ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਨਕੋਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਆਗੂ ਵੀ ਹਾਜ਼ਰ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਸਾਡੀ ਕਿਸੇ ਵੀ ਸਿੱਖ ਨਾਲ ਕੋਈ ਜਾਤੀ ਆਧਾਰਿਤ ਦੁਸ਼ਮਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਵੀ ਇੱਕ ਸਿੱਖ ਹੈ ਪਰ ਅਪਣਾਇਆ ਗਿਆ ਤਰੀਕਾ ਗਲਤ ਸੀ ਤੇ ਇਹ ਸਿੱਖਾਂ ਲਈ ਇੱਕ ਦੁਖਦਾਈ ਫੈਸਲਾ ਸੀ।
ਅਕਾਲੀ ਦਲ ਦੇ ਪ੍ਰਧਾਨ ਦੇ ਸਵਾਲ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਂ ਸਿਰਫ਼ ਸੇਵਾਦਾਰ ਬਣ ਕੇ ਹੀ ਰਹਾਂਗਾ। ਉਨ੍ਹਾਂ ਨੇ ਕਿਹਾ ਹੈ ਆਪਣੇ ਸੰਕਲਪ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣਾ ਚਾਹੀਦਾ ਹੈ।ਅਕਾਲੀ ਦਲ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇਕਰ ਲੀਡਰ ਦਾ ਸਲਾਹਕਾਰ ਚੰਗਾ ਮਿਲ ਜਾਵੇ ਤਾਂ ਉਹ ਲੀਡਰ ਨੂੰਤਾਰ ਦਿੰਦਾ ਨਹੀਂ ਤਾਂ ਡੋਬ ਦਿੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਚੰਗੇ ਸਲਾਹਕਾਰ ਮਿਲ ਜਾਣ ਤਾਂ ਅਕਾਲੀ ਦਲ ਆਪਣੀ ਹੋਦ ਬਚਾ ਸਕਦਾ ਹੈ।