ਬਰਨਾਲਾ, 18 ਜਨਵਰੀ (ਹਿੰ. ਸ.)। ਬਰਨਾਲਾ-ਮਾਨਸਾ ਮੁੱਖ ਮਾਰਗ ਨੇੜੇ ਟਰਾਈਡੈਂਟ ਉਦਯੋਗ ਧੌਲਾ ਵਿਸ਼ਵਕਰਮਾਂ ਪਾਰਕਿੰਗ ’ਚ ਰਾਤ ਸਮੇਂ ਖੜ੍ਹੇ ਟਰੱਕ ਨੂੰ ਅੱਗ ਲੱਗਣ ਕਰਕੇ ਟਰੱਕ ਦੇ ਕੈਬਿਨ ਵਿਚ ਪਏ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਟਰੱਕ ਰਾਤ ਸਮੇਂ ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਸਥਿਤ ਵਿਸਵਕਰਮਾਂ ਪਾਰਕਿੰਗ ਵਿਚ ਖੜ੍ਹਾ ਸੀ, ਜਿਸ ਨੂੰ ਰਾਤ ਸਮੇਂ ਅੱਗ ਲੱਗ ਗਈ। ਅੱਗ ਨਾਲ ਟਰੱਕ ਦਾ ਅਗਲਾ ਹਿੱਸਾ ਕੈਬਿਨ ਬੁਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਿਆ, ਜਿਸ ਵਿਚ ਦੋ ਵਿਅਕਤੀਆਂ ਦੇ ਅੱਗ ਨਾਲ ਸੜ੍ਹਨ ਕਰਕੇ ਮੌਤ ਹੋ ਗਈ ਹੈ, ਜਦੋਂ ਘਟਨਾ ਸੰਬੰਧੀ ਪਤਾ ਲੱਗਿਆ ਤਾਂ ਟਰੱਕ ਵਿਚ ਅੱਗ ਨਾਲ ਸੜ੍ਹੇ ਦੋ ਵਿਅਕਤੀ ਮ੍ਰਿਤਕ ਪਾਏ ਗਏ। ਪੁਲਿਸ ਵਲੋਂ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ