ਜਿਵੇ ਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਵਿਹਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ਹੈ, ਉਹੀ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਵਿੱਚ ਵੀ ਹੈ, ਕੱਟੜ ਇਮਾਨਦਾਰ ਪਾਰਟੀ। ਦਰਅਸਲ ਹੁਣ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਮੁੜ ਤੋਂ ਸੁਰਖੀਆਂ ਵਿੱਚ ਆ ਗਈ ਹੈ, ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਉਹ ਵੀ ਕਿਸੇ ਚੰਗੀ ਚੀਜ਼ ਨੂੰ ਲੈ ਕੇ ਨਹੀਂ ਸਗੋਂ ਫਿਰ ਤੋਂ ਇੱਕ ਵਿਵਾਦ ਨੂੰ ਲੈ ਕੇ । ਤੁਸੀਂ ਵਿਭਵ ਕੁਮਾਰ ਨੂੰ ਤਾਂ ਜਾਣਦੇ ਹੀ ਹੋਵੋਗੇ, ਜੀ ਹਾਂ ਉਹੀ ਵਿਭਵ ਕੁਮਾਰ ਜੋ ਆਮ ਆਦਮੀ ਪਾਰਟੀ ਦੇ ਸੁਪਰਿਮੋ ਅਰਵਿੰਦ ਕੇਜਰੀਵਾਲ ਦੇ ਖਾਸ ਅਤੇ OSD ਰਹੇ ਹਨ। ਜਿੰਨਾਂ ‘ਤੇ ਪਿਛਲੇ ਕੁਝ ਸਮੇ ਵਿੱਚ ਆਪਣੀ ਹੀ ਪਾਰਟੀ ਦੀ ਸਾਂਸਦ ਸਵਾਂਤੀ ਮਾਲੀਵਾਲ ਨਾਲ ਕਥਿਤ ਤੌਰ ‘ਤੇ ਕੁੱਟ ਮਾਰ ਕਰਨ ਦੇ ਦੋਸ਼ ਲੱਗੇ ਸਨ। ਹੁਣ ਤਾਂ ਤੁਹਾਨੂੰ ਯਾਦ ਆ ਹੀ ਗਿਆ ਹੋਵੇਗਾ।
ਅਸੀਂ ਇਸ ਵਿਹਲੇ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ। ਜਦੋਂ ਵਿਭਵ ਕੁਮਾਰ ਦਾ ਸਵਾਂਤੀ ਮਾਲੀਵਾਲ ਵਾਲਾ ਕੇਸ ਚਲਿਆ ਸੀ ਤਾਂ ਉਸ ਸਮੇ ਤੋਂ ਬਾਅਦ ਵਿਭਵ ਕੁਮਾਰ ਦੇ ਪੰਜਾਬ ਆਉਣ ਦੀਆਂ ਅਟਕਲਾਂ ਲਗਾਇਆ ਜਾਂ ਰਹੀਆਂ ਸਨ। ਮੁੱਖ ਮੰਤਰੀ ਮਾਨ ਵੱਲੋਂ ਆਪਣੇ ਵਿਸ਼ੇਸ਼ ਡਿਊਟੀ ਅਧਿਕਾਰੀ ਪ੍ਰੋਫੈਸਰ ਓਂਕਾਰ ਸਿੰਘ ਨੂੰ ਹਟਾਉਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਇਹ ਕਿਹਾ ਜਾਂ ਰਿਹਾ ਸੀ ਕਿ ਹੁਣ ਮੁੱਖ ਮੰਤਰੀ ਮਾਨ ਆਪਣਾ osd ਵਿਭਵ ਕੁਮਾਰ ਨੂੰ ਬਣਾਉਣਗੇ। ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਅਧਿਕਾਰਿਤ ਬਿਆਨ ਨਹੀਂ ਆਈਆ ਹੈ। ਪਰ ਹੁਣ ਇਹ ਜਰੂਰ ਸੁਰਖੀਆਂ ਵਿੱਚ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਭਵ ਕੁਮਾਰ ਨੂੰ Z+ SECURITY ਕਿਉ ਦਿੱਤੀ ਗਈ ਹੈ, ਕੀ ਉਹ ਕੋਈ ਵੱਡਾ ਲੀਡਰ ਹੈ? ਦਰਅਸਲ VIP ਕਲਚਰ ਖਤਮ ਕਰਨ ਦੇ ਨਾਮ ਤੇ ਮਾਨ ਸਰਕਾਰ ਨੇ ਨਾਮਵਰ ਗਾਇਕ ਸਿੱਧੂ ਮੂਸੇਵਾਲੇ ਦੀ ਸਿਕਿਉਰਟੀ ਤਾਂ Withdraw ਕਰ ਲਈ ਸੀ ਜੋ ਬਾਅਦ ਵਿੱਚ ਉਹਨਾਂ ਦੇ ਕਤਲ ਦਾ ਕਾਰਨ ਬਣੀ। ਜਿਸ ਦੇ ਚੱਲਦਿਆਂ ਹੁਣ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਅਜਿਹੀ ਕਿਹੜੀ ਮਜ਼ਬੂਰੀ ਹੈ ਕਿ ਦਿੱਲੀ ਦਾ ਰਹਿਣ ਵਾਲਾ ਵਿਭਵ ਕੁਮਾਰ ਜੋ ਧੀਆਂ ਭੈਣਾਂ ਨਾਲ ਬਦਸਲੂਕੀ ਕਰਨ ਕਰਕੇ ਜੇਲ ਯਾਤਰਾ ਵੀ ਕਰਕੇ ਆਇਆ ਹੋਵੇ ਉਸ ਨੂੰ Z+ ਸੁਰੱਖਿਆ ਦੇ ਦਿੱਤੀ ਗਈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ Z+ SECURITY ਦਾ ਮਤਲਬ ਹੈ ਕਿ 60 ਤੋਂ 70 ਪੁਲਿਸ ਮੁਲਾਜ਼ਮ 24/7 ਉਹਨਾਂ ਦੇ ਨਾਲ ਰਹਿਣਗੇ ਅਤੇ ਲੱਖਾਂ ਰੁਪਏ ਦਾ ਖਰਚਾ ਹੋਵੇਗਾ। ਪਹਿਲਾਂ ਹੀ ਪੰਜਾਬ ਕਰਜ਼ੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਕਰਜੇ ਹੇਠ ਡੁਬਿਆ ਪੰਜਾਬ ਕਿਉਂ ਕਿਸੇ ਗੈਰ ਪੰਜਾਬੀ ਦੀ ਸੁਰੱਖਿਆ ਤੇ ਪੈਸਾ ਖਰਚ ਕਰੇ, ਸਵਾਲ ਤਾਂ ਇਹ ਹੈ ਕਿ ਜੇਕਰ ਵਿਭਵ ਕੁਮਾਰ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਦਿੱਲੀ ਪੁਲਿਸ ਉਨਾਂ ਦੀ ਸੁਰੱਖਿਆ ਕਰੇ ਪੰਜਾਬ ਪੁਲਿਸ ਨੂੰ ਇਹ ਜਿੰਮੇਵਾਰੀ ਕਿਉਂ ਦਿੱਤੀ ਗਈ। ਬਾਕੀ ਜੇਕਰ ਪੁਲੀਸ ਨੂੰ ਕਿਸੇ ਕੰਮ ਹੀ ਲਾਉਣਾ ਹੈ ਤਾਂ ਪੰਜਾਬ ਦੀ LAW and ORDER ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ ਪੁਲਿਸ ਥਾਣਿਆਂ ‘ਚ ਹਮਲੇ ਲੋਕਾਂ ਦੇ ਘਰਾਂ ਦੇ ਗਰਨੇਡ ਅਟੈਕ ਹੋ ਰਹੇ ਹਨ ਪਰ ਪੁਲਿਸ ਦਿੱਲੀ ਦੇ ਵਸਨੀਕਾਂ ਦੀ ਸੁਰੱਖਿਆ ਤੇ ਲੱਗੀ ਹੈ। ਮਾਨ ਸਰਕਾਰ ਨੂੰ ਉਸ ਵੱਲ ਧਿਆਨ ਦੇਣ ਦੀ ਲੋੜ ਹੈ ਨਾ ਕਿ ਆਪਣੀ ਪਾਰਟੀ ਦੇ ਬੰਦਿਆਂ ਨੂੰ VIP treatment ਦੇਣ ਦੀ, ਪੰਜਾਬ ਆਗੇ ਇਸ ਸਮੇ ਕਿੰਨੀ ਵੱਡੀਆਂ ਵੱਡੀਆ ਸਮੱਸਿਆਵਾਂ ਖੜ੍ਹੀਆਂ ਨੇ ਪਰ ਮਾਨ ਸਰਕਾਰ ਉਨ੍ਹਾਂ ਨੂੰ ਹੱਲ ਕਰਨ ਦੀ ਬਜਾਏ, ਇਹੋ ਜਿਹੇ ਕੰਮਾਂ ਵਿੱਚ ਲੱਗੀ ਹੋਈ ਹੈ। ਆਖਿਰ ‘ਚ ਅਸੀਂ ਬਸ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਾਬ ਤੁਹਾਨੂੰ ਪੰਜਾਬੀਆਂ ਨੇ ਪੰਜਾਬ ਦੇ ਲਈ ਮੁੱਖ ਮੰਤਰੀ ਚੁਣਿਆ ਇਸਲਈ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਕੰਮ ਕਰੋ ਦਿੱਲੀ ਦੇ ਲਈ ਨਹੀਂ।