Punjab News: ਪੰਜਾਬ ਇੱਕ ਵਾਰ ਫਿਰ ਗ੍ਰਨੇਡ ਹਮਲੇ ਨਾਲ ਹਿੱਲ ਗਿਆ ਹੈ। ਭਾਜਪਾ ਆਗੂ ਦੇ ਘਰ ਦੇ ਬਾਹਰ ਹੋਏ ਹਮਲੇ ਕਾਰਨ ਜਲੰਧਰ ਵਿੱਚ ਹਲਚਲ ਹੈ। ਪੁਲਸ ਇਸ ਮਾਮਲੇ ਦੀ ਜਾਂਚ ਅੱਤਵਾਦੀ ਨਜ਼ਰੀਏ ਤੋਂ ਕਰ ਰਹੀ ਹੈ। ਵੱਖਵਾਦੀ ਪੰਜਾਬ ਵਿੱਚ ਨਾਪਾਕ ਇਰਾਦੇ ਪੂਰੇ ਕਰਨ ਵਿੱਚ ਰੁੱਝੇ ਹੋਏ ਹਨ। ਹੈਪੀ ਪਾਸੀਆ ਜੋ ਕਿ ਖਾਲਿਸਤਾਨੀ ਅੱਤਵਾਦੀ ਹੈ, ਓਹ ਪੰਜਾਬ ਦੀ ਕਾਨੂੰਨ ਵਿਵਸਥਾ ਲਈ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਹ ਅੱਤਵਾਦੀ ਇਸ ਸਮੇਂ ਜਰਮਨੀ ਵਿੱਚ ਲੁਕਿਆ ਹੋਇਆ ਹੈ। ਪਰ ਵਿਦੇਸ਼ੀ ਧਰਤੀ ਤੋਂ ਉਸਦਾ ਨਿਸ਼ਾਨਾ ਪੰਜਾਬ ਅਤੇ ਪੰਜਾਬ ਪੁਲਸ ਹੈ। ਹੁਣ ਸਵਾਲ ਇਹ ਹੈ ਕਿ ਹੈਪੀ ਪਾਸੀਆ ਕੌਣ ਹੈ? ਉਹ ਪੰਜਾਬ ਲਈ ਸਿਰਦਰਦੀ ਕਿਉਂ ਬਣਿਆ ਹੋਇਆ ਹੈ? ਦਰਅਸਲ, ਅੱਤਵਾਦੀ ਹੈਪੀ ਪਾਸੀਆ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਕਮਾਂਡਰ ਹੈ। ਇੰਨਾ ਹੀ ਨਹੀਂ, ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਇੱਕ ਭਰੋਸੇਮੰਦ ਮੋਹਰਾ ਵੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹੈਪੀ ਪਾਸੀਆਂ ਦੀ ਹਰ ਅੱਤਵਾਦੀ ਗਤੀਵਿਧੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਕੀਤੀ ਜਾ ਰਹੀ ਹੈ। ਹੈਪੀ ਪਾਸੀਆ ਪਾਕਿਸਤਾਨ ਦੀ ਅੱਤਵਾਦੀ ਯੋਜਨਾ ਦਾ ਹਿੱਸਾ ਹੈ। ਦਰਅਸਲ, ਅੰਤਰਰਾਸ਼ਟਰੀ ਮੰਚ ‘ਤੇ ਆਪਣੀ ਛਵੀ ਬਚਾਉਣ ਲਈ, ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਨਵੀਂ ਸਾਜ਼ਿਸ਼ ਰਚੀ ਹੈ। ਇਸ ਲਈ, ਪਾਕਿਸਤਾਨ ਆਈਐਸਆਈ ਹਰਵਿੰਦਰ ਸਿੰਘ ਰਿੰਦਾ ਵਰਗੇ ਖਾਲਿਸਤਾਨੀ ਅੱਤਵਾਦੀਆਂ ਦੀ ਵਰਤੋਂ ਅੱਤਵਾਦੀ ਫੰਡਿੰਗ ਇਕੱਠੀ ਕਰਨ ਲਈ ਕਰ ਰਿਹਾ ਹੈ।
ਇਨ੍ਹਾਂ ਰਿਪੋਰਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹੇ ਹੈ ਕਿ ਹੈਪੀ ਪਾਸੀਆਂ ਪੰਜਾਬ ਦੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਤੇ ਵਿਦੇਸ਼ ਭੇਜਣ ਦੇ ਨਾਂ ਤੇ ਇੱਕ ਤੋਂ ਬਾਅਦ ਇੱਕ ਹਮਲੇ ਕਰਵਾ ਰਿਹਾ ਹੈ। ਹੈਪੀ ਪਾਸੀਆ ਵੱਖ-ਵੱਖ ਸੁਰੱਖਿਅਤ ਐਪਲੀਕੇਸ਼ਨਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਵੱਖਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਕਰ ਰਿਹਾ ਹੈ।
ਪੰਜਾਬ ਪੁਲਸ ਹੈ ਨਿਸ਼ਾਨੇ ‘ਤੇ
ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਪੰਜਾਬ ਪੁਲਸ ਅੱਤਵਾਦੀਆਂ ਦੇ ਨਿਸ਼ਾਨੇ ਤੇ ਹੈ।ਕਿੰਨੇ ਅਜਿਹੇ ਹਮਲੇ ਹਨ ਜਿਨ੍ਹਾਂ ਦੀ ਜਿੰਮੇਵਾਰੀ ਹੈਪੀ ਪਾਸੀਆਂ ਨੇ ਲਈ ਹੈ। ਪਿਛਲੇ ਚਾਰ ਮਹੀਨਿਆਂ ਵਿੱਚ, ਪੰਜਾਬ ਵਿੱਚ ਪੁਲਸ ਚੌਕੀਆਂ ਅਤੇ ਹੋਰ ਥਾਵਾਂ ‘ਤੇ ਕਈ ਧਮਾਕੇ ਹੋ ਰਹੇ ਹਨ। ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਹੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਮਲਿਆਂ ਪਿੱਛੇ ਹੈਪੀ ਪਾਸੀਆਂ ਦਾ ਹੀ ਨਾਮ ਸਾਹਮਣੇ ਆਇਆ ਹੈ। ਹੈਪੀ ਦਾ ਨਾਮ ਪੰਜਾਬ ਵਿੱਚ ਹੁਣ ਤੱਕ ਹੋਏ ਲਗਭਗ 14 ਧਮਾਕਿਆਂ ਵਿੱਚ ਸਾਹਮਣੇ ਆ ਚੁੱਕਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਪੰਜਾਬ ਵਿੱਚ ਹੋਏ ਲੜੀਵਾਰ ਧਮਾਕਿਆਂ ਦੀ ਜ਼ਿੰਮੇਵਾਰੀ ਹੈਪੀ ਪਾਸੀਆਂ ਨੇ ਲਈ ਹੈ।
ਹੈਪੀ ਪਾਸੀਆਂ ਦੀ ਜਿੰਮੇਵਾਰੀ ਵਾਲੀਆਂ ਘਟਨਾਵਾਂ ਤੇ ਇੱਕ ਨਜ਼ਰ
24 ਨਵੰਬਰ: ਅਜਨਾਲਾ ਪੁਲਸ ਸਟੇਸ਼ਨ ਦੇ ਬਾਹਰ RDX ਲਗਾਇਆ ਗਿਆ ਸੀ, ਜੋ ਫਟਿਆ ਨਹੀਂ
27 ਨਵੰਬਰ: ਗੁਰਬਖਸ਼ ਨਗਰ ਵਿੱਚ ਬੰਦ ਪੁਲਸ ਸਟੇਸ਼ਨ ‘ਤੇ ਗ੍ਰਨੇਡ ਹਮਲਾ
2 ਦਸੰਬਰ: ਕਾਠਗੜ੍ਹ ਥਾਣੇ ਵਿੱਚ ਗ੍ਰਨੇਡ ਧਮਾਕਾ
4 ਦਸੰਬਰ: ਮਜੀਠਾ ਪੁਲਸ ਸਟੇਸ਼ਨ ‘ਤੇ ਧਮਾਕਾ। ਪਹਲਿਾਂ ਪੁਲਸ ਨੇ ਇਨਕਾਰ ਕੀਤਾ, ਬਾਅਦ ‘ਚ ਅੱਤਵਾਦੀ ਹਮਲਾ ਮੰਨਿਆ
13 ਦਸੰਬਰ: ਅਲੀਵਾਲ ਬਟਾਲਾ ਪੁਲਸ ਸਟੇਸ਼ਨ ‘ਤੇ ਗ੍ਰਨੇਡ ਧਮਾਕਾ
17 ਦਸੰਬਰ: ਇਸਲਾਮਾਬਾਦ ਪੁਲਸ ਸਟੇਸ਼ਨ ਵਿੱਚ ਧਮਾਕਾ
16 ਜਨਵਰੀ: ਅੰਮ੍ਰਿਤਸਰ ਦੇ ਪਿੰਡ ਜੈਂਤੀਪੁਰ ਵਿੱਚ ਇੱਕ ਵਪਾਰੀ ਦੇ ਘਰ ‘ਤੇ ਗ੍ਰਨੇਡ ਹਮਲਾ
19 ਜਨਵਰੀ: ਗੁਮਟਾਲਾ ਚੌਂਕੀ ਵਿਖੇ ਧਮਾਕਾ
3 ਫਰਵਰੀ: ਫਤਿਹਗੜ੍ਹ ਚੂੜੀਆਂ ਰੋਡ ‘ਤੇ ਬੰਦ ਚੌਕੀ ‘ਤੇ ਹਮਲਾ
14 ਫਰਵਰੀ: ਡੇਰਾ ਬਾਬਾ ਨਾਨਕ ਵਿੱਚ ਇੱਕ ਪੁਲਸ ਵਾਲੇ ਦੇ ਘਰ ‘ਤੇ ਧਮਾਕਾ
15 ਮਾਰਚ: ਠਾਕੁਰ ਵੱਲੋਂ ਮੰਦਰ ‘ਤੇ ਹਮਲਾ
NIA ਦੀ ਲੋੜੀਂਦੀ ਸੂਚੀ ਵਿੱਚ ਹੈਪੀ ਪਾਸੀਆ
ਪੰਜਾਬ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਵਿੱਚ ਹੈਪੀ ਪਾਸੀਆਂ ਦਾ ਨਾਮ ਆਇਆ ਹੈ। ਐਨਆਈਏ ਨੇ ਹੈਪੀ ਪਾਸੀਆ ਨੂੰ ਲੋੜੀਂਦਾ ਘੋਸ਼ਿਤ ਕੀਤਾ ਹੈ। ਪੁਲਸ ਨੇ ਉਸਦੀ ਫੋਟੋ ਜਾਰੀ ਕਰ ਉਸ ‘ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ। ਇਹ ਇਨਾਮ ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਰੱਖਿਆ ਗਿਆ ਹੈ। ਆਪਣੀ ਰਿਪੋਰਟ ਵਿੱਚ, ਐਨਆਈਏ ਨੇ ਹੈਪੀ ਦੇ ਪੰਜਾਬ ਸਥਿਤ ਘਰ ਦਾ ਪੂਰਾ ਪਤਾ ਵੀ ਜਨਤਕ ਕੀਤਾ ਹੈ। ਹੁਣ, ਪੰਜਾਬ ਦੇ ਜਲੰਧਰ ਵਿੱਚ ਇੱਕ ਭਾਜਪਾ ਨੇਤਾ ਦੇ ਘਰ ਹੋਏ ਧਮਾਕੇ ਦੀ ਵੀ ਅੱਤਵਾਦੀ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।