ਹੁਸ਼ਿਆਰੁਪਰ, 3 ਮਾਰਚ (ਹਿੰ. ਸ.)। ਰੋਜ਼ੀ ਰੋਟੀ ਦੀ ਭਾਲ ਵਿਚ ਕੈਨੇਡਾ ਵਿਖੇ ਵਰਕ ਪਰਮਿਟ ’ਤੇ ਗਏ ਬੁੱਲੋਵਾਲ ਦੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਿਜੇ ਕਲਾਥ ਹਾਊਸ ਸ਼ੇਰਪੁਰ ਵਾਲੇ ਹਾਲ ਵਾਸੀ ਬੁੱਲੋਵਾਲ ਦੇ ਪਵਨ ਕੁਮਾਰ ਦਾ ਪੁੱਤਰ ਰਿਤਿਸ਼, ਜੋ ਅਜੇ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਆਪਣੇ ਸਾਥੀਆਂ ਨਾਲ ਬਰੈਂਪਟਨ ਵਿਖੇ ਰਹਿ ਰਿਹਾ ਸੀ। ਉਸ ਦੀ ਮੌਤ ਪਿਸਤੌਲ ਦੀ ਗੋਲੀ ਲੱਗਣ ਨਾਲ ਹੋ ਜਾਣ ਦੀ ਜਾਣਕਾਰੀ ਉਸ ਦੇ ਨਾਲ ਰਹਿੰਦੇ ਸਾਥੀਆਂ ਨੇ ਮਾਪਿਆਂ ਨੂੰ ਦਿੱਤੀ। ਕੈਨੇਡਾ ਪੁਲਿਸ ਵਲੋਂ ਬੇਸਮੈਂਟ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ