ਚੇਨਈ, 27 ਜਨਵਰੀ (ਹਿੰ.ਸ)। ਭਾਜਪਾ ਦੇ ਸੀਨੀਅਰ ਨੇਤਾ ਤਮਿਲੀਸਾਈ ਸੁੰਦਰਰਾਜਨ ਨੇ ਅੱਜ ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐਮਕੇ ਸਰਕਾਰ ਉੱਤੇ ਗਲਤ ਜਾਣਕਾਰੀ ਦੇਣ ਅਤੇ ਲੋਕਾਂ ਵਿੱਚ ਮੱਤਭੇਦ ਪੈਦਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਡੀਐਮਸੀ ਵੱਖ-ਵੱਖ ਮੁੱਦਿਆਂ ‘ਤੇ ‘ਨਾਟਕ’ ਕਰਕੇ ਲੋਕਾਂ ਨੂੰ ਧੋਖਾ ਦੇ ਰਹੀ ਹੈ।
ਇੱਕ ਦੇਸ਼ ਇੱਕ ਚੋਣ ਮੀਟਿੰਗ ਲਈ ਤਾਮਿਲਨਾਡੂ ਸਟੇਟ ਕੋਆਰਡੀਨੇਟਰ ਅਤੇ ਸਾਬਕਾ ਗਵਰਨਰ ਸੁੰਦਰਰਾਜਨ ਨੇ ਇਕ ਦੇਸ਼ ਇੱਕ ਚੋਣ ਸੰਕਲਪ ‘ਤੇ ਡੀਐਮਕੇ ਦੇ ਵਿਰੋਧ’ ਤੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ‘‘ਤਾਮਿਲਨਾਡੂ ਵਿੱਚ ਓਐਨਓਈ ਬਾਰੇ ਬਹੁਤ ਗਲਤਫਹਿਮੀ ਹੈ ਅਤੇ ਡੀਐਮਕੇ ਇਸ ਗਲਤ ਜਾਣਕਾਰੀ ਨੂੰ ਫੈਲਾਉਣ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਹੈ। ਇਸ ਵਿਸ਼ੇ ‘ਤੇ ਰਾਮਨਾਥ ਕੋਵਿੰਦ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਤਮਿਲੀਸਾਈ ਨੇ ਜ਼ੋਰ ਦਿੱਤਾ ਕਿ ਇਹ ਸੰਕਲਪ ਲੋਕਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਆਮਦਨੀ ਨੂੰ ਵਧਾਏਗਾ, ਖਰਚਿਆਂ ਨੂੰ ਘਟਾਏਗਾ ਅਤੇ ਲੋਕਾਂ ਦੀ ਸਮਰੱਥਾ ਦੀ ਕੁਸ਼ਲਤਾ ਨਾਲ ਵਰਤੋਂ ਕਰੇਗਾ।ਉਨ੍ਹਾਂ ਕਿਹਾ ਕਿ ‘‘ਰਿਪੋਰਟ ਵਿੱਚ ਓਐਨਓਈ ਦੇ ਫਾਇਦਿਆਂ ਬਾਰੇ ਸਪੱਸ਼ਟ ਰੂਪ ਵਿੱਚ ਦੱਸਿਆ ਗਿਆ ਹੈ, ਪਰ ਡੀਐਮਕੇ ਜਾਣਬੁੱਝ ਕੇ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਉਲਟਾ ਝੂਠਾ ਪ੍ਰਚਾਰ ਕਰ ਰਹੀ ਹੈ।’’ ਉਨ੍ਹਾਂ ਨੇ ਟੰਗਸਟਨ ਮੁੱਦੇ ‘ਤੇ ਭਾਜਪਾ ਦੇ ਰੁਖ ਦਾ ਵੀ ਬਚਾਅ ਕੀਤਾ, ਜੋ ਕਿ ਤਾਮਿਲਨਾਡੂ ਵਿੱਚ ਇੱਕ ਵਿਵਾਦਪੂਰਨ ਵਿਸ਼ਾ ਰਿਹਾ ਹੈ। ਤਾਮਿਲਿਸਾਈ ਨੇ ਇਹ ਵੀ ਕਿਹਾ, “ਡੀਐਮਕੇ ਇਹ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਲੋਕਾਂ ਦੇ ਹਿੱਤਾਂ ਲਈ ਲੜ ਰਹੀ ਹੈ, ਪਰ ਅਸਲ ਵਿੱਚ ਇਹ ਸਿਰਫ ਆਪਣੇ ਹਿੱਤਾਂ ਦੀ ਪੈਰਵੀ ਨੂੰ ਅੱਗੇ ਵਧਾ ਰਹੀ ਹੈ।” ਉਨ੍ਹਾਂ ਨੇ ਟੰਗਸਟਨ ਮੁੱਦੇ ‘ਤੇ ਭਾਜਪਾ ਦੇ ਸਟੈਂਡ ਦਾ ਵੀ ਬਚਾਅ ਕੀਤਾ ਅਤੇ ਇਕ ਰਾਸ਼ਟਰ ਇਕ ਚੋਣ ਸੰਕਲਪ ਦੇ ਲਾਭਾਂ ‘ਤੇ ਜ਼ੋਰ ਦਿੱਤਾ।
ਹਿੰਦੂਸਥਾਨ ਸਮਾਚਾਰ