ਨਵੀਂ ਦਿੱਲੀ, 03 ਫਰਵਰੀ (ਹਿੰ.ਸ.)। ਬਜਟ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬੇ ਸਟਾਕ ਐਕਸਚੇਂਜ (ਬੀਐਸਈ) ਸੈਂਸੈਕਸ 464.90 ਅੰਕ ਜਾਂ 0.60 ਫੀਸਦੀ ਡਿੱਗ ਕੇ 77,041.06 ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ, ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 164.90 ਯਾਨੀ 0.70 ਫੀਸਦੀ ਦੀ ਗਿਰਾਵਟ ਨਾਲ 23,317.90 ਅੰਕ ਦੇ ਪੱਧਰ ‘ਤੇ ਟ੍ਰੈਂਡ ਕਰ ਰਿਹਾ ਹੈ।
ਅਮਰੀਕਾ ਵੱਲੋਂ ਚੀਨ, ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ ਲਗਾਉਣ ਦਾ ਪ੍ਰਭਾਵ ਭਾਰਤੀ ਸ਼ੇਅਰ ਬਾਜ਼ਾਰ ‘ਤੇ ਦਿਖਾਈ ਦੇ ਰਿਹਾ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 20 ਸ਼ੇਅਰ ਗਿਰਾਵਟ ’ਚ ਹਨ ਜਦੋਂ ਕਿ 10 ਸ਼ੇਅਰਾਂ ’ਚ ਤੇਜ਼ੀ ਹੈ। ਇਸੇ ਤਰ੍ਹਾਂ, ਨਿਫਟੀ ਦੇ 50 ਸ਼ੇਅਰਾਂ ਵਿੱਚੋਂ 35 ਸ਼ੇਅਰਾਂ ’ਚ ਗਿਰਾਵਟ ਅਤੇ 15 ਸ਼ੇਅਰਾਂ ਤੇਜ਼ੀ ਹੈ। ਇਸਦੇ ਨਾਲ ਹੀ, ਐਨਐਸਈ ਸੈਕਟਰਲ ਇੰਡੈਕਸ ਦੇ ਸਾਰੇ ਸੈਕਟਰ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ, ਮੈਟਲ ਸੈਕਟਰ ਖੇਤਰ 3.19 ਪ੍ਰਤੀਸ਼ਤ ਦੀ ਸਭ ਤੋਂ ਵੱਧ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਫਰਵਰੀ ਨੂੰ, ਕੇਂਦਰੀ ਬਜਟ ਪੇਸ਼ ਕਰਨ ਤੋਂ ਬਾਅਦ, ਸੈਂਸੈਕਸ 5 ਅੰਕਾਂ ਦੀ ਤੇਜ਼ੀ ਨਾਲ 77,505 ‘ਤੇ ਬੰਦ ਹੋਇਆ ਸੀ। ਨਿਫਟੀ 26 ਅੰਕਾਂ ਦੀ ਗਿਰਾਵਟ ਨਾਲ 23,482 ‘ਤੇ ਬੰਦ ਹੋਇਆ ਸੀ। ਬਜਟ ਲਈ ਸ਼ਨੀਵਾਰ ਨੂੰ ਬਾਜ਼ਾਰ ਵਿਸ਼ੇਸ਼ ਤੌਰ ‘ਤੇ ਖੁੱਲ੍ਹਿਆ ਸੀ।
ਹਿੰਦੂਸਥਾਨ ਸਮਾਚਾਰ