ਫਾਜ਼ਿਲਕਾ, 7 ਫਰਵਰੀ (ਹਿੰ. ਸ.)। ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਅਸ਼ੋਕ ਚੰਦਰ ਦੀ ਰਹਿਨੂਮਾਈ ਹੇਠ ਪੰਜਾਬ ਨੈਸ਼ਨਲ ਬੈਂਕ ਵੱਲੋਂ ਪੈਨ ਇੰਡੀਆ 138 ਥਾਵਾਂ *ਤੇ ਹੋਮ ਲੋਨ ਐਕਸਪੋ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਫਾਜ਼ਿਲਕਾ ਵਿਖੇ ਵੀ ਲਗਾਏ ਗਏ ਲੋਨ ਮੇਲੇ ਦੌਰਾਨ ਲਗਭਗ 7 ਕਰੋੜ ਦੇ ਇੰਨ ਪ੍ਰਿੰਸੀਪਲ ਸੈਂਕਸ਼ਨ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਰਮੀ ਕੈਂਪ ਕਮਾਂਡੈਂਟ ਸਚਿਨ ਸ਼ਰਮਾ ਵਿਸ਼ੇਸ਼ ਤੌਰ ’ਤੇ ਪੁੱਜੇ।ਇਸ ਤੋਂ ਇਲਾਵਾ ਪੀ.ਐਨ.ਬੀ ਸਰਕਲ ਹੈਡ ਫਾਜ਼ਿਲਕਾ ਕੁਮਾਰ ਸ਼ੈਲੰਦਰ, ਮੁਖ਼ ਦਫ਼ਤਰ ਤੋਂ ਸੁਸ਼ੀਲ ਸ਼੍ਰੀਵਾਸਤਵ (ਏ.ਜੀ.ਐਮ.), ਡਿਪਟੀ ਸਰਕਲ ਹੈਡ ਸੁਭਾਸ਼ ਸ਼ਰਮਾ, ਚੀਫ ਮੈਨੇਜਰ ਪੀ.ਐਨ.ਬੀ. ਅੰਕੁਰ ਚੌਧਰੀ ਅਤੇ ਲੀਡ ਬੈਂਕ ਮੈਨੇਜਰ ਮੈਤਰਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।ਉਨ੍ਹਾਂ ਜਾਣਕਾਰੀ ਦਿੱਤੀ ਕਿ ਲੋਨ ਐਕਸਪੋ ਮੇਲੇ ਦਾ ਆਯੋਜਨ ਕਰਨ ਦਾ ਮੁੱਖ ਮਕਸਦ ਡਿਜੀਟਲ ਵਿਧੀ ਰਾਹੀਂ ਗ੍ਰਾਹਕਾਂ ਨੂੰ ਸੁਖਾਵੇ ਤਰੀਕੇ ਨਾਲ ਬੈਂਕ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ—ਨਾਲ ਲੋਨ ਸਕੀਮਾਂ ਦਾ ਲਾਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਲੋਨ ਮੇਲੇ ਉਲੀਕਣਾ ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਸ੍ਰੀ ਚੰਦਰ ਦਾ ਸ਼ਲਾਘਾਯੋਗ ਉਪਰਾਲੇ ਹੈ, ਇਸ ਨਾਲ ਲੋਕਾਂ ਅੰਦਰ ਬੈਂਕ ਸਕੀਮਾਂ ਪ੍ਰਤੀ ਜਾਗਰੂਕਤਾ ਆਵੇਗੀ ਅਤੇ ਲੋਕ ਆਪਣੀ ਲੋੜ ਅਨੁਸਾਰ ਜਰੂਰਤਾ ਪੂਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੈਨ ਇੰਡੀਆ ਇਸ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾ ਕੇ ਗ੍ਰਾਹਕਾਂ ਨੂੰ ਕਾਫੀ ਫਾਇਦਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਕ ਛੱਤ ਹੇਠ ਵੱਖ—ਵੱਖ ਤਰ੍ਹਾਂ ਦੇ ਲੋਨ ਜਿਸ ਵਿਚ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ, ਪੀ.ਐਨ.ਬੀ. ਸੋਲਰ ਰੂਫਟਾਪ ਯੋਜਨਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੌਕੇ *ਤੇ ਗ੍ਰਾਹਕਾਂ ਨੂੰ ਸੈਂਕਸ਼ਨ ਪੱਤਰ ਵੀ ਜਾਰੀ ਕੀਤੇ ਗਏ।
ਹਿੰਦੂਸਥਾਨ ਸਮਾਚਾਰ