾਂ ਵਿੱਚ ਕੈਸ਼ਲੇਸ ਇਲਾਜ ਦੀ ਸਹੂਲਤ
ਬਠਿੰਡਾ ਤੋਂ ਗੁੜਗਾਓਂ ਤੱਕ, 450 ਤੋਂ ਵੱਧ ਪੈਨਲ ਵਾਲੇ ਹਸਪਤਾਲਾਂ ਵਿੱਚ ਕੈਸ਼ਲੇਸ ਇਲਾਜ ਦੀ ਸਹੂਲਤ ਉਪਲਬਧ ਹੈ। ਹਾਲਾਂਕਿ ਜਾਗਰੂਕਤਾ ਦੀ ਘਾਟ ਅਤੇ ਹਸਪਤਾਲਾਂ ਦੇ ਜ਼ਿਆਦਾ ਬੋਝ ਵਰਗੀਆਂ ਚੁਣੌਤੀਆਂ ਅਜੇ ਵੀ ਕਾਇਮ ਹਨ, ਪਰ SSBY ਗਰੀਬਾਂ ਲਈ ਇੱਕ ਗੇਮ-ਚੇਂਜਰ ਸਾਬਤ ਹੋ ਰਿਹਾ ਹੈ। ਇਹ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ ਹੈ, ਸਗੋਂ ਲੱਖਾਂ ਪਰਿਵਾਰਾਂ ਲਈ ਇੱਕ ਜੀਵਨ ਰੇਖਾ ਹੈ।
2026 ਤੱਕ ਵਿਕਸਤ ਸੁਪਰ ਸਪੈਸ਼ਲਿਟੀ ਹਸਪਤਾਲਾਂ ਦਾ ਟੀਚਾ
ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ (PMSSY) ਪੰਜਾਬ ਦੇ ਸਿਹਤ ਖੇਤਰ ਵਿੱਚ ਇੱਕ ਵੱਡਾ ਬਦਲਾਅ ਲਿਆ ਰਹੀ ਹੈ। ਏਮਜ਼ ਬਠਿੰਡਾ, ਜਿਸਨੂੰ 2014 ਵਿੱਚ ₹925 ਕਰੋੜ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ, 2021 ਵਿੱਚ ਕਾਰਜਸ਼ੀਲ ਹੋ ਗਿਆ। ਅੱਜ ਇਹ ਹਸਪਤਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 50 ਲੱਖ ਲੋਕਾਂ ਲਈ ਜੀਵਨ ਰੱਖਿਅਕ ਬਣ ਗਿਆ ਹੈ। 2026 ਤੱਕ, ਇਹ ਇੱਕ ਪੂਰੀ ਤਰ੍ਹਾਂ ਵਿਕਸਤ ਸੁਪਰ ਸਪੈਸ਼ਲਿਟੀ ਹਸਪਤਾਲ ਬਣ ਜਾਵੇਗਾ, ਜਿਸ ਨਾਲ ਮਰੀਜ਼ਾਂ ਨੂੰ ਚੰਡੀਗੜ੍ਹ ਜਾਂ ਦਿੱਲੀ ਜਾਣ ਦੀ ਜ਼ਰੂਰਤ ਖਤਮ ਹੋ ਜਾਵੇਗੀ।
ਅੰਮ੍ਰਿਤਸਰ ਅਤੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜਾਂ ਨੂੰ 150 ਕਰੋੜ ਰੁਪਏ ਦੀ ਰਕਮ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਨਾਲ ਹਰ ਸਾਲ 300-400 ਨਵੀਆਂ MBBS ਸੀਟਾਂ ਜੁੜ ਰਹੀਆਂ ਹਨ। ਇਹ ਵਿਕਾਸ ਕੈਂਸਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਗੰਭੀਰ ਬਿਮਾਰੀਆਂ ਦੇ ਵਧ ਰਹੇ ਬੋਝ ਨੂੰ ਘਟਾਉਣ ਵਿੱਚ ਮਦਦ ਕਰੇਗਾ। ਖਾਸ ਕਰਕੇ ਮਾਲਵਾ ਖੇਤਰ ਵਿੱਚ, ਜੋ ਸਿਹਤ ਸੇਵਾਵਾਂ ਵਿੱਚ ਹਮੇਸ਼ਾ ਪਿੱਛੇ ਰਿਹਾ ਹੈ, ਇਸ ਖੇਤਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ, 2024 ਵਿੱਚ AIIMS ਦੀ ਸੌਗਾਤ ਦਿੱਤੀ। ਪੰਜਾਬ ਦੇ ਸੰਗਰੂਰ ਵਿਖੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਂਡ ਐਜੂਕੇਸ਼ਨਲ ਰਿਸਰਚ (PGIMER) ਦੇ 300 ਬੈੱਡ ਵਾਲੇ ਸੈਟੇਲਾਈਟ ਸੈਂਟਰ ਅਤੇ ਫਿਰੋਜ਼ਪੁਰ ਵਿਖੇ PGIMER ਦੇ 100 ਬੈੱਡ ਵਾਲੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਰਾਸ਼ਟਰੀ ਸਿਹਤ ਮਿਸ਼ਨ (NHM) ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ
ਜਿੱਥੇ ਆਯੁਸ਼ਮਾਨ ਭਾਰਤ ਅਤੇ PMSSY ਸੁਰਖੀਆਂ ਵਿੱਚ ਹਨ, ਉੱਥੇ ਹੀ ਰਾਸ਼ਟਰੀ ਸਿਹਤ ਮਿਸ਼ਨ (NHM) ਹੋਲੀ ਹੋਲੀ ਹਰ ਪਿੰਡ ਵਿੱਚ ਬਦਲਾਅ ਲਿਆ ਰਿਹਾ ਹੈ। NHM ਦੇ ਤਹਿਤ, ਉਪ-ਕੇਂਦਰਾਂ, ਪ੍ਰਾਇਮਰੀ ਸਿਹਤ ਕੇਂਦਰਾਂ (PHCs), ਅਤੇ ਕਮਿਊਨਿਟੀ ਸਿਹਤ ਕੇਂਦਰਾਂ (CHCs) ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਮੁਫ਼ਤ ਇਲਾਜ, ਜੱਚਾ ਅਤੇ ਬੱਚਾ ਸਿਹਤ ਸੰਭਾਲ, ਡਾਇਗਨੌਸਟਿਕ ਸੇਵਾਵਾਂ ਅਤੇ ਜ਼ਰੂਰੀ ਦਵਾਈਆਂ ਪ੍ਰਦਾਨ ਕੀਤੀਆਂ ਜਾ ਸਕਣ।
ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕਰਮ (JSSK) ਅਧੀਨ ਮੁਫ਼ਤ ਜਣੇਪਾ, ਸੀ-ਸੈਕਸ਼ਨ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਸੇਵਾਵਾਂ ਪੇਂਡੂ ਖੇਤਰਾਂ ਵਿੱਚ ਮਾਵਾਂ ਅਤੇ ਬੱਚਿਆਂ ਲਈ ਜੀਵਨ ਰੱਖਿਅਕ ਸਾਬਤ ਹੋ ਰਹੀਆਂ ਹਨ। ਭਾਵੇਂ ਇਸ ਯੋਜਨਾ ਦੀ ਜ਼ਿਆਦਾ ਚਰਚਾ ਨਾ ਹੋਵੇ, ਪਰ ਇਹ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ।
PM ਮੋਦੀ ਨੇ ਮੋਹਾਲੀ ਵਿਖੋ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ’ ਸਮਰਪਿਤ ਕੀਤੇ
ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਵਿਸ਼ਵ ਪੱਧਰੀ ਕੈਂਸਰ ਇਲਾਜ ਉਪਲਬਧ ਕਰਵਾਉਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਨੇ ਨਿਊ ਚੰਡੀਗੜ੍ਹ (ਮੋਹਾਲੀ) ਵਿਖੇ ‘ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ’ ਰਾਸ਼ਟਰ ਨੂੰ ਸਮਰਪਿਤ ਕੀਤਾ। ਟਾਟਾ ਮੈਮੋਰੀਅਲ ਸੈਂਟਰ ਦੁਆਰਾ 660 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ, ਇਹ 300 ਬੈੱਡ ਵਾਲਾ ਤੀਸਰੀ ਦੇਖਭਾਲ ਹਸਪਤਾਲ ਹਰ ਕਿਸਮ ਦੇ ਕੈਂਸਰ, ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ, ਇਮਯੂਨੋਥੈਰੇਪੀ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਦਾ ਇਲਾਜ ਪ੍ਰਦਾਨ ਕਰਦਾ ਹੈ। ਇਹ, ਸੰਗਰੂਰ ਵਿੱਚ 100 ਬੈੱਡ ਵਾਲੇ ਹਸਪਤਾਲ ਦੇ ਨਾਲ, ਇਸ ਖੇਤਰ ਵਿੱਚ ਕੈਂਸਰ ਦੇ ਇਲਾਜ ਦਾ ਇੱਕ ਕੇਂਦਰ ਬਣ ਜਾਵੇਗਾ।
ਪੰਜਾਬ ਦੀ 70% ਆਬਾਦੀ SSBY ਅਧੀਨ ਬੀਮਾਯੁਕਤ
ਪੰਜਾਬ ਦੀ 70% ਆਬਾਦੀ SSBY ਅਧੀਨ ਬੀਮਾਯੁਕਤ ਹੈ, AIIMS ਬਠਿੰਡਾ ਵਿੱਚ 925 ਕਰੋੜ ਰੁਪਏ ਦਾ ਨਿਵੇਸ਼ ਅਤੇ ਹਰ ਸਾਲ ਸੈਂਕੜੇ ਨਵੇਂ ਡਾਕਟਰਾਂ ਦੀ ਸਿਖਲਾਈ, ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਸਿਹਤ ਖੇਤਰ ਵਿੱਚ ਇੱਕ ਵੱਡਾ ਬਦਲਾਅ ਆ ਰਿਹਾ ਹੈ। ਪਰ ਕੁਝ ਚੁਣੌਤੀਆਂ ਅਜੇ ਵੀ ਬਾਕੀ ਹਨ। PM-JAY ਬਾਰੇ ਜਾਗਰੂਕਤਾ ਦੀ ਘਾਟ, ਪੇਂਡੂ ਖੇਤਰਾਂ ਵਿੱਚ ਡਾਕਟਰਾਂ ਦੀ ਭਾਰੀ ਘਾਟ ਅਤੇ ਏਮਜ਼ ਬਠਿੰਡਾ ਦੇ ਪੂਰੇ ਵਿਕਾਸ ਵਿੱਚ ਕੁਝ ਸਾਲ ਹੋਰ ਲੱਗਣਗੇ।
ਸਿਹਤਮੰਦ ਪੰਜਾਬ ਦਾ ਬਲੂਪ੍ਰਿੰਟ ਤਿਆਰ
SSBY ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ, PMSSY ਉੱਨਤ ਡਾਕਟਰੀ ਸਹੂਲਤਾਂ ਲਿਆਉਂਦਾ ਹੈ ਅਤੇ NHM ਪੇਂਡੂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਦਾ ਹੈ। ਇਹ ਤਿੰਨੋਂ ਮਿਲ ਕੇ ਇੱਕ ਸਿਹਤਮੰਦ ਪੰਜਾਬ ਦਾ ਬਲੂਪ੍ਰਿੰਟ ਬਣਾਉਂਦੇ ਹਨ। ਇਹ ਸਿਰਫ਼ ਤੁਰੰਤ ਸਮਾਧਾਨ (ਹੱਲ) ਦਾ ਮਾਮਲਾ ਨਹੀਂ ਹੈ ਸਗੋਂ ਇੱਕ ਬੁਨਿਆਦੀ ਸੁਧਾਰ ਦੀ ਜ਼ਰੂਰਤ ਹੈ। ਪੰਜਾਬ ਦੇ ਕਿਸਾਨ, ਜੋ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ, ਇਸਦੇ ਸ਼ਹਿਰੀ ਨਾਗਰਿਕ, ਜੋ ਜੀਵਨ ਸ਼ੈਲੀ ਦੀਆਂ ਬੀਮਾਰੀਆਂ ਤੋਂ ਪੀੜਤ ਹਨ, ਨੂੰ ਸਥਾਈ ਹੱਲਾਂ ਦੀ ਲੋੜ ਹੈ।
ਰਾਹ ਲੰਮਾ ਹੈ, ਬਹੁਤ ਸਾਰੀਆਂ ਚੁਣੌਤੀਆਂ ਵੀ ਹਨ, ਪਰ ਪੰਜਾਬ ਦੇ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਜੋ ਸ਼ਾਂਤ ਕ੍ਰਾਂਤੀ ਹੋ ਰਹੀ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਇਰਾਦੇ ਮਜ਼ਬੂਤ ਹੁੰਦੇ ਹਨ, ਤਾਂ ਤਬਦੀਲੀ ਸੰਭਵ ਹੈ। ਇੱਕ ਕਲੀਨਿਕ, ਇੱਕ ਹਸਪਤਾਲ, ਇੱਕ ਸਮੇਂ ਵਿੱਚ ਇੱਕ ਜ਼ਿੰਦਗੀ, ਪੰਜਾਬ ਆਪਣੀ ਕਹਾਣੀ ਦੁਬਾਰਾ ਲਿਖ ਰਿਹਾ ਹੈ ਅਤੇ ਇਸ ਵਾਰ ਇਹ ਉਮੀਦ, ਸਿਹਤਮੰਦ ਪੰਜਾਬ ਅਤੇ ਲਗਨ ਦੀ ਕਹਾਣੀ ਹੈ।