ਸਦਨ ਦੇ ਵਿੱਚ ਯਮੁਨਾ ਨਗਰ ਦੇ ਜਠਲਾਣਾ ਗੁਰਦੁਆਰੇ ਦਾ ਜ਼ਿਕਰ ਕੀਤਾ ਗਿਆ ਹੈ। ਦਰਅਸਲ 1967 ਵਿੱਚ ਜਠਲਾਣਾ ਗੁਰਦੁਆਰੇ ‘ਤੇ ਵਕਫ਼ ਨੇ ਆਪਣਾ ਦਾਅਵਾ ਠੋਕਿਆ ਸੀ, ਅਤੇ ਉਦੋਂ ਤੋਂ ਭਾਵ 58 ਸਾਲਾਂ ਤੋਂ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਗੁਰਦੁਆਰੇ ਵਿੱਚ ਕੋਈ ਵਿਕਾਸ ਕਾਰਜ ਨਹੀਂ ਹੋਇਆ ਅਤੇ ਇਹ ਖੰਡਰਾਂ ਵਿੱਚ ਤਬਦੀਲ ਹੋ ਗਿਆ ਹੈ। ਜਿਵੇਂ ਹੀ ਸੰਸਦ ਵਿੱਚ ਇਸਦਾ ਜ਼ਿਕਰ ਹੋਇਆ, ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ, ਹਾਲਾਂਕਿ ਮੁਸਲਿਮ ਪੱਖ ਅਜੇ ਵੀ ਇਸ ‘ਤੇ ਆਪਣਾ ਹੱਕ ਜਤਾਉਂਦਾ ਹੈ ਅਤੇ ਇਸਨੂੰ ਮਸਜਿਦ ਕਹਿੰਦਾ ਹੈ।
ਮਾਮਲਾ ਦਰਅਸਲ ਇਹ ਹੈ ਕਿ 1947 ਵਿੱਚ ਭਾਰਤ-ਪਾਕਿਸਤਾਨ ਵੰਡ ਸਮੇਂ, ਕੁਝ ਲੋਕ ਪਾਕਿਸਤਾਨ ਤੋਂ ਆ ਕੇ ਭਾਰਤ ਵਿੱਚ ਵੱਸ ਗਏ ਅਤੇ ਸਰਕਾਰ ਨੇ ਉਨ੍ਹਾਂ ਨੂੰ ਕਈ ਥਾਵਾਂ ਅਲਾਟ ਕੀਤੀਆਂ। ਯਮੁਨਾਨਗਰ ਦੇ ਜਠਲਾਣਾ ਕਸਬੇ ਵਿੱਚ ਮਸਤਾਨ ਚੰਦ ਨੂੰ ਇੱਕ ਜਗ੍ਹਾ ਅਲਾਟ ਕੀਤੀ ਗਈ ਸੀ, ਜੋ ਉਸਨੇ ਗੁਰਦੁਆਰੇ ਨੂੰ ਸੌਂਪ ਦਿੱਤੀ। 1963-64 ਵਿੱਚ ਵਕਫ਼ ਬੋਰਡ ਦੇ ਗਠਨ ਤੋਂ ਤਿੰਨ ਸਾਲ ਬਾਅਦ, ਮੁਸਲਿਮ ਪੱਖ ਨੇ ਇਸ ਜ਼ਮੀਨ ‘ਤੇ ਦਾਅਵਾ ਕੀਤਾ ਅਤੇ ਇਸਨੂੰ ਮਸਜਿਦ ਕਹਿਣਾ ਸ਼ੁਰੂ ਕਰ ਦਿੱਤਾ।ਮਾਮਲਾ ਹੇਠਲੀ ਅਦਾਲਤ ਤੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਗਿਆ ਅਤੇ ਬਾਅਦ ਵਿੱਚ ਇਹ ਸਹਿਮਤੀ ਹੋਈ ਕਿ ਇਹ ਜਗ੍ਹਾ ਹਿੰਦੂ-ਸਿੱਖ ਖੇਤਰ ਵਿੱਚ ਹੈ ਅਤੇ ਇਹ ਉਨ੍ਹਾਂ ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ। ਪਰ ਸਮਝੌਤਾ ਅੱਗੇ ਨਹੀਂ ਵੱਧ ਸਕਿਆ ਅਤੇ ਗੁਰਦੁਆਰੇ ਵਿੱਚ ਕੋਈ ਕੰਮ ਨਹੀਂ ਹੋ ਸਕਿਆ। ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਸੀ, ਮੁਸਲਿਮ ਪੱਖ ਦੇ ਲੋਕ ਪੁਲਸ ਭੇਜ ਕੇ ਉਸਨੂੰ ਰੋਕ ਦਿੰਦੇ ਸਨ। ਸਿੱਖ ਪੱਖ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਬਹੁਤ ਸਮੇਂ ਤੋਂ ਸਥਾਪਿਤ ਹੈ, ਪਰ ਇੱਥੇ ਪਾਣੀ ਦੀ ਟੂਟੀ ਜਾਂ ਲੰਗਰ ਹਾਲ ਲਗਾਉਣ ਵਰਗੇ ਕਿਸੇ ਵੀ ਕੰਮ ਦੀ ਇਜਾਜ਼ਤ ਨਹੀਂ ਹੈ।
ਪਰ ਜਿਵੇਂ ਹੀ ਇਹ ਮਾਮਲਾ ਸੰਸਦ ਵਿੱਚ ਉਠਿਆ, ਜਠਲਾਣਾ ਦੇ ਵਸਨੀਕਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਅੱਜ ਸਵੇਰੇ, ਹਿੰਦੂ-ਸਿੱਖ ਏਕਤਾ ਦਿਖਾਉਂਦੇ ਹੋਏ, ਕੁਝ ਮਰਦ ਅਤੇ ਔਰਤਾਂ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ ਪਹੁੰਚੇ ਅਤੇ ਜੈਕਾਰੇ ਲਗਾਉਂਦੇ ਹੋਏ, ਟੂਟੀਆਂ ਲਗਾਉਣ ਅਤੇ ਲੰਗਰ ਹਾਲ ਬਣਾਉਣ ਦੀ ਗੱਲ ਕੀਤੀ। ਇਸ ਕਾਰਨ ਇੱਟਾਂ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕੀ ਇਹ ਸਿਰਫ਼ ਜਠਲਾਣਾ ਵਿੱਚ ਹੀ ਨਹੀਂ ਸਗੋਂ ਕਈ ਹੋਰ ਥਾਵਾਂ ਅਤੇ ਗੁਰੂਦਵਾਰਿਆਂ ‘ਤੇ ਵੀ ਵਕਫ਼ ਨੇ ਦਾਆਵਾ ਕੀਤਾਂ ਹੈ ਹੈ। ਉਹ ਕਿਹੜੇ ਗੁਰੂਦਵਾਰੇ ਨੇ ਆਓ ਜਾਣਦੇ ਹਾਂ।
ਸਹਾਰਨਪੁਰ ਮਾਮਲੇ ਦੀ ਦਰਅਸਲ 2014 ਵਿੱਚ, ਗੁਰੂ ਸਿੰਘ ਸਭਾ ਨੇ ਆਪਣੇ ਗੁਰੂਦਵਾਰੇ ਦੀ ਇੱਕ ਜ਼ਮੀਨ ‘ਤੇ ਉਸਾਰੀ ਸ਼ੁਰੂ ਕੀਤੀ ਸੀ। ਪਰ ਉਸ ਜ਼ਮੀਨ ਨੂੰ ਲੈ ਕੀ ਵਿਵਾਦ ਖੜ੍ਹਾ ਹੋ ਗਿਆ ਤੇ ਮੁਸਲਿਮ ਪੱਖ ਵੱਲੋਂ ਦਾਅਵਾ ਕੀਤਾ ਗਿਆ ਇਹ ਜ਼ਮੀਨ ਉਨ੍ਹਾਂ ਦੀ ਹੈ। ਪਰ ਜਦੋਂ ਕੇਸ ਚਲਿਆ ਤਾਂ ਗੁਰਦੁਆਰਾ ਪ੍ਰਬੰਧਕਾਂ ਦੁਆਰਾ ਪੇਸ਼ ਕੀਤੇ ਗਏ ਕਾਨੂੰਨੀ ਦਸਤਾਵੇਜ਼ਾਂ ਨੇ ਮਾਲਕੀ ਦਾ ਸੰਕੇਤ ਦਿੱਤਾ, ਜਦੋਂ ਕਿ ਸੁੰਨੀ ਵਕਫ਼ ਬੋਰਡ ਨੇ ਇੱਕ ਮਸਜਿਦ ਦੀ ਮੌਜੂਦਗੀ ਦਾ ਸੁਝਾਅ ਦੇਣ ਵਾਲੇ ਰਿਕਾਰਡ ਪ੍ਰਦਾਨ ਕੀਤੇ। ਇਸ ਨਾਲ ਫਿਰਕੂ ਤਣਾਅ ਅਤੇ ਗੁੰਝਲਦਾਰ ਕਾਨੂੰਨੀ ਸਥਿਤੀ ਪੈਦਾ ਹੋ ਗਈ।
ਇਸ ਤਰਾਂ ਹੀ ਜਲੰਧਰ (2015) ਵਿੱਚ ਫਰਵਰੀ 2015 ਵਿੱਚ, ਵਕਫ਼ ਬੋਰਡ ਵੱਲੋਂ ਸੈਂਟਰਲ ਟਾਊਨ ਗੁਰਦੁਆਰੇ ਦੇ ਨਾਲ ਲੱਗਦੀ ਜ਼ਮੀਨ ‘ਤੇ ਦਾਆਵਾ ਕੀਤਾਂ ਅਤੇ ਕਾਨੂੰਨੀ ਕਬਜ਼ੇ ਨੂੰ ਲੈ ਕੇ ਜਲੰਧਰ ਵਿੱਚ ਇੱਕ ਸਾਲ ਤਕ ਇਹ ਵਿਵਾਦ ਚਲਿਆ। ਦਰਅਸਲ ਗੁਰਦੁਆਰਾ ਪ੍ਰਬੰਧਕਾਂ ਦੇ ਮੁਢਲੇ ਵਿਰੋਧ ਦੇ ਬਾਵਜੂਦ, ਜ਼ਮੀਨ ਦਾ ਕਬਜ਼ਾ ਪੁਲਸ ਦੀ ਨਿਗਰਾਨੀ ਹੇਠ ਸੌਂਪਿਆ ਗਿਆ।
ਸੁਲਤਾਨਪੁਰ ਲੋਧੀ ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ ਵੀ ਹਿੰਸਕ ਝੜਪ ਹੋਈ, ਨਵੰਬਰ 2023 ਵਿੱਚ, ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਅਕਾਲ ਬੁੰਗਾ ਦੀ ਜ਼ਮੀਨ ਨੂੰ ਲੈ ਕੇ ਇੱਕ ਹਿੰਸਕ ਝੜਪ ਹੋਈ ਸੀ। ਪੰਜਾਬ ਪੁਲਸ ਨੇ ਦੱਸਿਆ ਕਿ ਇਹ ਜ਼ਮੀਨ ਵਕਫ਼ ਬੋਰਡ ਦੀ ਹੈ, ਜਿਸ ਨੇ ਨਿਹੰਗ ਸਿੱਖਾਂ ਦੇ ਇੱਕ ਧੜੇ ਨੂੰ ਲੀਜ਼ ‘ਤੇ ਦਿੱਤੀ ਸੀ। ਪਰ ਉੱਥੇ ਹੀ ਸਿੱਖ ਭਾਈਚਾਰੇ ਦਾ ਕਹਿਣਾ ਹੈ ਇਹ ਜ਼ਮੀਨ ਉਨ੍ਹਾਂ ਦੀ ਹੈ। ।
ਇਹ ਤਾਂ ਸਿਰਫ਼ ਕੁਝ ਗਿਣੇ ਚੁਣੇ ਕੇਸ ਹਨ ਜੋ ਸਾਹਮਣੇ ਆਏ ਹਨ ਪਰ ਅਜਿਹੇ ਬਹੁਤ ਸਾਰੇ ਕੇਸ ਹਨ ਜਦੋਂ ਵਕਫ਼ ਨੇ ਗੁਰਦਵਾਰਿਆਂ ਨੂੰ ਆਪਣੀ ਜ਼ਮੀਨ ਕਿਹਾ ਹੈ।