ਨਵੀਂ ਦਿੱਲੀ, 20 ਜਨਵਰੀ (ਹਿੰ.ਸ.)। ਫਿਨਟੈੱਕ ਫਰਮ ਵਨ97 ਕਮਿਉਨੀਕੇਸ਼ਨ, ਜੋ ਕਿ ਡਿਜੀਟਲ ਭੁਗਤਾਨ ਪਲੇਟਫਾਰਮ ਪੇਟੀਐੱਮ ਬ੍ਰਾਂਡ ਦੀ ਮਾਲਕ ਹੈ, ਨੇ 31 ਦਸੰਬਰ, 2024 ਨੂੰ ਖਤਮ ਹੋਈ ਤੀਜੀ ਤਿਮਾਹੀ ਲਈ ਆਪਣਾ ਘਾਟਾ ਘਟਾ ਕੇ 208.5 ਕਰੋੜ ਰੁਪਏ ਕਰ ਦਿੱਤਾ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ ਇਸਨੂੰ 221.7 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਕੰਪਨੀ ਨੇ ਸੋਮਵਾਰ ਨੂੰ ਰੈਗੂਲੇਟਰੀ ਫਾਈਲਿੰਗ ‘ਚ ਦੱਸਿਆ ਕਿ 31 ਦਸੰਬਰ 2024 ਨੂੰ ਖਤਮ ਹੋਣ ਵਾਲੀ ਚਾਲੂ ਵਿੱਤੀ ਸਾਲ 2024-25 ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ‘ਚ ਉਸਦਾ ਏਕੀਕ੍ਰਿਤ ਘਾਟਾ ਘਟ ਕੇ 208.5 ਕਰੋੜ ਰੁਪਏ ਰਹਿ ਗਿਆ ਹੈ। ਪੇਟੀਐਮ ਨੂੰ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ 221.7 ਕਰੋੜ ਰੁਪਏ ਦਾ ਘਾਟ ਹੋਇਆ ਸੀ। ਪੇਟੀਐੱਮ ਦੀ ਸੰਚਾਲਨ ਆਮਦਨ ਤੀਜੀ ਤਿਮਾਹੀ ‘ਚ 35.8 ਫੀਸਦੀ ਘੱਟ ਕੇ 1,827.8 ਕਰੋੜ ਰੁਪਏ ਰਹੀ ਹੈ, ਜੋ ਵਿੱਤੀ ਸਾਲ 2023-24 ਦੀ ਤੀਜੀ ਤਿਮਾਹੀ ‘ਚ 2,850.5 ਕਰੋੜ ਰੁਪਏ ਸੀ। ਹਾਲਾਂਕਿ ਕੰਪਨੀ ਦੀ ਆਮਦਨ ਤਿਮਾਹੀ ਆਧਾਰ ‘ਤੇ 10 ਫੀਸਦੀ ਵਧੀ ਹੈ।
ਜ਼ਿਕਰਯੋਗ ਹੈ ਕਿ ਪੇਟੀਐਮ ਦੀ ਮੂਲ ਕੰਪਨੀ ਵਨ97 ਕਮਿਉਨੀਕੇਸ਼ਨ ਨੇ ਅਗਸਤ 2009 ਵਿੱਚ ਪੇਟੀਐੱਮ ਪੇਮੈਂਟ ਐਪ ਲਾਂਚ ਕੀਤਾ ਸੀ। ਇਸਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਹਨ। ਇਸ ਸਮੇਂ ਪੇਟੀਐਮ ਦੇ ਦੇਸ਼ ਵਿੱਚ 30 ਕਰੋੜ ਤੋਂ ਵੱਧ ਉਪਭੋਗਤਾ ਹਨ। ਪੇਟੀਐਮ ਦੀ ਮਾਰਕੀਟ ਕੈਪ ਲਗਭਗ 28 ਹਜ਼ਾਰ ਕਰੋੜ ਰੁਪਏ ਹੈ। ਕੰਪਨੀ ਭਾਰਤ ਵਿੱਚ ਖਪਤਕਾਰਾਂ ਅਤੇ ਵਪਾਰੀਆਂ ਨੂੰ ਡਿਜੀਟਲ ਭੁਗਤਾਨ ਅਤੇ ਵਿੱਤੀ ਸੇਵਾਵਾਂ ਪ੍ਰਦਾਨ ਕਰਦੀ ਹੈ।
ਹਿੰਦੂਸਥਾਨ ਸਮਾਚਾਰ