ਮੋਹਾਲੀ, 6 ਫਰਵਰੀ (ਹਿੰ. ਸ.)। ਪੰਜਾਬ ਨੈਸ਼ਨਲ ਬੈਂਕ 7 ਅਤੇ 8 ਫਰਵਰੀ ਨੂੰ ਸਪੋਰਟਸ ਕੌਂਪਲੈਕਸ, ਸੈਕਟਰ 78, ਮੋਹਾਲੀ ਵਿਖੇ “ਹੋਮ ਲੋਨ ਅਤੇ ਸੂਰਿਆ ਘਰ ਲੋਨ ਐਕਸਪੋ 2025” ਦਾ ਆਯੋਜਨ ਕਰਨ ਜਾ ਰਿਹਾ ਹੈ। ਸਰਕਲ ਹੈੱਡ ਪੰਕਜ ਆਨੰਦ ਨੇ ਰਿਹਾਇਸ਼ੀਆਂ ਨੂੰ ਇਸ ਐਕਸਪੋ ਵਿੱਚ ਸ਼ਿਰਕਤ ਕਰਕੇ ਵਿਸ਼ੇਸ਼ ਲੋਨ ਯੋਜਨਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਹੈ। ਸਪੋਰਟਸ ਕੌਂਪਲੈਕਸ, ਸੈਕਟਰ 78, ਮੋਹਾਲੀ ਵਿਖੇ 7 ਫਰਵਰੀ ਨੂੰ ਹੋਣ ਵਾਲੇ “ਹੋਮ ਲੋਨ ਅਤੇ ਸੂਰਿਆ ਘਰ ਲੋਨ ਐਕਸਪੋ 2025” ਦਾ ਉਦਘਾਟਨ ਮੋਹਾਲੀ ਦੀ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੁਆਰਾ ਕੀਤਾ ਜਾਵੇਗਾ।ਇਸ ਸਮਾਗਮ ਦਾ ਉਦੇਸ਼ ਘਰ ਦੀ ਤਮੀਰ ਲਈ ਲੋਨ ਲੈਣ ਵਾਲਿਆਂ ਅਤੇ ਸੂਰਿਆ ਘਰ ਯੋਜਨਾ ਹੇਠ ਛੱਤਾਂ ‘ਤੇ ਸੌਰ ਊਰਜਾ ਪ੍ਰਣਾਲੀ ਲਗਾਉਣ ਦੇ ਇੱਛੁਕ ਗ੍ਰਾਹਕਾਂ ਨੂੰ ਤੇਜ਼ ਅਤੇ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਐਕਸਪੋ ਵਿੱਚ ਗ੍ਰਾਹਕਾਂ ਨੂੰ ਵਿਸ਼ੇਸ਼ ਲੋਨ ਯੋਜਨਾਵਾਂ ਜਿਵੇਂ ਹਾਉਸਿੰਗ ਲੋਨ 8.40% ਦੀ ਆਕਰਸ਼ਕ ਬਿਆਜ ਦਰ ਅਤੇ ਸੂਰਿਆ ਘਰ ਯੋਜਨਾ 7% ਬਿਆਜ ਦਰ ‘ਤੇ ਲੋਨ ਦਿੱਤੀ ਜਾਵੇਗੀ। ਡਿਪਟੀ ਸਰਕਲ ਹੈਡ ਸੰਜੀਤ ਕੁਮਾਰ ਕੌਂਡਲ ਨੇ ਦੱਸਿਆ ਕਿ ਐਕਸਪੋ ਦੇ ਦੌਰਾਨ ਗ੍ਰਾਹਕਾਂ ਨੂੰ ਤੁਰੰਤ ਲੋਨ ਮਨਜ਼ੂਰੀ, ਵਿਸ਼ੇਸ਼ ਆਫਰ ਅਤੇ ਛੂਟ ਦਿੱਤੀ ਜਾਵੇਗੀ। ਸ਼ਮੂਲੀਅਤ ਕਰਨ ਵਾਲਿਆਂ ਨੂੰ ਟ੍ਰਾਈਸਿਟੀ ਦੇ ਰੀਅਲ ਐਸਟੇਟ ਮਾਹਿਰਾਂ ਅਤੇ ਬੈਂਕ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਦਾ ਮੌਕਾ ਮਿਲੇਗਾ। ਐਲਡੀਐਮ ਐਮ.ਕੇ. ਭਾਰਦਵਾਜ ਨੇ ਦੱਸਿਆ ਕਿ ਦਿੱਲੀ ਹੈੱਡ ਆਫਿਸ ਤੋਂ ਸੀਨੀਅਰ ਬੈਂਕ ਅਧਿਕਾਰੀ ਮੌਜੂਦ ਹੋਣਗੇ ਅਤੇ ਲੋਨ ਨਾਲ ਜੁੜੀਆਂ ਕਾਰਵਾਈਆਂ ਨੂੰ ਮੌਕੇ ‘ਤੇ ਹੀ ਪੂਰਾ ਕਰਨ ਵਿੱਚ ਮਦਦ ਕਰਨਗੇ। ਯੋਗ ਗ੍ਰਾਹਕਾਂ ਨੂੰ ਉਸੇ ਦਿਨ ਸੈਂਕਸ਼ਨ ਲੈਟਰ ਜਾਰੀ ਕੀਤਾ ਜਾਵੇਗਾ। ਇਸ ਸਮਾਗਮ ਦੀ ਜਾਣਕਾਰੀ ਲੋਕਾਂ ਤੱਕ ਸਾਂਝੀ ਕਰਨ ਲਈ ਇੱਕ ਈ-ਰਿਕਸ਼ਾ ਲਾਂਚ ਕੀਤਾ ਗਿਆ ਜੋ ਪੂਰੇ ਗਲੀ ਮੋਹਾਲੀ ਸ਼ਹਿਰ ਵਿੱਚ ਐਕਸਪੋ ਬਾਰੇ ਜਾਣਕਾਰੀ ਦੇਵੇਗਾ।
ਹਿੰਦੂਸਥਾਨ ਸਮਾਚਾਰ