ਲੁਧਿਆਣਾ, 2 ਅਪ੍ਰੈਲ (ਹਿੰ. ਸ.)। ਪੁਲਿਸ ਮੁਲਾਜ਼ਮਾਂ ਦੇ ਸਿਵਲ ਪਹਿਰਾਵੇ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਹਨ। ਲੁਧਿਆਣਾ ਕਮਿਸ਼ਨਰ ਪੁਲਿਸ ਵਲੋਂ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਦਫ਼ਤਰ ’ਚ ਤਾਇਨਾਤ ਪੁਲਿਸ ਕਰਮਚਾਰੀਆ/ਕਰਮਚਾਰਨਾਂ ਦਾ ਸਿਵਲ ਕੱਪੜਿਆਂ ’ਚ ਪਹਿਰਾਵਾ ਸਹੀ ਨਹੀਂ ਹੁੰਦਾ ਅਤੇ ਉਨ੍ਹਾਂ ਵੱਲੋਂ ਜੀਨ, ਟੀ ਸ਼ਰਟ, ਸਪੋਰਟਸ ਬੂਟ ਆਦਿ ਪਾ ਹੁੰਦੇ ਹਨ।ਪੱਤਰ ਵਿੱਚ ਕਿਹਾ ਗਿਆ ਕਿ ਪੁਲਿਸ ਵਿਭਾਗ ਅਨੁਸ਼ਾਸ਼ਨੀ ਜਮਾਤ ਹੋਣ ਕਾਰਨ ਦਫ਼ਤਰ ਵਿੱਚ ਤਾਇਨਾਤ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਰਸਮੀ ਪੈਂਟ ਸ਼ਰਟ ਅਤੇ ਸਲਵਾਰ ਸੂਟ ਸਮੇਤ ਦੁਪੱਟਾ ਪਹਿਨਿਆ ਜਾਣਾ ਯਕੀਨੀ ਬਣਾਉਣਗੇ। ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਹਿੰਦੂਸਥਾਨ ਸਮਾਚਾਰ