ਵਕਫ਼ ਬਿੱਲ ‘ਤੇ ਬਹਿਸ ਦੌਰਾਨ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਕਾਰ ਤਿੱਖੀ ਬਹਿਸਹੋ ਗਈ। ਵਕਫ਼ ਬਿੱਲ ਪਾਸ ਹੋ ਗਿਆ ਸੀ ਪਰ ਦੋਵਾਂ ਆਗੂਆਂ ਵਿਚਕਾਰ ਹੋਈ ਬਹਿਸ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਦਿਗਵਿਜੈ ਸਿੰਘ ਨੇ ਇਤਰਾਜ਼ ਜਤਾਇਆ।
ਦਰਅਸਲ, ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਮੁਖਤਾਰ ਅੰਸਾਰੀ, ਅਤੀਕ ਅਹਿਮਦ ਅਤੇ ਇਸ਼ਰਤ ਜਹਾਂ ਦੇ ਨਾਮ ਲਏ ਅਤੇ ਕਿਹਾ ਕਿ ਇਹ (ਵਿਰੋਧੀ ਧਿਰ) ਲੋਕ ਅੱਜ ਉਨ੍ਹਾਂ ਦੇ ਨਾਲ ਹਨ। ਐਨਸੀਪੀ (ਸ਼ਰਦ ਪਵਾਰ) ਦੀ ਸੰਸਦ ਮੈਂਬਰ ਫੈਜ਼ੀਆ ਖਾਨ ਨੇ ਇਸ ‘ਤੇ ਇਤਰਾਜ਼ ਜਤਾਇਆ। ਫੈਜ਼ੀਆ ਖਾਨ ਨੇ ਤਾਂ ਇੱਥੋਂ ਤੱਕ ਕਿਹਾ ਕਿ ਤੁਸੀਂ (ਸੁਧਾਂਸ਼ੂ ਤ੍ਰਿਵੇਦੀ) ਨੇ ਪੂਰੇ ਮੁਸਲਿਮ ਭਾਈਚਾਰੇ ਦਾ ਅਪਮਾਨ ਕੀਤਾ ਹੈ।
ਇਸ ਦੌਰਾਨ ਸੰਸਦ ਮੈਂਬਰ ਦਿਗਵਿਜੈ ਸਿੰਘ ਖੜ੍ਹੇ ਹੋ ਗਏ। ਉਨ੍ਹਾਂ ਕਿਹਾ, ਮਾਣਯੋਗ ਮੈਂਬਰ ਡਾ. ਤ੍ਰਿਵੇਦੀ ਨੇ ਮੇਰਾ ਨਾਮ ਲਿਆ ਹੈ, ਮੈਂ ਇਸਦੀ ਨਿੰਦਾ ਕਰਦਾ ਹਾਂ। ਜਦੋਂ ਦਿਗਵਿਜੈ ਸਿੰਘ ਬੋਲਣ ਲਈ ਖੜ੍ਹੇ ਹੋਏ ਤਾਂ ਅਮਿਤ ਸ਼ਾਹ ਨੇ ਉਨ੍ਹਾਂ ਦੀ ਗੱਲ ਦਾ ਜਵਾਬ ਦਿੱਤਾ ਅਤੇ ਕਿਹਾ ਸੁਧਾਸ਼ੂ ਤ੍ਰਿਵੇਦੀ ਨੇ ਅਜਿਹਾ ਮੁਸਲਮਾਨਾਂ ਲਈ ਨਹੀਂ ਵਲਕੀ ਇੰਡੀ ਅਲਾਇੰਸ ਲਈ ਕਿਹਾ ਹੈ।
ਅਮਿਤ ਸ਼ਾਹ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕਿ ਤੁਸੀਂ ਇਹ ਨਹੀਂ ਕਿਹਾ ਕਿ 26/11 ਹਮਲੇ ਵਿੱਚ ਆਰਐਸਐਸ ਸ਼ਾਮਲ ਸੀ, ਜੇਕਰ ਨਹੀਂ ਕਿਹਾ ਤਾਂ ਹੁਣੇ ਖੜ੍ਹੇ ਹੋ ਕੇ ਬੁਲਵਾ ਦੋ। ਫਿਰ ਸਿੰਘ ਨੇ ਜਵਾਬ ਦਿੰਦੇ ਕਿਹਾ ਕਿ ਮੈਂ ਇਹ ਕਦੇ ਨਹੀਂ ਕਿਹਾ। ਇਹ ਤੁਹਾਡਾ ਮੇਰੇ ਖਿਲਾਫ ਦੁਸ਼ਪ੍ਰਚਾਰ ਹੈ। ਜਦੋਂ ਦੰਗੇ ਹੋਏ ਸਨ, ਤੁਸੀਂ ਉੱਥੇ (ਗੁਜਰਾਤ) ਗ੍ਰਹਿ ਮੰਤਰੀ ਸੀ। ਤੁਹਾਡੀ ਭੂਮਿਕਾ ਕੀ ਸੀ, ਇਹ ਸਭ ਜਾਣਦੇ ਹਨ।
ਇਹ ਸਭ ਜਾਣਦੇ ਹਨ ਕਿ ਗ੍ਰਹਿ ਮੰਤਰੀ ਹੁੰਦਿਆਂ ਗੁਜਰਾਤ ਦੰਗਿਆਂ ਵਿੱਚ ਤੁਹਾਡੀ (ਅਮਿਤ ਸ਼ਾਹ) ਕੀ ਭੂਮਿਕਾ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਉਨ੍ਹਾਂ ਨੂੰ ਮੇਰੇ ਨਾਂਅ ਤੋਂ ਇੰਨਾਂ ਹੱਵਵਾ ਰਹਿਾੰਦਾ ਹੈ ਕਿ ਉਨ੍ਹਾਂ ਨੂੰ ਹਰ ਜਗ੍ਹਾ ਮੈਂ ਹੀ ਦਿਸਦਾ ਹਾਂ।” ਦੰਗੇ ਖਤਮ ਹੋਂ ਤੋਂ 18 ਮਹੀਨੇ ਬਾਅਦ ਮੈਂ ਗ੍ਰਹਿ ਮੰਤਰੀ ਬਣਿਆ। ਦਿਗਵਿਜੈ ਸਿੰਘ ਚੁੱਪ ਹੋ ਗਏ।
Wait for HM Amit Shah 😂
Digvijay Singh is getting trashed left, right, and center pic.twitter.com/5Cn4aBTkzZ
— Political Kida (@PoliticalKida) April 3, 2025
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਕਫ਼ ਸੋਧ ਬਿੱਲ ਪੇਸ਼ ਕੀਤਾ ਗਿਆ ਸੀ। ਲਗਭਗ 12 ਘੰਟੇ ਚੱਲੀ ਚਰਚਾ ਤੋਂ ਬਾਅਦ, ਦੇਰ ਰਾਤ 2 ਵਜੇ ਵੋਟਾਂ ਦੀ ਵੰਡ ਨਾਲ ਬਿੱਲ ਪਾਸ ਹੋ ਗਿਆ। 288 ਸੰਸਦ ਮੈਂਬਰਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਦਿੱਤੀ ਅਤੇ 232 ਨੇ ਇਸਦੇ ਵਿਰੁੱਧ ਵੋਟ ਪਾਈ।