ਮੁੰਬਈ/ਨਵੀਂ ਦਿੱਲੀ, 10 ਫਰਵਰੀ (ਹਿੰ.ਸ.)। ਸ਼ੇਅਰ ਬਾਜ਼ਾਰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਲਾਲ ਨਿਸ਼ਾਨ ‘ਤੇ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 562.76 ਅੰਕ ਜਾਂ 0.72 ਫੀਸਦੀ ਡਿੱਗ ਕੇ 77,297.43 ਅੰਕ ਦੇ ਪੱਧਰ ‘ਤੇ ਟ੍ਰੈਂਡ ਕਰ ਰਿਹਾ ਹੈ। ਇਸੇ ਤਰ੍ਹਾਂ, ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ ਵੀ 176.35 ਅੰਕ ਯਾਨੀ 0.75 ਫੀਸਦੀ ਦੀ ਗਿਰਾਵਟ ਨਾਲ 23,383.60 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਐਨਰਜੀ, ਆਈਟੀ ਅਤੇ ਮੈਟਲ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਟਾਟਾ ਸਟੀਲ ਦੇ ਸ਼ੇਅਰ ਲਗਭਗ 2 ਫੀਸਦੀ ਡਿੱਗ ਗਏ। ਇਸ ਤੋਂ ਇਲਾਵਾ ਪਾਵਰ ਗਰਿੱਡ, ਐਨਟੀਪੀਸੀ ਅਤੇ ਐਚਡੀਐਫਸੀ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਆਈ ਹੈ। ਹਾਲਾਂਕਿ, ਮਹਿੰਦਰਾ, ਐਸਬੀਆਈ, ਆਈਟੀਸੀ ਅਤੇ ਏਅਰਟੈੱਲ ਦੇ ਸ਼ੇਅਰ ਮਜ਼ਬੂਤ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ, ਭਾਰਤੀ ਰਿਜ਼ਰਵ ਬੈਂਕ (ਆਰਬੀਆਈI) ਵੱਲੋਂ ਰੈਪੋ ਰੇਟ ਵਿੱਚ 0.25 ਫੀਸਦੀ ਦੀ ਕਟੌਤੀ ਦੇ ਬਾਵਜੂਦ ਘਰੇਲੂ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਵਿੱਚ ਬੰਦ ਹੋਇਆ। ਸੈਂਸੈਕਸ 197.97 ਅੰਕ ਜਾਂ 0.25 ਫੀਸਦੀ ਡਿੱਗ ਕੇ 77,860.19 ‘ਤੇ ਬੰਦ ਹੋਇਆ। ਨਿਫਟੀ ਵੀ 43.40 ਅੰਕ ਯਾਨੀ 0.18 ਫੀਸਦੀ ਡਿੱਗ ਕੇ 23,559.95 ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ