ਪਿਛਲੇ ਕੁਝ ਸਮੇ ਤੋਂ ਟੈਰਿਫ਼ ਸ਼ਬਦ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਪੂਰੇ ਦੇਸ਼ ਵਿੱਚ ਹਰ ਕੋਈ ਟੈਰਿਫ਼ ਬਾਰੇ ਗੱਲ ਕਰ ਰਿਹਾ ਹੈ। ਪਰ ਹੁਣ ਸਵਾਲ ਉੱਠਦਾ ਹੈ ਆਖਰਕਾਰ ਇਹ ਟੈਰਿਫ਼ ਹੈ ਕੀ?, ਅਤੇ ਇਸਦਾ ਪੰਜਾਬ ਨਾਲ ਕੀ ਸੰਬੰਧ ਹੈ, ਕੀ ਇਸ ਨਾਲ ਪੰਜਾਬ ਦੇ ਉਦਯੋਗ ਤੇ ਕੋਈ ਅਸਰ ਪਵੇਗਾ। ਅਤੇ ਇਹ ਚਰਚਾ ‘ਚ ਦੈ ਵਿਸ਼ਾ ਕਿਓਂ ਹੈ।
ਦਰਅਸਲ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੁਨੀਆਂ ਭਰ ਦੇ ਕਈ ਦੇਸ਼ਾਂ ਉੱਤੇ ਵੱਖ-ਵੱਖ ਦਰਾਂ ‘ਤੇ ਰੈਸੀਪ੍ਰੋਕਲ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਜਿਸ ਦੇ ਚਲਦਿਆ ਭਾਰਤ ਤੇ ਵੀ 26% ਦਾ ਵਾਧੂ ਟੈਰਿਫ ਹੋਵੇਗਾ। ਟਰੰਪ ਦੇ ਇਸ ਐਲਾਨ ਤੋਂ ਬਾਅਦ ਹਰ ਪਾਸੇ ਟੈਰਿਫ਼ ਬਾਰੇ ਚਰਚਾ ਹੋ ਰਹੀ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਇਸ ਐਲਾਨ ਦੇ ਨਤੀਜੇ ਵਜੋਂ ਭਾਰਤ ਦੀ ਅਰਥ-ਵਿਵਸਥਾ ‘ਤੇ ਵੀ ਪ੍ਰਭਾਵ ਪੈ ਸਕਦਾ ਹੈ। ਜੇਕਰ ਭਾਰਤ ਉੱਤੇ ਪ੍ਰਭਾਵ ਪਵੇਗਾ ਤਾਂ ਸੁਭਾਵਿਕ ਹੈ ਕਿ ਪੰਜਾਬ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕੇਗਾ, ਕਿਉਕਿ ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰਾਂ ਤੋਂ ਕਾਫ਼ੀ ਸਮਾਨ ਅਮਰੀਕਾ ਐਕਸਪੋਰਟ ਕੀਤਾ ਜਾਂਦਾ ਹੈ। ਅੱਗੇ ਵਧਣ ਤੋਂ ਪਹਿਲਾਂ ਅਸੀਂ ਜਾਂਣ ਲੈਂਦੇ ਹਾਂ
ਟੈਰਿਫ਼ ਕੀ ਹੈ?
ਦਰਅਸਲ ਟੈਰਿਫ਼ ਇੱਕ ਟੈਕਸ ਹੈ ਜੋ ਕਿਸੇ ਦੇਸ਼ ਵੱਲੋਂ ਕੌਮਾਂਤਰੀ ਸਰਹੱਦ ਪਾਰੋਂ ਦਰਾਮਦ ਹੋਣ ਵਾਲੇ ਸਮਾਨ ਉੱਤੇ ਲਗਾਇਆ ਜਾਂਦਾ ਹੈ। ਅਮਰੀਕਾ ਵੱਲੋਂ ਲਗਾਏ ਗਏ ਰੈਸੀਪ੍ਰੋਕਲ ਟੈਰਿਫ਼ ਦਾ ਮਤਲਬ ਹੈ ਕਿ ਜਿਹੜਾ ਦੇਸ਼ ਅਮਰੀਕਾ ਉੱਤੇ ਜਿੰਨਾ ਟੈਕਸ ਲਾਵੇਗਾ ਅਮਰੀਕਾ ਵੀ ਉਸ ਉੱਤੇ ਓਨਾ ਹੀ ਟੈਕਸ ਲਾਵੇਗਾ।
ਪੰਜਾਬ ਦੇ ਉਦਯੋਗ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਣ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਪੰਜਾਬ ਤੋਂ ਕਿਹੜੀਆਂ ਚੀਜ਼ਾਂ ਅਮਰੀਕਾ ਭੇਜੀਆਂ ਜਾ ਰਹੀਆਂ ਹਨ।
“ਪੰਜਾਬ ਤੋਂ ਕੀ ਕੁਝ ਅਮਰੀਕਾ ਜਾਂਦਾ ਹੈ”
ਸੂਤਰਾਂ ਮੁਤਾਬਿਕ ਭਾਰਤ ਇਸ ਵੇਲੇ ਕਈ ਤਰ੍ਹਾਂ ਦਾ ਸਮਾਨ ਅਮਰੀਕਾ ਭੇਜ ਰਿਹਾ ਹੈ। ਜਿਵੇਂ ਕਿ
ਬਿਜਲੀ ਉਪਕਰਣ
ਗਹਿਣੇ
ਦਵਾਈਆਂ
ਮਸ਼ੀਨ ਅਤੇ ਔਜ਼ਾਰ
ਸਟੀਲ ਉਪਕਰਣ
ਆਟੋ ਪਾਰਟਸ
ਖਣਿਜ
ਆਰਗੈਨਿਕ ਕੈਮੀਕਲ
ਪਲਾਸਟਿਕ ਦਾ ਸਮਾਨ
ਰਬੜ
ਕੱਪੜਾ ਤੇ ਟੈਕਸਟਾਈਲ
ਸ਼ਰਾਬ, ਮੀਟ ਤੇ ਸੀਫ਼ੂਡ
ਚਮੜੇ ਦੇ ਜੁੱਤੇ
ਇਸ ਵਪਾਰ ਵਿੱਚ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਮੁੱਖ ਯੋਗਦਾਨ ਪਾਉਂਦੇ ਹਨ। ਮੀਡੀਆ ਰੀਪੋਰਟਾਂ ਮੁਤਾਬਿਕ “ਪੰਜਾਬ ਵਿੱਚ ਲੋਹਾ ਅਤੇ ਸਟੀਲ ਉਤਪਾਦਾਂ, ਕੱਪੜੇ, ਆਟੋਪਾਰਟਸ, ਚਮੜੇ ਦੇ ਸਾਮਾਨ, ਪਲਾਸਟਿਕ ਅਤੇ ਰਬੜ ਉਦਯੋਗ ਪ੍ਰਭਾਵਿਤ ਹੋਣਗੇ।
ਖੇਤੀਬਾੜੀ ਖੇਤਰ ਵਿੱਚ ਹੋਣ ਵਾਲਾ ਪ੍ਰਭਾਵ
ਇੱਕ ਅਰਥ ਸਾਸ਼ਤਰੀ ਮੁਤਾਬਿਕ ਟੈਰਿਫ ਵਧਣ ਨਾਲ ਭਾਰਤ ਨੂੰ ਨੁਕਸਾਨ ਘੱਟ ਹੋਵੇਗਾ ਇਹ ਭਾਰਤ ਲਈ ਇੱਕ ਚੰਗਾ ਮੌਕਾ ਬਣ ਕਿ ਉੱਭਰੇਗਾ। ਭਾਰਤ ਕਪਾਹ, ਮੱਕੀ ਵਰਗੀਆਂ ਫਸਲਾਂ ਆਪਣੇ ਦੇਸ਼ ਵਿੱਚ ਉਗਾਉਂਦਾ ਹੈ ਤਾਂ ਆਪਣੇ ਹੀ ਦੇਸ਼ ਵਿੱਚ ਚੰਗੀ ਕੀਮਤ ਉੱਤੇ ਵੇਚੇ। ਇਸਦੇ ਨਾਲ ਭਾਰਤੀ ਕਿਸਾਨ ਖ਼ਾਸ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਚੰਗਾ ਫ਼ਾਇਦਾ ਹੋ ਸਕਦਾ ਹੈ।”
ਇਸ ਲਈ ਇਹ ਮੌਕਾ ਇੱਕ ਅਸ਼ੀਰਵਾਦ ਦੀ ਤਰ੍ਹਾਂ ਹੈ, ਭਾਰਤੀ ਕਿਸਾਨਾਂ ਨੂੰ ਆਪਣੀ ਫ਼ਸਲ ਆਪਣੇ ਲਈ ਹੀ ਉਗਾਉਣੀ ਚਾਹੀਦੀ ਹੈ ਤੇ ਭਾਰਤ ਸਰਕਾਰ ਨੂੰ ਉਹ ਫਸਲ ਚੰਗੀ ਕੀਮਤ ਉੱਤੇ ਖਰੀਦਣੀ ਚਾਹੀਦੀ ਹੈ।” ਟੈਰਿਫ਼ ਨਾਲ ਨੁਕਸਾਨ ਘੱਟ ਅਤੇ ਫਾਇਦੇ ਵੱਧ ਹੋ ਸਕਦੇ ਹਨ, ਸਾਨੂੰ ਆਤਮ ਨਿਰਭਰ ਭਾਰਤ ਬਣਾਉਣ ਦਾ ਇੱਕ ਹੋਰ ਮੌਕਾ ਮਿਲੇਗਾ।